ਬ੍ਰਾਜ਼ੀਲ ‘ਚ ਬੱਸ, ਟਰੱਕ ਅਤੇ ਟ੍ਰੇਲਰ ਦੀ ਟੱਕਰ ‘ਚ 12 ਲੋਕਾਂ ਦੀ ਮੌਤ , 22 ਜ਼ਖ਼ਮੀ

TeamGlobalPunjab
1 Min Read

ਬ੍ਰਾਸੀਲੀਆ  : ਬ੍ਰਾਜ਼ੀਲ ਦੇ ਉਤਰ-ਪੂਰਬੀ ਸੂਬੇ ਬਾਹੀਆ ਵਿਚ ਇਕ ਬੱਸ, ਇਕ ਟਰੱਕ ਅਤੇ ਇਕ ਟ੍ਰੇਲਰ ਦੀ ਟੱਕਰ ਵਿਚ 12 ਲੋਕਾਂ ਦੀ ਮੌਤ ਅਤੇ 22 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਬੁੱਧਵਾਰ ਦੀ ਰਾਤ ਨੂੰ ਵਾਪਰਿਆ ਪਰ ਪੁਲਿਸ ਨੇ ਵੀਰਵਾਰ ਤੜਕੇ ਇਸਦੀ ਸੂਚਨਾ ਦਿੱਤੀ। ਇਹ ਹਾਦਸਾ ਬਾਹੀਆ ਸੂਬੇ ਦੇ ਦੱਖਣੀ ਹਿੱਸੇ ਵਿਚ ਯੂਨਾਪੋਲਿਸ ਨਗਰ ਪਾਲਿਕਾ ਵਿਚ ਵਾਪਰਿਆ। ਪੀੜਤਾਂ ਵਿੱਚ ਬੱਸ ਅਤੇ ਵੈਨ ਦੇ ਡਰਾਈਵਰ ਸ਼ਾਮਲ ਹਨ। ਇਸ ਤੋਂ ਇਲਾਵਾ, ਜ਼ਖਮੀਆਂ ਵਿੱਚੋਂ ਛੇ ਗੰਭੀਰ ਰੂਪ ਨਾਲ ਜ਼ਖਮੀ ਹਨ। ਉਨ੍ਹਾਂ ਕਿਹਾ ਮਰਨ ਵਾਲਿਆਂ ਦੀ ਗਿਣਤੀ ‘ਚ ਵਾਧਾ ਹੋ ਸਕਦਾ ਹੈ।

ਪੁਲਿਸ ਨੇ ਦੱਸਿਆ ਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਟ੍ਰੇਲਰ ਟਰੱਕ ਤੋਂ ਵੱਖ ਹੋ ਕੇ ਅੱਗੇ ਵਾਲੀ ਗਲੀ ਵਿਚ ਜਾ ਵੜਿਆ। ਹਾਦਸੇ ਤੋਂ ਬਾਅਦ ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

Share this Article
Leave a comment