ਬ੍ਰਿਟੇਨ ਦੀ ਰਿਪੋਰਟ ‘ਚ ਦਾਅਵਾ – ਭਾਰਤੀ ਵਿਦਿਆਰਥੀ ਸਭ ਤੋਂ ਵੱਧ ਹੁਸ਼ਿਆਰ ਅਤੇ ਵੱਧ ਸੈਲਰੀ ਲੈਣ ਵਾਲੇ

TeamGlobalPunjab
2 Min Read

ਯੂਕੇ : ਵਿਦੇਸ਼ਾਂ ਵਿੱਚ ਭਾਰਤੀ ਵਿਦਿਆਰਥੀਆਂ ਦੀ ਮਿਹਨਤ ਦੇ ਝੰਡੇ ਝੂਲਦੇ ਦਿਖਾਈ ਦੇ ਰਹੇ ਹਨ। ਬ੍ਰਿਟੇਨ ਵੱਲੋਂ ਇਕ ਰਿਸਰਚ ਕਰਵਾਈ ਗਈ, ਜਿਸ ਵਿਚ ਪਾਇਆ ਗਿਆ ਕਿ ਭਾਰਤੀ ਵਿਦਿਆਰਥੀ ਬਹੁਤ ਹੁਸ਼ਿਆਰ ਹੁੰਦੇ ਹਨ ਅਤੇ ਉਹ ਜਲਦ ਹੀ ਉੱਚੀ ਤਨਖਾਹ ਵਾਲੇ ਗਰੁੱਪ ਵਿੱਚ ਸ਼ਾਮਲ ਹੋ ਜਾਂਦੇ ਹਨ। ਇਹ ਗੱਲ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੱਲੋਂ ਕਰਵਾਈ ਗਈ ਸਮੀਖਿਆ ‘ਚ ਸਾਹਮਣੇ ਆਈ ਹੈ।

ਬ੍ਰਿਟੇਨ ਵਿਚ ਨਸਲੀ ਭੇਦਭਾਵ ਦੇ ਇਲਜ਼ਾਮਾਂ ਦੇ ਵਿਚ ਇੱਕ ਸਰਕਾਰੀ ਰਿਪੋਰਟ ਸਾਹਮਣੇ ਆਈ ਹੈ। ਨਸਲੀ ਅਤੇ ਜਾਤੀ ਭੇਦਭਾਵ ਸਬੰਧੀ ਕਮਿਸ਼ਨ ਦੀ ਆਈ ਰਿਪੋਰਟ ‘ਚ ਕਿਹਾ ਗਿਆ ਸੀ ਕਿ ਸਮਾਜ ਵਿੱਚ ਪੜ੍ਹਾਈ ਦੇ ਅੰਦਰ ਹੋ ਰਹੇ ਬਦਲਾਅ ਨਸਲੀ ਭੇਦਭਾਵ ਨੂੰ ਹੌਲੀ ਹੌਲੀ ਦੂਰ ਕਰ ਰਹੇ ਹਨ। ਇਹ ਬਦਲਾਅ ਜੀਵਨ ਜੀਣ ਦੇ ਮੌਕਿਆਂ ‘ਚ ਵੀ ਸੁਧਾਰ ਲਿਆਂਦਾ ਹੈ। ਅਜਿਹਾ ਪੂਰੇ ਬ੍ਰਿਟੇਨ ਵਿਚ ਮਹਿਸੂਸ ਕੀਤਾ ਜਾ ਰਿਹਾ ਹੈ।

ਰਿਪੋਰਟ ਵਿੱਚ ‘ਬੀਏਏਮਈ’ ਸ਼ਬਦ ਨੂੰ ਬੋਲ ਚਾਲ ਚੋਂ ਬਾਹਰ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਇਸ ਸ਼ਬਦ ਦਾ ਮਤਲਬ ਹੈ ‘ਬਲੈਕ ਏਸ਼ੀਅਨ ਐਂਡ ਮਨਿਓਰਿਟੀstu ਐਥਨਿਕ’। ਇਸ ਨੂੰ ਬ੍ਰਿਟਿਸ਼ ਇੰਡੀਅਨ ਦੇ ਨਾਂਵਾਂ ਵਰਗੀ ਪਛਾਣ ਦੇਣ ਦਾ ਸੁਝਾਅ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ, ਕਿ ਸਫ਼ਲ ਵਿਦਿਆਰਥੀਆਂ ਨੂੰ ਪੂਰੇ ਯੂਨਾਈਟਿਡ ਕਿੰਗਡਮ ਦੇ ਲਈ ਇਕ ਉਦਾਹਰਨ ਦੇ ਤੌਰ ‘ਤੇ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਜਿਸ ਨਾਲ ਹਰ ਵਰਗ ਦੇ ਵਿਦਿਆਰਥੀ ਉਨ੍ਹਾਂ ਤੋਂ ਪ੍ਰੇਰਨਾ ਲੈ ਸਕਣ।

Share this Article
Leave a comment