G-23 ਆਗੂਆਂ ਨੇ ਹੋਰ ਆਗੂਆਂ ਨੁੂੰ ਗਰੁੱਪ ‘ਚ ਜੋੜ ‘ਪ੍ਰੈਸ਼ਰ ਗਰੁੱਪ’ ਵਜੋਂ ਕੰਮ ਕਰਨ ਦੀ ਗੱਲ ਕਹੀ।  

TeamGlobalPunjab
4 Min Read
ਦਿੱਲੀ  – ਕਾਂਗਰਸ ਪਾਰਟੀ ਦੇ ਕੌਮੀ ਸੰਗਠਨ ਵਿੱਚ ਲੀਡਰਾਂ ਚ ਖਲਬਲੀ ਲਗਾਤਾਰ ਵੇਖੀ ਜਾ ਸਕਦੀ ਹੈ।
G-23 ਦੇ ਲੀਡਰਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਲੱਗਦਾ ਹੈ ਕਿ ਗਾਂਧੀ ਪਰਿਵਾਰ  ਮੁੱਖ ਲੀਡਰਸ਼ਿਪ ਦੀ ਵਾਂਗ ਦੌੜ ਨੂੰ ਨਹੀਂ ਬਦਲੇਗੀ। ਇਸ ਕਰਕੇ  ਗਰੁੱਪ 23 ਧੜੇ ਦੇ ਲੀਡਰਾਂ ਨੂੰ  ਕਾਂਗਰਸ ਵਿੱਚ  ਫ਼ੈਸਲੇ ਲੈਣ ਵਾਲੀ ਬਣਤਰ ‘ਚ ਆਪਣੀ ਜਗ੍ਹਾ ਮੁੜ  ਬਣਾਉਣੀ ਪਵੇਗੀ।
G-23 ਕਾਂਗਰਸੀਆਂ ਦਾ ਜਿੰਜਰ ਗਰੁੱਪ ਕਿਹਾ ਜਾਂਦਾ ਹੈ ਅਤੇ ਇਸ ਧੜੇ ਦੇ ਲੀਡਰ  ਅਗਸਤ  2020 ਤੋਂ ਬਾਅਦ ਲਗਾਤਾਰ ਕਾਂਗਰਸ ਵਿੱਚ ਲੀਡਰਸ਼ਿਪ ਨੂੰ ਲੈ ਕੇ ਅੰਦਰੂਨੀ ਤੇ ਸਮੂਹਿਕ  ਬਦਲਾਅ ਦੀ ਗੱਲ ਕਰਦੇ ਆ ਰਹੇ ਹਨ। ਇਹ ਸਿਲਸਿਲਾ ਉਦੋਂ ਸ਼ੁਰੂ ਹੋਇਆ ਜਦੋਂ  ਇਸ ਧੜੇ ਵੱਲੋਂ  ਸੋਨੀਆ ਗਾਂਧੀ ਨੂੰ ਇੱਕ ਪੱਤਰ ਲਿਖ ਕੇ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਸੀ ਕਿ ਪਾਰਟੀ ਵਿੱਚ ਵੱਡੇ ਪੱਧਰ ਤੇ ਬਦਲਾਅ ਲਿਆਉਣ ਦੀਆਂ ਲੋੜਾਂ ਹਨ। ਪਿਛਲੇ ਦਿਨੀਂ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ  ਕਾਂਗਰਸ ਪਾਰਟੀ ਦੀ ਹੋਈ ਹਾਰ ਨੂੰ ਲੈ ਕੇ  ਇਸ ਧੜੇ ਦੇ ਆਗੂਆਂ ਨੇ  ਕਈ ਅਜਿਹੇ ਪਾਰਟੀ ਲੀਡਰਾਂ ਨਾਲ ਰਾਬਤਾ ਕਾਇਮ ਕੀਤਾ  ਜਿਹੜੇ ਪਾਰਟੀ ਵਿੱਚ ਬਦਲਾਅ ਦੇ ਵਿਚਾਰਾਂ ਨੂੰ ਲੈ ਕੇ ਸਮੇਂ ਸਮੇਂ ਤੇ ਗੱਲ ਕਰਦੇ ਰਹੇ ਹਨ ਅਤੇ ਇਹ ਸਾਰੇ ਲੀਡਰ ਗ਼ੁਲਾਮ ਨਬੀ ਆਜ਼ਾਦ ਦੀ ਰਿਹਾਇਸ਼ ਤੇ ਬੁੱਧਵਾਰ ਨੂੰ ਇੱਕ ਬੈਠਕ ਵਿੱਚ ਵਿਚਾਰ ਚਰਚਾ ਕਰਨ ਲਈ ਇਕੱਤਰ ਹੋਏ ਸਨ ।
ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਗੱਲਬਾਤ ਕੀਤੀ  ਤੇ ਇੱਕ ਹੋਰ ਲੀਡਰ ਨੇ  ਗਾਂਧੀ ਪਰਿਵਾਰ ਅਤੇ ਹੋਰਾਂ ਲੀਡਰਾਂ ਵਿੱਚਕਾਰ ਪਾਰਟੀ ਦੀਆਂ ਮੁੱਖ ਜ਼ਿੰਮੇਵਾਰੀਆਂ ਨੂੰ ਵੰਡਣ ਦੀ ਗੱਲ ਵੀ ਕਹੀ।
ਇਸ ਮਾਮਲੇ ਤੇ  ਰਾਜ ਸਭਾ ਦੇ ਸਾਬਕਾ ਡਿਪਟੀ ਚੇਅਰਮੈਨ  ਪ੍ਰੋਫ਼ੈਸਰ  ਪੀ ਜੇ ਕੁਰੀਅਨ  ਅਤੇ  G-23 ਜਿੰਜਰ ਗਰੁੱਪ ਦੇ ਹੋਰ ਆਗੂਆਂ ਨੇ ਕਿਹਾ  ਕਿ ਰਾਹੁਲ ਗਾਂਧੀ ਨੂੰ  ਲੋਕ ਸਭਾ ਦੇ ਲੀਡਰ ਵਜੋਂ ਅਗਵਾਈ ਕਰਨੀ ਚਾਹੀਦੀ ਹੈ ਤੇ  ਪਾਰਟੀ ਪ੍ਰਧਾਨ ਦਾ ਅਹੁਦਾ  ਗਾਂਧੀ ਪਰਿਵਾਰ ਨੂੰ ਛੱਡ ਕੇ ਕਿਸੇ ਹੋਰ ਆਗੂ ਨੂੰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਗੁਲਾਮ ਨਬੀ ਆਜ਼ਾਦ  ਨੇ ਪਾਰਟੀ ਵਿੱਚ ਲਿਆਂਦੇ ਜਾਣ ਵਾਲੇ ਬਦਲਾਵਾਂ ਨੂੰ ਲੈ ਕੇ  ਕਈ ਵਿਚਾਰ ਸਾਂਝੇ ਕੀਤੇ ਤੇ ਸੁਝਾਅ ਦਿੱਤੇ ਅਤੇ ਇਹ ਸਾਰੇ  ਵਿਚਾਰ ਤੇ ਸੁਝਾਵਾਂ ਦੀ ਸੂਚੀ G-23 ਧੜੇ  ਦੇ ਆਗੂਆਂ  ਨੇ ਗਾਂਧੀ ਪਰਿਵਾਰ ਨਾਲ ਮਿਲ ਕੇ  ਬਣਾਉਣੀ  ਹੈ  । ਗੁਲਾਮ ਨਬੀ ਆਜ਼ਾਦ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੇ ਨਾਲ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੇ  ਰਾਹੁਲ ਗਾਂਧੀ ਦੇ ਨਾਲ ਬੈਠਕਾਂ ਕੀਤੀਆਂ।
ਮੁਲਾਕਾਤ ਤੋਂ ਬਾਅਦ ਗੁਲਾਮ ਨਬੀ ਆਜ਼ਾਦ  ਪਾਰਟੀ ਲੀਡਰਸ਼ਿਪ ਦੇ ਬਦਲਾਅ ਨੂੰ ਲੈ ਕੇ ਕੁਝ ਚੁੱਪ ਨਜ਼ਰ ਆਏ  ਤੇ ਉਨ੍ਹਾਂ ਨੇ ਕਿਹਾ  ਪਾਰਟੀ  ਸੰਗਠਨ ਢਾਂਚੇ ਦੀਆਂ ਚੋਣਾਂ  ਅਗਸਤ ਤੇ ਸਤੰਬਰ ਦੇ ਮਹੀਨਿਆਂ ਵਿਚਕਾਰ ਹੋਣੀਆਂ ਹਨ  ਇਸ ਕਰਕੇ ਪਾਰਟੀ ਦੇ ਆਗੂਆਂ ਨੇ ਇਹ ਫ਼ੈਸਲਾ ਲਿਆ ਹੈ ਕਿ ਤਾਂ ਤੱਕ ਸੋਨੀਆ ਗਾਂਧੀ ਹੀ ਕਾਂਗਰਸ ਪਾਰਟੀ ਪ੍ਰਧਾਨ ਬਣੇ ਰਹਿਣਗੇ। ਜਦੋਂ ਕਿ  ਆਜ਼ਾਦ ਨੇ ਪਾਰਟੀ ਦੇ ਮੁੱਖ ਅਹੁਦਿਆਂ ਤੇ ਬਦਲਾਅ ਦੀ ਗੱਲ ਕਹੀ ਸੀ।
ਕੁਝ ਹੋਰ ਲੀਡਰਾਂ ਦਾ ਮੰਨਣਾ ਹੈ ਕਿ  ਗਾਂਧੀ ਪਰਿਵਾਰ ਨੂੰ ਮੁੱਖ ਅਹੁਦੇ ਤੋਂ ਪਾਸੇ ਨਹੀਂ ਕੀਤਾ ਜਾ ਸਕਦਾ  ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਲੱਗਦਾ ਹੈ ਕਿ G-23 ਧੜੇ ਵਿੱਚ ਹੋਰ ਆਗੂਆਂ ਨੂੰ ਜੋਡ਼ਨ ਦੀ ਲੋਡ਼ ਹੈ ਤਾਂ ਜੋ ਇਹ ਗਰੁੱਪ ਮਜ਼ਬੂਤ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਪਾਰਟੀ ਵਿੱਚ ਕੰਮ ਕਰ ਸਕੇ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment