ਤਾਲਿਬਾਨ ਨੇ ਈਦ ਦੇ ਤਿਉਹਾਰ ‘ਚ ਔਰਤਾਂ ਦੇ ਸ਼ਾਮਿਲ ਹੋਣ ‘ਤੇ ਲਗਾਈ ਪਾਬੰਦੀ

Rajneet Kaur
2 Min Read

ਅਫਗਾਨਿਸਤਾਨ: ਅਫਗਾਨਿਸਤਾਨ ਵਿੱਚ ਤਾਲਿਬਾਨ ਔਰਤਾਂ ਦੀ ਆਵਾਜ਼ ਨੂੰ ਦਬਾਉਣ, ਉਨ੍ਹਾਂ ਦੇ ਅਧਿਕਾਰਾਂ ਨੂੰ ਕੁਚਲਣ ਅਤੇ ਔਰਤਾਂ ਵਿਰੁੱਧ ਅੱਤਿਆਚਾਰ ਕਰਨ ਲਈ ਜਾਣਿਆ ਜਾਂਦਾ ਹੈ। ਅਫਗਾਨਿਸਤਾਨ ‘ਚ ਤਾਲਿਬਾਨ ਦੇ ਸੱਤਾ ‘ਚ ਆਉਣ ਤੋਂ ਬਾਅਦ ਔਰਤਾਂ ‘ਤੇ ਪਾਬੰਦੀਆਂ ਲਗਾਉਣ ਦਾ ਜੋ ਸਿਲਸਿਲਾ ਸ਼ੁਰੂ ਹੋਇਆ ਸੀ, ਉਹ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਤਾਲਿਬਾਨ ਦੇ ਅਜਿਹੇ ਫ਼ਰਮਾਨਾਂ ਕਾਰਨ ਦੇਸ਼ ਦੀਆਂ ਔਰਤਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ। ਸਭ ਤੋਂ ਪਹਿਲਾਂ ਉਨ੍ਹਾਂ ਦਾ ਸਿੱਖਿਆ ਦਾ ਮੁੱਢਲਾ ਅਧਿਕਾਰ ਖੋਹ ਲਿਆ ਗਿਆ ਪਰ ਇਸ ਵਾਰ ਤਾਲਿਬਾਨ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਨ੍ਹਾਂ ਨੇ  ਦੇਸ਼ ਦੀਆਂ ਔਰਤਾਂ ਨੂੰ ਈਦ ਦੇ ਤਿਉਹਾਰ ‘ਚ ਸ਼ਾਮਿਲ ਹੋਣ ‘ਤੇ ਪਾਬੰਦੀ ਲਗਾ ਦਿੱਤੀ।

ਤਾਲਿਬਾਨ ਨੇ ਉਥੋਂ ਦੇ ਦੋ ਸੂਬਿਆਂ ‘ਚ ਔਰਤਾਂ ਨੂੰ ਈਦ ਦੇ ਜਸ਼ਨ ‘ਚ ਸ਼ਾਮਿਲ ਹੋਣ ‘ਤੇ ਰੋਕ ਲਗਾ ਦਿੱਤੀ ਹੈ।  ਰਿਪੋਰਟ ਅਨੁਸਾਰ ਦੇਸ਼ ਦੇ ਬਘਲਾਨ ਅਤੇ ਤਖਾਰ ਸੂਬਿਆਂ ‘ਚ  ਔਰਤਾਂ ਨੂੰ ਈਦ-ਉਲ-ਫਿਤਰ ਦੇ ਦਿਨਾਂ ਦੌਰਾਨ ਸਮੂਹਾਂ ‘ਚ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ ਗਈ। ਇਹ ਹੁਕਮ ਤਾਲਿਬਾਨ ਅਧਿਕਾਰੀਆਂ ਨੇ ਸਿਖਰਲੀ ਲੀਡਰਸ਼ਿਪ ਦਾ ਹਵਾਲਾ ਦਿੰਦੇ ਹੋਏ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਅਫਗਾਨਿਸਤਾਨ ਦੇ ਇਨ੍ਹਾਂ ਦੋ ਸੂਬਿਆਂ ਨੂੰ ਹੀ ਸਰਕਾਰ ਦੀਆਂ ਸਖ਼ਤ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਸਿਰ ਦਾ ਸਕਾਰਫ਼ (ਹਿਜਾਬ) ਨਾ ਪਹਿਨਣਾ ਪਾਬੰਦੀਆਂ ਦਾ ਕਾਰਨ ਸੀ।

ਔਰਤਾਂ ਨੂੰ ਨੌਕਰੀ ਦੇ ਕਈ ਖੇਤਰਾਂ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਔਰਤਾਂ ਨੂੰ ਸਕੂਲਾਂ-ਕਾਲਜਾਂ ਵਿੱਚ ਪੜ੍ਹਨ ਲਈ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਔਰਤਾਂ ਨੂੰ ਜਿੰਮ ਅਤੇ ਪਾਰਕ ਵਰਗੀਆਂ ਜਨਤਕ ਥਾਵਾਂ ‘ਤੇ ਜਾਣ ਦੀ ਇਜਾਜ਼ਤ ਨਹੀਂ ਹੈ। ਔਰਤਾਂ ਨੂੰ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਕਰੀਬ ਇੱਕ ਮਹੀਨਾ ਪਹਿਲਾਂ ਅਫਗਾਨਿਸਤਾਨ ਸਰਕਾਰ ਨੇ ਇੱਕ ਮਹਿਲਾ ਰੇਡੀਓ ਸਟੇਸ਼ਨ ਨੂੰ ਬੰਦ ਕਰ ਦਿੱਤਾ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਰਮਜ਼ਾਨ ਦੇ ਮਹੀਨੇ ਦੌਰਾਨ ਰੇਡੀਓ ਰਾਹੀਂ ਗੀਤ ਚੱਲ ਰਹੇ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment