ਕੋਲੋਰਾਡੋ : – ਅਮਰੀਕਾ ਦੇ ਕੋਲੋਰਾਡੋ ‘ਚ ਗੋਲ਼ੀਬਾਰੀ ਹੋਈ ਹੈ। ਇਸ ਗੋਲ਼ੀਬਾਰੀ ‘ਚ ਇਕ ਪੁਲਿਸ ਅਧਿਕਾਰੀ ਸਣੇ 10 ਲੋਕ ਮਾਰੇ ਗਏ ਹਨ। ਪੁਲਿਸ ਨੇ ਦੱਸਿਆ ਘਟਨਾ ਬੋਲਡਰ ਦੀ ਇਕ ਸੁਪਰਮਾਰਕੀਟ ‘ਚ ਹੋਈ ਹੈ।
ਦੱਸ ਦਈਏ ਸ਼ੱਕੀ ਵਿਅਕਤੀ ਨੂੰ ਹਿਰਾਸਤ ‘ਚ ਲੈ ਲਿਆ ਹੈ। ਫਿਲਹਾਲ ਉਹ ਜ਼ਖ਼ਮੀ ਹੈ ਤੇ ਹਸਪਤਾਲ ‘ਚ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਹੁਣ ਇਸ ਗੱਲ ਦੀ ਜਾਂਚ ‘ਚ ਜੁਟੀ ਹੈ ਕਿ ਇਸ ਗੋਲੀਬਾਰੀ ਦੇ ਪਿੱਛੇ ਦਾ ਕੀ ਮਕਸਦ ਸੀ।