ਨਿਊਜ਼ ਡੈਸਕ: ਬਾਲੀਵੁੱਡ ਅਭਿਨੇਤਾ ਨਾਨਾ ਪਾਟੇਕਰ ਸ਼ਿਮਲਾ ‘ਚ ਬਰਫਬਾਰੀ ਨਾ ਹੋਣ ਕਾਰਨ ਨਿਰਾਸ਼ ਨਜ਼ਰ ਆ ਰਹੇ ਹਨ। ਨਾਨਾ ਪਾਟੇਕਰ ਸ਼ਿਮਲਾ ‘ਚ 17 ਦਿਨਾਂ ਤੋਂ ਸ਼ੂਟਿੰਗ ਕਰ ਰਹੇ ਹਨ। ਅਜੇ ਤੱਕ ਕੋਈ ਬਰਫ਼ ਨਹੀਂ ਪਈ ਹੈ। ਉਨ੍ਹਾਂ ਦੱਸਿਆ ਕਿ 32 ਸਾਲ ਪਹਿਲਾਂ ਉਹ ਫਿਲਮ ਕੋਹਰਾਮ ਦੀ ਸ਼ੂਟਿੰਗ ਲਈ ਸ਼ਿਮਲਾ ਆਏ ਸਨ। ਉਸ ਸਮੇਂ ਬਰਫਬਾਰੀ ਦੇਖਣ ਨੂੰ ਨਹੀਂ ਮਿਲੀ ਸੀ।
ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੁਖਵਿੰਦਰ ਸਿੰਘ ਸੁੱਖੂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੂੰ ਮਿਲ ਕੇ ਵਧੀਆ ਲੱਗਿਆ ਹੈ। ਇਥੇ ਉਨ੍ਹਾਂ ਨੇ ਰਾਸ਼ਟਰਪਤੀ ਨਿਵਾਸ ਵਿਖੇ ਸੈਨਿਕਾਂ ਨਾਲ ਗਣਤੰਤਰ ਦਿਵਸ ਮਨਾਇਆ। ਉਨ੍ਹਾਂ ਕਿਹਾ ਕਿ ਸ਼ਿਮਲਾ ‘ਚ ਸ਼ੂਟਿੰਗ ਦੌਰਾਨ ਕੋਈ ਸਮੱਸਿਆ ਨਹੀਂ ਹੈ। ਪਰ ਉਨ੍ਹਾਂ ਨੂੰ ਠੰਡ ਨਾਲ ਪਰੇਸ਼ਾਨੀ ਹੋ ਰਹੀ ਹੈ।
ਠੰਢ ਕਾਰਨ ਜ਼ੁਕਾਮ ਹੋ ਜਾਂਦਾ ਹੈ। ਪਾਟੇਕਰ ਨੇ ਕਿਹਾ ਕਿ ਮੈਂ ਬੁੱਢਾ ਨਹੀਂ ਹੋਇਆ। ਫਿਲਮਾਂ ‘ਚ ਕੰਮ ਕਰਨ ਨਾਲ ਰਾਹਤ ਮਿਲਦੀ ਹੈ। ਜਦੋਂ ਤੱਕ ਮੈਨੂੰ ਅਦਾਕਾਰੀ ਦਾ ਆਨੰਦ ਮਿਲੇਗਾ, ਮੈਂ ਫ਼ਿਲਮਾਂ ਵਿੱਚ ਕੰਮ ਕਰਾਂਗਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।