ਕੋਲੰਬੀਆ ‘ਚ ਵਾਪਰਿਆ ਭਿਆਨਕ ਜਹਾਜ਼ ਹਾਦਸਾ, ਸਵਾਰ ਯਾਤਰੀਆਂ ਦੀ ਮੌਤ

Global Team
2 Min Read

ਬੋਗੋਟਾ, ਕੋਲੰਬੀਆ: ਕੋਲੰਬੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੇਡੇਲਿਨ ਦੇ ਰਿਹਾਇਸ਼ੀ ਖੇਤਰ ਵਿੱਚ ਅੱਠ ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ।

- Advertisement -

ਜਹਾਜ਼ ਨੇ ਸਵੇਰੇ ਓਲਯਾ ਹੇਰੇਰਾ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਪਰ ਇੰਜਣ ਫੇਲ ਹੋਣ ਕਾਰਨ ਜਹਾਜ਼ ਇਕ ਘਰ ਨਾਲ ਟਕਰਾ ਗਿਆ। ਇਸ ਕਾਰਨ ਇਹ ਹਾਦਸਾ ਵਾਪਰਿਆ।

ਹਵਾਈ ਅੱਡੇ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਗਈ ਕਿ ਜਹਾਜ਼ ਵਿੱਚ ਬੈਠੇ ਅੱਠ ਲੋਕਾਂ – ਛੇ ਯਾਤਰੀ ਅਤੇ ਦੋ ਚਾਲਕ ਦਲ – ਦੀ ਮੌਤ ਹੋ ਗਈ ਹੈ। ਹਾਲਾਂਕਿ ਜਿਸ ਘਰ ‘ਚ ਜਹਾਜ਼ ਕਰੈਸ਼ ਹੋਇਆ, ਉਸ ਘਰ ‘ਚ ਕਿਸੇ ਦੇ ਜ਼ਖਮੀ ਜਾਂ ਮਾਰੇ ਜਾਣ ਦੀ ਕੋਈ ਸੂਚਨਾ ਨਹੀਂ ਹੈ।

- Advertisement -

ਮੇਅਰ ਡੇਨੀਅਲ ਕੁਇੰਟੇਰੋ ਨੇ ਪਹਿਲਾਂ ਟਵਿੱਟਰ ‘ਤੇ ਲਿਖਿਆ, “ਬੇਲੇਨ ਰੋਸੇਲਜ਼ ਸੈਕਟਰ ਵਿੱਚ ਇੱਕ ਜਹਾਜ਼ ਹਾਦਸਾ ਵਾਪਰ ਗਿਆ ਹੈ। ਪੀੜਤਾਂ ਦੀ ਸਹਾਇਤਾ ਲਈ ਸਰਕਾਰੀ ਅਮਲਾ ਪਹੁੰਚ ਚੁਕਿਆ ਹੈ।”

ਉਨ੍ਹਾਂ ਕਿਹਾ ਕਿ ਜਹਾਜ਼ ਇੱਕ ਦੋ-ਇੰਜਣ ਵਾਲਾ ਪਾਈਪਰ ਸੀ ਜੋ ਮੇਡੇਲਿਨ ਤੋਂ ਚੋਕੋ ਦੇ ਗੁਆਂਢੀ ਵਿਭਾਗ ਵਿੱਚ ਪਿਜ਼ਾਰੋ ਦੀ ਨਗਰਪਾਲਿਕਾ ਵੱਲ ਜਾ ਰਿਹਾ ਸੀ। ਮੇਡੇਲਿਨ ਦੇ ਦੋ ਜਹਾਜ਼ਾਂ ਵਿੱਚੋਂ ਇੱਕ ਨੇ “ਉੱਡਣ ਵੇਲੇ ਇੰਜਣ ਦੀ ਅਸਫਲਤਾ ਦਾ ਸੰਕੇਤ ਦਿੱਤਾ। ਪਰ ਓਲਾਯਾ ਹੇਰੇਰਾ ਹਵਾਈ ਅੱਡੇ ‘ਤੇ ਵਾਪਸ ਨਹੀਂ ਜਾ ਸਕਿਆ।”

ਐਮਰਜੈਂਸੀ ਸੇਵਾਵਾਂ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਦੇ ਅਨੁਸਾਰ, ਇਹ ਹਾਦਸਾ ਸਾਫ ਦਿਖਾਈ ਦੇ ਰਿਹਾ ਹੈ।ਹਾਦਸੇ ਕਾਰਨ ਇਮਾਰਤ ਦੀਆਂ ਉਪਰਲੀਆਂ ਮੰਜ਼ਿਲਾਂ ਤਬਾਹ ਹੋ ਗਈਆਂ ਹਨ। ਅੱਗ ਬੁਝਾਉਣ ਵਾਲੇ ਕਰਮਚਾਰੀਆਂ ਨੇ ਖਿੱਲਰੀਆਂ ਟਾਈਲਾਂ ਅਤੇ ਟੁੱਟੀਆਂ ਇੱਟਾਂ ਦੀਆਂ ਕੰਧਾਂ ਵਿਚਕਾਰ ਅੱਗ ਬੁਝਾਉਣ ਲਈ ਜੱਦੋਜਹਿਦ ਕੀਤੀ।

Share this Article
Leave a comment