Breaking News

ਵਿਦੇਸ਼ੀ ਧਰਤੀ ‘ਤੇ ਹੋਏ ਕਤਲ ਤੋਂ ਬਾਅਦ ਸੁਰੱਖਿਆ ਯਕੀਨੀ ਬਣਾਉਣ ਲਈ ਪ੍ਰਦਰਸ਼ਨ

 ਕੈਲੀਫੋਰਨੀਆ  : ਪੰਜਾਬੀਆਂ ਨੇ ਵਿਦੇਸ਼ੀ ਧਰਤੀ ਤੇ ਜਾ ਕੇ ਵੀ ਹਮੇਸ਼ਾਂ ਝੰਡੇ ਬੁਲੰਦ ਹਨ  ਅਤੇ ਵੱਡੀਆਂ ਮੱਲਾਂ ਮਾਰੀਆਂ ਹਨ । ਜੇਕਰ ਗੱਲ ਕੈਲੇਫੋਰਨੀਆ ਦੀ ਕਰ ਲਈਏ ਤਾਂ ਕੈਲੇਫੋਰਨੀਆ ਵਿਚ ਵੀ ਵੱਡੀ ਗਿਣਤੀ ਚ ਪੰਜਾਬੀ ਰਹਿੰਦੇ ਹਨ। ਬੀਤੇ ਦਿਨੀਂ ਇੱਥੇ ਚਾਰ ਪੰਜਾਬੀਆਂ ਦਾ ਕਤਲ ਹੋ ਗਿਆ ਸੀ ਜਿਸ ਤੋਂ ਬਾਅਦ ਅੱਜ ਸਿੱਖ ਭਾਈਚਾਰੇ ਵੱਲੋਂ  ਪੰਜਾਬੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ  ਕੈਂਡਲ ਮਾਰਚ ਕੀਤਾ ਗਿਆ । 

ਇਸ ਮੌਕੇ ਸਿੱਖ ਭਾਈਚਾਰੇ ਵੱਲੋਂ ਹੱਥਾਂ ਵਿੱਚ  ਬੈਨਰ ਅਤੇ ਕੈਂਡਲ ਫੜ ਕੇ  ਫਰਿਜ਼ਨੋ ਵਿਖੇ ਸਾਅ ਐਵੇਨਿਊ ਅਤੇ ਗੋਲਡਨ ਸਟੇਟ ਦੇ ਐਂਟਰ-ਸੈਕਸ਼ਨ ਵਿਖੇ ਪਰਿਵਾਰ ਲਈ ਇਨਸਾਫ਼ ਮੰਗਿਆ ਗਿਆ।  ਮਨੁੱਖੀ ਅਧਿਕਾਰਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਮ ‘ਤੇ ਫਰਿਜ਼ਨੋ ਵਿਖੇ ਬਣੇ ਪਾਰਕ ਵਿਚ ਪਹੁੰਚ ਇਸ ਮੌਕੇ ਵੱਡਾ ਇਕੱਠ ਹੋਇਆ ਇਸ ਮੌਕੇ ਮੋਮਬੱਤੀਆਂ ਜਗਾ ਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਫਰਿਜ਼ਨੋ ਵਿਖੇ ਜਿੱਥੇ ਵੱਡੀ ਗਿਣਤੀ ਚ ਸਿੱਖ ਭਾਈਚਾਰੇ ਦੇ ਲੋਕ ਸ਼ਾਮਲ ਸਨ ਤਾਂ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਵਿਸ਼ੇਸ਼ ਤੌਰ ਤੇ ਪੁੱਜੇ। 

ਸ਼ਰਧਾਂਜਲੀ ਭੇਂਟ ਕਰੇ ਲੋਕਾਂ ਨੇ ਕਿਹਾ ਕਿ ਉਹ ਵੀ ਆਪਣੇ ਪਰਿਵਾਰਾਂ ਦੇ ਕਈ ਮੈਂਬਰ ਖੋ ਚੁੱਕੇ ਹਨ ਅਤੇ ਇਸ ਲਈ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ। 

ਦੱਸ ਦੇਈਏ ਕਿ ਬੀਤੇ ਸਮੇਂ ਕੈਲੀਫੋਰਨੀਆ ਦੇ ਸ਼ਹਿਰ ਬਸਰਾ ਵਿਖੇ ਇਕ ਛੋਟੀ ਬੱਚੀ ਆਰੋਹੀ ਢੇਰੀ ਅਤੇ ਉਸ ਦੇ ਪਿਤਾ ਜਸਦੀਪ ਸਿੰਘ ਉਸਦੀ ਮਾਤਾ ਜਸਲੀਨ ਕੌਰ ਅਤੇ ਤਾਇਆ ਅਮਨਦੀਪ ਸਿੰਘ ਨੂੰ ਅਗਵਾ ਕਰਕੇ ਉਨ੍ਹਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਹ ਪ੍ਰਦਰਸ਼ਨ ਕੀਤਾ ਗਿਆ ਹੈ ਇਹ ਪਰਿਵਾਰ ਹੁਸ਼ਿਆਰਪੁਰ ਜ਼ਿਲ੍ਹੇ ਤੇ ਹਰਸੀ ਪਿੰਡ ਨਾਲ ਸਬੰਧ ਰੱਖਦਾ ਸੀ  

 

 

 

Check Also

ਸਹੇਲੀਆਂ ਨਾਲ ਘੁੰਮਣ ਗਈ 21 ਸਾਲਾ ਪੰਜਾਬਣ ਨਿਆਗਰਾ ਫਾਲ ‘ਚ ਡਿੱਗੀ

ਓਨਟਾਰੀਓ: ਕੈਨੇਡਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਲੰਧਰ ਦੇ ਲੋਹੀਆਂ ਖ਼ਾਸ ਦੀ ਰਹਿਣ ਵਾਲੀ …

Leave a Reply

Your email address will not be published. Required fields are marked *