ਲੁਧਿਆਣਾ ‘ਚ ਰੈਲੀ ਖ਼ਤਮ ਕਰਨ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਹੁੰਚੇ ਪਟਿਆਲਾ

TeamGlobalPunjab
2 Min Read

ਪਟਿਆਲਾ : ਵਿਧਾਨ ਸਭਾ ਚੋਣਾਂ ਨੂੰ ਸਿਰਫ 7 ਦਿਨਾਂ ਦਾ ਹੀ ਸਮਾਂ ਬਚਿਆ ਹੈ। ਸਿਆਸੀ ਪਾਰਟੀਆਂਜ਼ੋਰਾਂ-ਸ਼ੋਰਾਂ  ਨਾਲ ਚੋਣ ਪ੍ਰਚਾਰ ਕਰ ਰਹੀਆਂ ਹਨ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭੱਖਿਆ ਹੋਇਆ ਹੈ। ਪੰਜਾਬ ਦੀ ਲੀਡਰਸ਼ਿਪ ਦੇ ਨਾਲ -ਨਾਲ ਕੇਂਦਰ ਦੀ ਲੀਡਰਸ਼ਿਪ ਵੱਲੋਂ ਵੀ ਚੋਣ ਪ੍ਰਚਾਰ ਵਿੱਚ ਹਿੱਸਾ ਲੈ ਰਹੀਆਂ ਹਨ। ਇਸੇ ਦਰਮਿਆਨ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲੁਧਿਆਣਾ ਆਏ ਹਨ।ਲੁਧਿਆਣਾ ‘ਚ ਰੈਲੀ ਖ਼ਤਮ ਕਰਨ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਟਿਆਲਾ ਪਹੁੰਚ ਗਏ ਹਨ।

ਇਸ ਮੌਕੇ  ਕੈਪਟਨ ਅਮਰਿੰਦਰ ਸਿੰਘ, ਸੁਖਦੇਵ ਸਿੰਘ ਢੀਂਡਸਾ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਲੁਧਿਆਣਾ ‘ਚ ਸ਼ਾਹ ਨੇ ਆਪਣਾ ਭਾਸ਼ਣ ਮੁੱਠੀ ਬੰਦ ਕਰਕੇ ਤੇ ਉੱਚੀ-ਉੱਚੀ ਭਾਰਤ ਮਾਤਾ ਦੀ ਜੈ ਕਹਿ ਕੇ ਸ਼ੁਰੂ ਕੀਤਾ। ਉਨ੍ਹਾਂ ਨੇ ਸਿੱਖਾਂ ਦੇ ਦਸ ਗੁਰੂਆਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਮੁਗਲਾਂ ਤੋਂ ਅਜ਼ਾਦੀ ਤਕ ਭਾਰਤ ‘ਚ ਹੋਏ ਹਮਲਿਆਂ ‘ਚ ਜੇਕਰ ਕਿਸੇ ਧਰਤੀ ਦੇ ਪੁੱਤਰਾਂ ਨੇ ਖੂਨ ਵਹਾਇਆ ਹੈ ਤਾਂ ਉਹ ਪੰਜਾਬ ਹੈ। ਪੰਜਾਬ ਭਾਰਤ ਦਾ ਜਿਗਰ ਹੈ।

ਪੰਜਾਬ ਤੋਂ ਬਿਨਾਂ ਦੇਸ਼ ਦੀ ਕੋਈ ਇੱਜ਼ਤ ਨਹੀਂ। ਜਦੋਂ ਦੇਸ਼ ਵਿੱਚ ਭੁੱਖਮਰੀ ਸੀ, ਉਸ ਸਮੇਂ ਪੰਜਾਬ ਨੇ ਦੇਸ਼ ਨੂੰ ਅੰਨ ਦੇ ਮਾਮਲੇ ‘ਚ ਆਤਮ ਨਿਰਭਰ ਬਣਾਇਆ ਸੀ। ਅਮਿਤ ਸ਼ਾਹ ਨੇ ਲੁਧਿਆਣਾ ਵਿਚ ਰੈਲੀ ਨੂੰ ਸੰਬੋਧਨ ਕੀਤਾ ਤੇ ਚੰਨੀ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਇਹ ਕੋਈ ਕਾਮੇਡੀ ਫਿਲਮ ਨਹੀਂ ਸਰਕਾਰ ਚਲਾਉਣੀ ਹੈ, ਜੋ ਆਦਮੀ ਦੇਸ਼ ਦੇ ਪ੍ਰਧਾਨ ਮੰਤਰੀ ਦਾ ਰੂਟ ਸੁਰੱਖਿਅਤ ਨਹੀਂ ਰੱਖ ਸਕਦਾ ਉਹ ਪੰਜਾਬ ਨੂੰ ਸੁਰੱਖਿਅਤ ਕਿਵੇਂ ਰੱਖੇਗਾ?

Share this Article
Leave a comment