ਔਰਤ ਨੇ ਸਿਰ ਤੋਂ ਚੁੰਨੀ ਉਤਾਰ ਕੇ ਸੁੱਟੀ CM ਖੱਟਰ ਦੇ ਪੈਰਾਂ ‘ਚ , ਜਾਣੋ ਪੂਰਾ ਮਾਮਲਾ

Rajneet Kaur
2 Min Read

ਨਵੀਂ ਦਿੱਲੀ: ਹਰਿਆਣਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇੱਥੇ ਇੱਕ ਔਰਤ ਆਪਣੀ ਸਮੱਸਿਆ ਲੈ ਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ (ਐੱਮ. ਐੱਲ. ਖੱਟਰ) ਦੇ ਜਨ ਸੰਵਾਦ ਪ੍ਰੋਗਰਾਮ ‘ਚ ਪਹੁੰਚੀ ਸੀ। ਜਦੋਂ ਉਹ ਆਪਣੀ ਸਮੱਸਿਆ ਦੱਸਣ ਲੱਗੀ ਤਾਂ ਉਸ ਨੂੰ ਰੋਕਣ ਲਈ ਮੁੱਖ ਮੰਤਰੀ ਨਾਲ ਬਹਿਸ ਹੋ ਗਈ।

ਇਸ ਤੋਂ ਬਾਅਦ ਮਹਿਲਾ ਨੇ ਸਿਰ ਤੋਂ ਚੁੰਨੀ ਉਤਾਰ ਕੇ ਸੀਐਮ ਦੇ ਅੱਗੇ ਸੁਟ ਦਿਤੀ ਅਤੇ ਇਨਸਾਫ ਦੀ ਮੰਗ ਕੀਤੀ। ਹਾਲਾਂਕਿ ਇਸ ਤੋਂ ਬਾਅਦ ਮਹਿਲਾ ਨੂੰ ਸਟੇਜ ਤੋਂ ਹੇਠਾਂ ਉਤਾਰ ਦਿੱਤਾ ਗਿਆ। ਮਹਿਲਾ ਪੁਲਿਸ ਵਾਲਿਆਂ ਨੇ ਉਸ ਨੂੰ ਮੁੱਖ ਮੰਤਰੀ ਤੋਂ ਦੂਰ ਕਰ ਦਿੱਤਾ। ਪਰ ਇਸ ਮਾਮਲੇ ਨੂੰ ਲੈ ਕੇ ਹਰਿਆਣਾ ਵਿੱਚ ਸਿਆਸਤ ਗਰਮਾ ਗਈ ਹੈ। ਕਾਂਗਰਸ ਨੇਤਾ ਦੀਪੇਂਦਰ ਸਿੰਘ ਹੁੱਡਾ ਨੇ ਸੀਐਮ ਮਨੋਹਰ ਲਾਲ ਖੱਟਰ ਨੂੰ ਨਿਸ਼ਾਨੇ ‘ਤੇ ਲਿਆ ਹੈ।ਕਾਂਗਰਸ ਨੇਤਾ ਦੀਪੇਂਦਰ ਸਿੰਘ ਹੁੱਡਾ ਨੇ ਟਵੀਟ ਕਰਕੇ ਕਿਹਾ ਕਿ ‘ਇਕ ਔਰਤ ਨੂੰ ਆਪਣੀ ਗੱਲ ਸੁਣਾਉਣ ਲਈ ਮੁੱਖ ਮੰਤਰੀ ਦੇ ਪੈਰਾਂ ‘ਤੇ ਚੁੰਨੀ ਰਖਣੀ ਪਈ, ਪਰ ਸੁਣਵਾਈ ਫਿਰ ਵੀ ਨਹੀਂ ਹੋਈ। ਮਹਿਲਾ ਸਰਪੰਚ ਨੂੰ ਸਟੇਜ ਤੋਂ ਧੱਕਾ ਦੇ ਦਿੱਤਾ ਗਿਆ।ਹਰਿਆਣਾ ਵਿੱਚ ਹੰਕਾਰੀ ਮੁੱਖ ਮੰਤਰੀ ਵੱਲੋਂ ਔਰਤਾਂ ਅਤੇ ਆਮ ਲੋਕਾਂ ਦਾ ਅਪਮਾਨ ਕਰਨ ਦੀਆਂ ਇਹ ਤਸਵੀਰਾਂ ਹੁਣ ਰੁਟੀਨ ਬਣ ਗਈਆਂ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment