ਅਮਰੀਕਾ ‘ਚ ਆਏ ਤੂਫਾਨ ਨੇ ਕੀਤਾ ਸਭ ਤਹਿਸ-ਨਹਿਸ, 26 ਲੋਕਾਂ ਦੀ ਮੌਤ, ਕਈ ਜ਼ਖਮੀ

Rajneet Kaur
3 Min Read

ਨਿਊਜ਼ ਡੈਸਕ: ਅਮਰੀਕਾ ਦੇ ਮਿਸੀਸਿਪੀ ਅਤੇ ਅਲਾਬਾਮਾ ਵਿੱਚ ਸ਼ੁੱਕਰਵਾਰ ਰਾਤ ਨੂੰ ਸ਼ਕਤੀਸ਼ਾਲੀ ਤੂਫਾਨ ਆਉਣ ਕਾਰਨ ਘੱਟ ਤੋਂ ਘੱਟ 26 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ। ਤੂਫਾਨ ਕਾਰਨ ਹੋਈ ਤਬਾਹੀ ਕਾਰਨ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ  ਅਤੇ ਬਿਜਲੀ ਸਪਲਾਈ ਠੱਪ ਹੋ ਗਈ। ਬਚਾਅ ਦਲ ਰਾਹਤ ਅਤੇ ਬਚਾਅ ਕਾਰਜਾਂ ‘ਚ ਲੱਗੇ ਹੋਏ ਹਨ।

ਮਿਸੀਸਿਪੀ ਦੇ ਗਵਰਨਰ ਟੇਟ ਰੀਵਜ਼ ਨੇ ਨੁਕਸਾਨ ਦੀ ਮਦਦ ਲਈ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵੀ ਮਿਸੀਸਿਪੀ ਤੋਂ ਆਈਆਂ ਤਸਵੀਰਾਂ ਨੂੰ ‘ਦਿਲ ਦਹਿਲਾਉਣ ਵਾਲੀਆਂ’ ਕਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ‘ਮਦਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ’। ਬਾਇਡਨ ਨੇ ਆਪਣੇ ਬਿਆਨ ‘ਚ ਕਿਹਾ, ‘ਜਦੋਂ ਤੱਕ ਲੋੜ ਹੋਵੇਗੀ ਅਸੀਂ ਮੌਕੇ ‘ਤੇ ਮੌਜੂਦ ਰਹਾਂਗੇ। ਅਸੀਂ ਤੁਹਾਡੀ ਮਦਦ ਕਰਨ ਲਈ ਮਿਲ ਕੇ ਕੰਮ ਕਰਾਂਗੇ।

ਦਸ ਦਈਏ ਕਿ ਅਲਾਬਾਮਾ ਅਤੇ ਜਾਰਜੀਆ ਦੇ ਕੁਝ ਹਿੱਸਿਆਂ ਵਿੱਚ ਐਤਵਾਰ ਤੜਕੇ ਤੱਕ ਹੋਰ ਗਰਜਾਂ ਅਤੇ ਸੰਭਾਵੀ ਤੌਰ ‘ਤੇ ਵੱਡੇ ਗੜੇ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਭਿਆਨਕ ਤੂਫਾਨ ਨੇ ਕਈ ਛੋਟੇ ਕਸਬਿਆਂ ਵਿੱਚ ਦਰਜਨਾਂ ਇਮਾਰਤਾਂ, ਕਾਰਾਂ ਨੂੰ ਉਲਟਾ ਦਿੱਤਾ ਅਤੇ ਬਿਜਲੀ ਦੀਆਂ ਲਾਈਨਾਂ ਨੂੰ ਤਬਾਹ ਕਰ ਦਿੱਤਾ।

- Advertisement -

ਪੱਛਮੀ ਮਿਸੀਸਿਪੀ ਵਿੱਚ ਸ਼ਾਰਕੀ ਕਾਉਂਟੀ ਵਿੱਚ ਸਥਿਤ ਰੋਲਿੰਗ ਫੋਰਕ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਿਆ ਹੈ। ਇਸ ਦੀ ਜਾਣਕਾਰੀ ਖੁਦ ਸ਼ਹਿਰ ਦੇ ਮੇਅਰ ਨੇ ਦਿੱਤੀ। ਰੋਲਿੰਗ ਫੋਰਕ ਦੇ ਵਸਨੀਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਦੀਆਂ ਖਿੜਕੀਆਂ ਉੱਡ ਗਈਆਂ। ਸਥਾਨਕ ਨਿਵਾਸੀ ਬ੍ਰਾਂਡੀ ਸ਼ੋਆ ਨੇ ਦੱਸਿਆ, ‘ਮੈਂ ਅਜਿਹਾ ਕਦੇ ਨਹੀਂ ਦੇਖਿਆ। ਇਹ ਬਹੁਤ ਵਧੀਆ ਸ਼ਹਿਰ ਸੀ ਜੋ ਹੁਣ ਖਤਮ ਹੋ ਗਿਆ ਹੈ।’ ਰੋਲਿੰਗ ਫੋਰਕ ਤੋਂ ਡਰੋਨ ਫੁਟੇਜ ਸ਼ਹਿਰ ਵਿੱਚ ਤਬਾਹੀ ਨੂੰ ਦਰਸਾਉਂਦੀ ਹੈ।

ਅਧਿਕਾਰੀਆਂ ਮੁਤਾਬਿਕ ਤੂਫਾਨ ਦੀ ਤਬਾਹੀ 160 ਕਿਲੋਮੀਟਰ ਤੱਕ ਦਿਖਾਈ ਦੇ ਰਹੀ ਹੈ। ਮਿਸੀਸਿਪੀ ਤੂਫਾਨ ਤੋਂ ਲਾਪਤਾ ਚਾਰ ਲੋਕਾਂ ਨੂੰ ਲੱਭ ਲਿਆ ਗਿਆ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ  ਖ਼ਤਰਾ ਅਜੇ ਟਲਿਆ ਨਹੀਂ ਹੈ। ਦੱਖਣੀ ਅਮਰੀਕਾ ਅਤੇ ਮੱਧ ਪੱਛਮੀ ਦੇ ਕੁਝ ਹਿੱਸਿਆਂ ਵਿੱਚ 20 ਮਿਲੀਅਨ ਤੋਂ ਵੱਧ ਲੋਕ ਐਤਵਾਰ ਨੂੰ ਭਿਆਨਕ ਤੂਫਾਨ ਦੇ ਖ਼ਤਰੇ ਵਿੱਚ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment