ਕੈਰਨ ਦੋਸਾਂਝ ਨੇ ਕੈਨੇਡਾ ਵਿਚ ਸਭ ਤੋਂ ਪਹਿਲਾਂ ਵਸਣ ਵਾਲੇ ਸਿੱਖਾਂ ’ਤੇ ਲਿਖੀ ਕਿਤਾਬ ,ਕਿਹਾ ਸਿੱਖਾਂ ਦਾ ਇਤਿਹਾਸ ਉਹਨਾਂ ਦੇ ਖੂਨ ਵਿੱਚ ਹੈ

navdeep kaur
4 Min Read

ਬ੍ਰਿਟਿਸ਼ ਕੋਲੰਬੀਆ: ਸਿੱਖ ਇਤਿਹਾਸ ਦਾ ਵਿਰਸਾ ਬਹੁਤ ਵਿਸ਼ਾਲ ਹੈ। ਪੰਜਾਬੀ ਸਿੱਖ ਜਿੱਥੇ ਵੀ ਵੱਸਦਾ ਹੋਵੇ ਉਹ ਆਪਣਾ ਨਾਮ ਚਮਕਾ ਹੀ ਲੈਂਦਾ ਹੈ ਤੇ ਜ਼ਿਆਦਾਤਾਰ ਹਰ ਕਿਸੇ ਦੇ ਦਿਲ ਤੇ ਰਾਜ ਕਰਦਾ ਹੈ। ਸਿੱਖਾਂ ਦੀ ਤਾਰੀਫ਼ ਤਾਂ ਹਰ ਕਿਸੇ ਨੇ ਸੁਣੀ ਹੀ ਹੋਵੇਗੀ।
ਅਜਿਹੀ ਇੱਕ ਖ਼ਬਰ ਬ੍ਰਿਟਿਸ਼ ਕੋਲੰਬੀਆ ਤੋਂ ਆਈ ਹੈ। ਜਿਸ ਵਿੱਚ ਕੋਲੰਬੀਆ ਦੇ ਰਹਿਣ ਵਾਲ਼ੀ ਕੈਰਨ ਦੋਸਾਂਝ ਸਿੱਖਾਂ ਤੋਂ ਪ੍ਰਭਾਵਿਤ ਹੋਈ। ਉਸ ਨੇ ਉੱਥੇ ਵੱਸਦੇ ਸਿੱਖਾਂ ਤੇ ਇੱਕ ਕਿਤਾਬ ਲਿਖੀ। ਕੈਰਨ ਦੋਸਾਂਝ ਦੀ ਇਹ ਕਿਤਾਬ ਸਿੱਖਾਂ ਅਤੇ ਦੱਖਣੀ ਏਸ਼ੀਆਈ ਲੋਕਾਂ ਦੇ ਬੀਸੀ ਵੱਲ ਪਰਵਾਸ ਦਾ ਵੇਰਵਾ ਦਿੰਦੀ ਹੈ। ਕੈਰਨ ਦੋਸਾਂਝ ਦਾ ਕਹਿਣਾ ਹੈ ਕਿ ਇਹਨਾਂ ਸਿੱਖਾਂ ਦੀਆਂ ਕਹਾਣੀਆਂ ਉਨ੍ਹਾਂ ਦੇ ਖੂਨ ਵਿਚ ਹਨ। ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਇਤਿਹਾਸ ਤੋਂ ਸੇਧ ਲੈਂਦਿਆਂ ਕੈਨੇਡਾ ਵਿਚ ਸਿੱਖਾਂ ਦੇ ਸੰਘਰਸ਼ ਨੂੰ ਲਿਖਤੀ ਰੂਪ ਵਿਚ ਬਿਆਨ ਕੀਤਾ ਹੈ।

ਕਿਤਾਬ ਤੋਂ ਲੈ ਕੇ ਇਕ ਦਸਤਾਵੇਜ਼ੀ (ਜੋ ਸਿੱਖਲੇਨਜ਼ ਫਿਲਮ ਫੈਸਟੀਵਲ ਵਿਚ ਦਿਖਾਈ ਜਾਵੇਗੀ) ਬਣਾਉਣ ਮਗਰੋਂ ਕੈਰਨ ਦਾ ਕਹਿਣਾ ਹੈ ਕਿ ਉਹ ਆਉਣ ਵਾਲੇ ਸਮੇਂ ਵਿਚ ਇਕ ਨਾਟਕ ਦੀ ਵੀ ਯੋਜਨਾ ਬਣਾ ਰਹੇ ਹਨ। ਕੈਰਨ ਦੋਸਾਂਝ ਦੀ ਇਸ ਕਿਤਾਬ ਦਾ ਸਿਰਲੇਖ਼ ‘ਅਨਟੋਲਡ ਸਟੋਰੀਜ਼: ਦ ਸਾਊਥ ਪਾਇਓਨੀਰ ਐਕਸਪੀਰੀਐਂਸ ਇੰਨ ਬੀਸੀ’ ਹੈ। ਕੈਨੇਡਾ ਵਿਚ ਰਹਿ ਰਹੇ ਪੰਜਾਬੀਆਂ ਨੇ ਇਸ ਕਿਤਾਬ ਨੂੰ ਬਹੁਤ ਪਸੰਦ ਕੀਤਾ ਹੈ। ਇਸ ਕਿਤਾਬ ਦੀ ਕਾਪੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਿਤ ਲਾਈਬ੍ਰੇਰੀ ਵਿਚ ਵੀ ਉਪਲਬਧ ਹੈ।

ਕੈਰਨ ਦਾ ਕਹਿਣਾ ਹੈ ਕਿ ਆਪਣੇ ਪਰਿਵਾਰ ਦੇ ਇਤਿਹਾਸ ਦੀ ਇਹ ਖੋਜ ਇਕ ਬਹੁਤ ਵੱਡੇ ਪ੍ਰਾਜੈਕਟ ਵਿਚ ਬਦਲ ਗਈ, ਜਿਸ ਨੇ ਉਨ੍ਹਾਂ ਨੂੰ ਕੈਨੇਡਾ ਵਿਚ ਵਸਣ ਵਾਲੇ ਪਹਿਲੇ ਸਿੱਖਾਂ ਦੀ ਕਹਾਣੀ ਜਾਣਨ ਲਈ ਪ੍ਰੇਰਿਆ। ਇਸ ਕਿਤਾਬ ਜ਼ਰੀਏ ਉਨ੍ਹਾਂ ਨੇ ਇਤਿਹਾਸ ਨੂੰ ਸੁਰੱਖਿਅਤ ਰੱਖਣ ਦਾ ਯਤਨ ਕੀਤਾ ਹੈ। ਕੈਰਨ ਦੋਸਾਂਝ ਨੇ ਕਿਹਾ, “ਅਸਲ ਵਿਚ ਇੱਥੇ ਆਉਣ ਵਾਲੇ ਪਹਿਲੇ ਸਿੱਖ ਬ੍ਰਿਟਿਸ਼ ਫੌਜੀ ਸਨ”। ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਉਹ ਪੰਜਾਬ ਵਾਪਸ ਚਲੇ ਗਏ ਤਾਂ ਉੱਥੇ ਉਨ੍ਹਾਂ ਨੇ ਬੀਸੀ ਵਿਚ ਰੁਜ਼ਗਾਰ ਬਾਰੇ ਗੱਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਇੱਥੇ ਆ ਕੇ ਰੇਲਵੇ, ਜੰਗਲਾਤ ਉਦਯੋਗ ਅਤੇ ਖੇਤੀਬਾੜੀ ਵਿਚ ਮਜ਼ਦੂਰੀ ਆਦਿ ਕੀਤੀ। ਉਨ੍ਹਾਂ ਦੀ ਇਸ ਕਿਤਾਬ ਨੂੰ ਦਸਤਾਵੇਜ਼ੀ ਦਾ ਰੂਪ ਦਿੱਤਾ ਗਿਆ ਹੈ ਅਤੇ ਇਹ ਦੱਸਦੀ ਹੈ ਕਿ ਇੱਥੇ ਸ਼ੁਰੂਆਤੀ ਦਿਨਾਂ ਵਿਚ ਸਿੱਖਾਂ ਦੀ ਜ਼ਿੰਦਗੀ ਕਿਹੋ ਜਿਹੀ ਸੀ।
ਗੱਲ ਕਰਦਿਆਂ ਕੈਰਨ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਪਰਿਵਾਰ ਦੇ ਬਜ਼ੁਰਗ ਪੰਜਾਬ ਤੋਂ ਕੈਨੇਡਾ ਆਏ ਤਾਂ ਉਨ੍ਹਾਂ ਨੇ ਸਖ਼ਤ ਮਿਹਨਤ ਕਰਕੇ ਆਪਣੇ ਆਪ ਨੂੰ ਸਥਾਪਿਤ ਕੀਤਾ। ਇਸ ਲਈ ਉਸ ਨੇ ਮਹਿਸੂਸ ਕੀਤਾ ਕਿ ਅਜਿਹੇ ਬਹੁਤ ਸਾਰੇ ਪਰਿਵਾਰ ਹੋਣਗੇ ਜੋ ਇੱਥੇ ਮਜ਼ਦੂਰ ਵਜੋਂ ਕੰਮ ਕਰਨ ਲਈ ਆਏ ਸਨ ਅਤੇ ਬਾਅਦ ਵਿਚ ਉਨ੍ਹਾਂ ਨੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ। ਫਿਰ ਉਸ ਨੇ ਸੋਚਿਆ ਕਿ ਉਸ ‘ਤੇ ਇਕ ਕਿਤਾਬ ਅਤੇ ਫਿਲਮ ਬਣਾਈ ਜਾਵੇ। ਕੈਰਨ ਦੋਸਾਂਝ ਦਾ ਕਹਿਣਾ ਹੈ, “ਇਹ ਸਿਰਫ਼ ਸਿੱਖ ਕੌਮ ਦੀਆਂ ਕਹਾਣੀਆਂ ਨਹੀਂ ਹਨ। ਇਹ ਕੈਨੇਡੀਅਨ ਕਹਾਣੀਆਂ ਹਨ। ਇਹ ਕਹਾਣੀਆਂ ਕੈਨੇਡਾ ਦੀ ਸਥਾਪਨਾ ਨੂੰ ਦਰਸਾਉਂਦੀਆਂ ਹਨ”। ਇਸ ਦੇ ਲਈ ਕੈਰਨ ਨੇ ਕੈਨੇਡਾ ਦੇ ਵੱਖ-ਵੱਖ ਪਰਿਵਾਰਾਂ ਨਾਲ ਗੱਲ ਕੀਤੀ ਜੋ 1900 ਦੇ ਦਹਾਕੇ ਵਿਚ ਪੰਜਾਬ ਤੋਂ ਕੈਨੇਡਾ ਆ ਗਏ ਸਨ। ਕੈਰਨ ਵਲੋਂ ਲਿਖੀ ਗਈ ਕਿਤਾਬ ਕੈਨੇਡਾ ਵਿਚ ਕੁਝ ਥਾਵਾਂ ‘ਤੇ ਸਕੂਲੀ ਸਿਲੇਬਸ ਦਾ ਹਿੱਸਾ ਵੀ ਹੈ।

 

- Advertisement -

 

Share this Article
Leave a comment