ਸਿੱਧੂ ਮੂਸੇਵਾਲਾ ਨੂੰ ਲੈ ਕੇ ਪੰਜਾਬੀ ਗਾਇਕ ਜੈਜ਼ੀ ਬੀ ਨੇ ਦਿਤਾ ਇਹ ਬਿਆਨ

Rajneet Kaur
2 Min Read

ਨਿਊਜ਼ ਡੈਸਕ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਇੱਕ ਸਾਲ ਪੂਰਾ ਹੋਣ ਵਾਲਾ ਹੈ ਪਰ ਅੱਜ ਵੀ ਉਸ ਦੀ ਚਰਚਾ ਜ਼ੋਰਾਂ ‘ਤੇ ਹੈ। ਹਾਲ ਹੀ ‘ਚ ਸਿੱਧੂ ਮੂਸੇਵਾਲਾ ਦੇ ਗੀਤ ‘ਮੇਰਾ ਨਾਮ’ ਨੇ ਵੀ ਕਈ ਰਿਕਾਰਡ ਕਾਇਮ ਕੀਤੇ ਹਨ। ਅੱਜ ਵੀ ਸਿੱਧੂ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਹਰ ਕਿਸੇ ਦੇ ਬੁੱਲਾਂ ‘ਤੇ ਸਿੱਧੂ ਮੂਸੇਵਾਲਾ ਦਾ ਨਾਂ ਹੈ। ਇਸ ਦੌਰਾਨ ਹੁਣ ਪੰਜਾਬੀ ਗਾਇਕ ਤੇ ਅਦਾਕਾਰ ਜੈਜ਼ੀ ਬੀ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਨੇ ਹਾਲ ਹੀ ‘ਚ ਪੰਜਾਬੀ ਇੰਡਸਟਰੀ ‘ਚ ਆਪਣੀ ਗਾਇਕੀ ਦੇ 30 ਸਾਲ ਪੂਰੇ ਕੀਤੇ ਹਨ। ਇਸ ਦੌਰਾਨ ਉਹ ਲਗਾਤਾਰ ਸੁਰਖੀਆਂ ‘ਚ ਬਣੇ ਹੋਏ ਹਨ।

ਜੈਜ਼ੀ ਬੀ ਹਾਲ ਹੀ ‘ਚ ਆਪਣੇ ਇਕ ਬਿਆਨ ਕਰਕੇ ਚਰਚਾ ਦਾ ਵਿਸ਼ਾ ਬਣ ਗਏ ਹਨ। ਇਕ ਇੰਟਰਵਿਊ ‘ਚ ਜੈਜ਼ੀ ਬੀ ਨੇ  ਖੁਲਾਸਾ ਕੀਤਾ ਕਿ ‘ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨਾਲ ਕੰਮ ਕਰਨਾ ਸੀ, ਪਰ ਕਿਸਮਤ ਨੂੰ ਇਹ ਮਨਜ਼ੂਰ ਨਹੀਂ ਸੀ। ਇਹ ਹੋ ਨਹੀਂ ਸਕਿਆ। ਉਨ੍ਹਾਂ ਸਿੱਧੂ ਮੂਸੇਵਾਲਾ ਦੀ ਤਾਰੀਫ਼ ਕਰਦਿਆਂ ਕਿਹਾ ਕਿ ਪਿੰਡ ਤੋਂ ਕੈਨੇਡਾ ਆਉਣਾ ਅਤੇ ਫਿਰ ਵਾਪਿਸ ਪਿੰਡ ਜਾ ਕੇ ਇਹ ਸਭ ਕਰਨਾ ਬਹੁਤ ਵੱਡੀ ਗੱਲ ਹੈ। ਇਸ ਦੇ ਨਾਲ ਹੀ ਉਹ ਜਿਸ ਤਰ੍ਹਾਂ ਆਪਣੇ ਮਾਤਾ-ਪਿਤਾ ਦੀ ਇੱਜ਼ਤ ਕਰਦਾ ਸੀ, ਉਹ ਸਾਰਿਆਂ ਲਈ ਇਕ ਮਿਸਾਲ ਸੀ। ਇਨ੍ਹਾਂ ਸਾਰੇ ਕਾਰਨਾਂ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਉਹ ਇੱਕ ਸ਼ਾਨਦਾਰ ਵਿਅਕਤੀ ਸੀ।

ਦਰਅਸਲ, ਜੈਜ਼ੀ ਬੀ ਨੇ ਮਿਊਜ਼ਿਕ ਇੰਡਸਟਰੀ ‘ਚ 30 ਸਾਲ ਦਾ ਸਫਰ ਪੂਰਾ ਕਰ ਲਿਆ ਹੈ। ਜੈਜ਼ੀ ਬੀ ਨੇ 1993 ਵਿੱਚ ਆਪਣੀ ਟੇਪ ‘ਘੁੱਗੀਆਂ ਦਾ ਜੋੜਾ’ ਨਾਲ ਇੰਡਸਟਰੀ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੀ ਇਹ ਟੇਪ ਅਪ੍ਰੈਲ ਮਹੀਨੇ ‘ਚ ਹੀ 30 ਸਾਲ ਪੂਰੇ ਕਰਨ ਵਾਲੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment