ਟੌਂਕ (ਰਾਜਸਥਾਨ) : ਦੁਨੀਆਂ ਵਿੱਚ ਅਜੀਬ ਅਜੀਬ ਕਿਸਮ ਦੇ ਕੇਸ ਸਾਹਮਣੇ ਆਉਂਦੇ ਹੀ ਰਹਿੰਦੇ ਹਨ ਪਰ ਜਿਹੜਾ ਕੇਸ ਅੱਜ ਸਾਹਮਣੇ ਆਇਆ ਹੈ ਉਸ ਨੇ ਸਾਰਿਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਦਰਅਸਲ ਇੱਥੇ ਇੱਕ ਅਜਿਹੇ ਬੱਚੇ ਨੇ ਜਨਮ ਲਿਆ ਹੈ ਜਿਸ ਦੇ 4 ਲੱਤਾ ਹਨ। ਇੱਥੇ ਹੀ ਬੱਸ ਨਹੀਂ ਇਸ ਬੱਚੇ ਦੇ ਹੱਥਾਂ ਦੀ ਗਿਣਤੀ ਵੀ 3 ਹੈ।
ਇਸ ਸਬੰਧੀ ਡਾਕਟਰਾਂ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਮਾਂ ਦੇ ਪੇਟ 3 ਬੱਚੇ ਸਨ ਜਿਨ੍ਹਾਂ ਵਿੱਚੋਂ ਇੱਕ ਬੱਚੇ ਨੇ ਤਾਂ ਸਹੀ ਜਨਮ ਲੈ ਲਿਆ ਅਤੇ ਇਹ ਬੱਚੀ (ਜਿਸ ਦੇ 4 ਲੱਤਾਂ ਅਤੇ ਹੱਥ ਹਨ) ਦੋ ਬੱਚਿਆਂ ਦਾ ਸੁਮੇਲ ਹੈ।
ਡਾਕਟਰਾਂ ਨੇ ਦੱਸਿਆ ਮਾਂ ਦੀ ਉਮਰ 24 ਸਾਲ ਹੈ ਅਤੇ ਲੰਘੇ ਸ਼ੁਕਰਵਾਰ ਨੂੰ ਸਧਾਰਨ ਡਿਲਵਰੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਬੱਚੀ ਸਰਜਰੀ ਤੋਂ ਬਾਅਦ ਸਧਾਰਨ ਜਿੰਦਗੀ ਜਿਉਣ ਲਈ ਸਮਰੱਥ ਹੋਵੇਗੀ ਅਤੇ ਸਰਜਰੀ ਰਾਹੀਂ ਇਹ ਵਾਧੂ ਅੰਗ ਹਟਾ ਦਿੱਤੇ ਜਾਣਗੇ। ਡਾਕਟਰਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮਾਪਿਆਂ ਵੱਲੋਂ ਕਦੀ ਅਲਟ੍ਰਾਸਾਉਂਡ ਨਹੀਂ ਕਰਵਾਇਆ ਗਿਆ ਸੀ।