ਭਾਰਤ ਜੋੜੋ ਯਾਤਰਾ ਨਾਲ ਖਤਮ ਹੋ ਸਕਦੀ ਹੈ ਸਿਆਸੀ ਪਾਰੀ, ਸੋਨੀਆ ਗਾਂਧੀ ਨੇ ਸੰਨਿਆਸ ਲੈਣ ਦੇ ਦਿੱਤੇ ਸੰਕੇਤ

Rajneet Kaur
3 Min Read

ਰਾਏਪੁਰ : ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਸ਼ਨੀਵਾਰ ਨੂੰ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਨਾਲ ਉਨ੍ਹਾਂ ਦੀ ਸਿਆਸੀ ਪਾਰੀ ਦਾ ਅੰਤ ਹੋ ਸਕਦਾ ਹੈ। ਛੱਤੀਸਗੜ੍ਹ ਦੇ ਨਯਾ ਰਾਏਪੁਰ ‘ਚ ਕਾਂਗਰਸ ਦਾ 85ਵਾਂ ਪਲੈਨਰੀ ਸੈਸ਼ਨ ਚੱਲ ਰਿਹਾ ਹੈ। ਸੰਮੇਲਨ ਦੇ ਦੂਜੇ ਦਿਨ ਸ਼ਨੀਵਾਰ ਨੂੰ ਸੋਨੀਆ ਗਾਂਧੀ ਨੇ ਸੰਕੇਤ ਦਿੱਤਾ ਕਿ ਉਨ੍ਹਾਂ ਦੀ ਸਿਆਸੀ ਪਾਰੀ ਭਾਰਤ ਜੋੜੋ ਯਾਤਰਾ ਨਾਲ ਖਤਮ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਦੌਰਾ ਅਹਿਮ ਮੋੜ ਵਜੋਂ ਆਇਆ ਹੈ। ਇਸ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤ ਦੇ ਲੋਕ ਸਦਭਾਵਨਾ, ਸਹਿਣਸ਼ੀਲਤਾ ਅਤੇ ਸਮਾਨਤਾ ਚਾਹੁੰਦੇ ਹਨ।

ਇਸ ਦੌਰਾਨ ਸੋਨੀਆਂ ਗਾਂਧੀ ਨੇ ਮੋਦੀ ਨੂੰ ਨਿਸ਼ਾਨੇ ‘ਤੇ ਲਿਆ ਹੈ। ਕਨਵੈਨਸ਼ਨ ਦੇ ਦੂਜੇ ਦਿਨ ਕਾਂਗਰਸ ਆਗੂ ਸੋਨੀਆ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ RSS ਨੇ ਸਾਰੀਆਂ ਖੁਦਮੁਖਤਿਆਰੀ ਏਜੰਸੀਆਂ ’ਤੇ ਕਬਜ਼ਾ ਕਰ ਲਿਆ ਹੈ। ਕਾਂਗਰਸ ਨੇਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇਸ਼ ਲਈ ਨਹੀਂ ਸਗੋਂ ਆਪਣੇ ਦੋਸਤਾਂ ਲਈ ਸੱਤਾ ਚਲਾ ਰਹੇ ਹਨ। ਇਸ ਦੇ ਨਾਲ ਹੀ ਸੋਨੀਆ ਨੇ ਰਾਹੁਲ ਗਾਂਧੀ ਦੀ ਤਾਰੀਫ ਵੀ ਕੀਤੀ।

ਕਾਂਗਰਸ ਆਗੂ ਨੇ ਕਿਹਾ, ਪਾਰਟੀ ਨੇ ਬਹੁਤ ਕੁਝ ਹਾਸਲ ਕੀਤਾ ਹੈ, ਚੰਗਾ ਸਮਾਂ ਦੇਖਿਆ ਹੈ, ਬਹੁਤ ਕੁਝ ਹਾਸਲ ਕੀਤਾ ਹੈ, ਪਰ ਹੁਣ ਉਹ ਮੁਸ਼ਕਲ ਦੌਰ ਵਿੱਚੋਂ ਲੰਘ ਰਹੀ ਹੈ। ਪਿਛਲੇ ਸਮੇਂ ਵਿੱਚ ਦੇਸ਼ ਵਿੱਚ ਨਫ਼ਰਤ ਕਾਰਨ ਔਰਤਾਂ, ਆਦਿਵਾਸੀਆਂ, ਗਰੀਬ ਅਤੇ ਪਛੜੇ ਲੋਕਾਂ ਉੱਤੇ ਹਮਲੇ ਹੋਏ। ਇਸ ਨੂੰ ਖਤਮ ਕਰਨਾ ਸਾਡੀ ਜ਼ਿੰਮੇਵਾਰੀ ਹੈ। ਕਾਂਗਰਸੀ ਨੇਤਾ ਨੇ ਇਹ ਕਿਹਾ ਕਿ ਇਹ ਸਮਾਂ ਪਾਰਟੀ ਅਤੇ ਦੇਸ਼ ਲਈ ਚੁਣੌਤੀ ਭਰਿਆ ਹੈ, ਕਿਉਂਕਿ ਭਾਜਪਾ ਨੇ ਹਰ ਸੰਸਥਾ ਨੂੰ ਕਬਜ਼ਾ ਕਰ ਲਿਆ ਹੈ।

ਸੋਨੀਆ ਨੇ ਕਿਹਾ ਕਿ ਕਾਂਗਰਸ ਇਕ ਰਾਜਨੀਤਿਕ ਪਾਰਟੀ ਨਹੀਂ ਬਲਕਿ ਇਕ ਮਾਧਿਅਮ ਹੈ ਜਿਸ ਰਾਹੀਂ ਲੋਕ ਬਰਾਬਰੀ, ਆਜ਼ਾਦੀ ਅਤੇ ਨਿਆਂ ਲਈ ਲੜਦੇ ਹਨ। ਅਸੀਂ ਲੋਕਾਂ ਦੀ ਆਵਾਜ਼ ਨੂੰ ਅੱਗੇ ਵਧਾਉਂਦੇ ਹਾਂ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਦੇ ਹਾਂ। ਕਾਂਗਰਸੀ ਆਗੂ ਨੇ ਕਿਹਾ ਕਿ ਸਾਡਾ ਮਾਰਗ ਸੌਖਾ ਨਹੀਂ ਹੈ, ਪਰ ਅਸੀਂ ਨਿਸ਼ਚਤ ਰੂਪ ਤੋਂ ਜਿੱਤ ਸਕਾਂਗੇ। ਸੋਨੀਆ ਨੇ ਇਸ ਨਾਲ ਕਿਹਾ ਕਿ ਕਾਂਗਰਸ ਨੇ ਹਮੇਸ਼ਾਂ ਲੋਕਤੰਤਰ ਨੂੰ ਮਜ਼ਬੂਤ ​​ਕਰਨ ਲਈ ਕੰਮ ਕੀਤਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment