ਬੈਂਗਣ ‘ਚ ਛੁਪਿਆ ਹੈ ਸਿਹਤ ਦਾ ਰਾਜ਼, ਫਾਈਦੇ ਜਾਣ ਕੇ ਹੋਵੋਂਗੇ ਹੈਰਾਨ

Rajneet Kaur
2 Min Read

ਨਿਊਜ਼ ਡੈਸਕ: ਬੈਂਗਣ ਬਹੁਤ ਹੀ ਆਮ ਸਬਜ਼ੀ ਹੈ ਪਰ ਕੁਝ ਲੋਕਾਂ ਨੂੰ ਇਸ ਦਾ ਸਵਾਦ ਪਸੰਦ ਨਹੀਂ ਹੁੰਦਾ। ਹਾਲਾਂਕਿ ਬੈਂਗਣ ਦੀ ਸਬਜ਼ੀ ਅਤੇ ਇਸ ਦਾ ਭਰਥਾ ਪੂਰੀ ਦੁਨੀਆ ਵਿਚ ਖਾਧਾ ਜਾਂਦਾ ਹੈ। ਇਹ ਹਲਕੇ ਹਰੇ, ਜਾਮਨੀ ਅਤੇ ਚਿੱਟੇ ਰੰਗ ਦਾ ਹੁੰਦਾ ਹੈ। ਬੈਂਗਣ ‘ਚ ਸਿਹਤ ਦੇ ਕਈ ਰਾਜ਼ ਛੁਪੇ ਹਨ, ਇਸ ਲਈ ਇਸ ਨੂੰ ਰੋਜ਼ਾਨਾ ਡਾਈਟ ‘ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਇਸ ਸ਼ਾਨਦਾਰ ਸਬਜ਼ੀ ਦੇ ਫਾਇਦਿਆਂ ਬਾਰੇ ਜਾਣਦੇ ਹੋ, ਤਾਂ ਤੁਸੀਂ ਇਸ ਨੂੰ ਖਾਣ ਤੋਂ ਕਦੇ ਵੀ ਇਨਕਾਰ ਨਹੀਂ ਕਰ ਸਕੋਗੇ।

ਬੈਂਗਣ ਨੂੰ ਪੌਸ਼ਟਿਕ ਤੱਤਾਂ ਦਾ ਪਾਵਰ ਹਾਊਸ ਮੰਨਿਆ ਜਾਂਦਾ ਹੈ। ਇਸ ਵਿੱਚ ਕੈਲੋਰੀ ਬਹੁਤ ਘੱਟ ਪਾਈ ਜਾਂਦੀ ਹੈ, ਨਾਲ ਹੀ ਇਹ ਵਿਟਾਮਿਨ, ਫਾਈਬਰ, ਮੈਗਨੀਸ਼ੀਅਮ, ਨਿਆਸੀਨ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਹੁੰਦਾ ਹੈ। ਜੋ ਲੋਕ ਇਸ ਨੂੰ ਨਿਯਮਿਤ ਰੂਪ ਨਾਲ ਖਾਂਦੇ ਹਨ, ਉਨ੍ਹਾਂ ਨੂੰ ਸਿਹਤ ਲਈ ਬਹੁਤ ਸਾਰੇ ਫਾਇਦੇ ਹੁੰਦੇ ਹਨ।

ਬੈਂਗਣ ‘ਚ ਐਂਟੀਆਕਸੀਡੈਂਟ ਗੁਣ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ, ਜੋ ਸਾਡੇ ਸਰੀਰ ਨੂੰ ਫ੍ਰੀ ਰੈਡੀਕਲਸ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਨ ਅਤੇ ਕਈ ਗੰਭੀਰ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਦੇ ਹਨ।

ਬੈਂਗਣ ‘ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਜੋ ਕਿ ਭਾਰ ਅਤੇ ਕੋਲੈਸਟ੍ਰੋਲ ਨੂੰ ਘੱਟ ਕਰਨ ਦੇ ਨਾਲ-ਨਾਲ ਦਿਲ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੀ ਹੈ। ਜਿਸ ਨਾਲ ਹਾਰਟ ਅਟੈਕ, ਹਾਰਟ ਫੇਲੀਅਰ, ਕੋਰੋਨਰੀ ਆਰਟਰੀ ਡਿਜ਼ੀਜ਼ ਅਤੇ ਟ੍ਰਿਪਲ ਵੈਸਲ ਡਿਜ਼ੀਜ਼ ਵਰਗੀਆਂ ਜਾਨਲੇਵਾ ਬੀਮਾਰੀਆਂ ਨੂੰ ਰੋਕਣ ‘ਚ ਮਦਦ ਮਿਲਦੀ ਹੈ।

- Advertisement -

ਡਾਇਬਟੀਜ਼ ਦੇ ਮਰੀਜ਼ਾਂ ਨੂੰ ਆਪਣੀ ਨਿਯਮਤ ਖੁਰਾਕ ਵਿੱਚ ਬੈਂਗਣ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ ਕਿਉਂਕਿ ਇਹ ਫਾਈਬਰ ਦਾ ਇੱਕ ਭਰਪੂਰ ਸਰੋਤ ਹੈ, ਜੋ ਪਾਚਨ ਵਿੱਚ ਸੁਧਾਰ ਕਰਦਾ ਹੈ। ਫਾਈਬਰ ਦੀ ਮੌਜੂਦਗੀ ਦੇ ਕਾਰਨ, ਸ਼ੂਗਰ ਦਾ ਪਾਚਨ ਵਧੀਆ ਹੋ ਜਾਂਦਾ ਹੈ ਅਤੇ ਸੋਖਣ ਹੌਲੀ ਹੋ ਜਾਂਦਾ ਹੈ। ਅਜਿਹੇ ‘ਚ ਬਲੱਡ ਸ਼ੂਗਰ ਨੂੰ ਕੰਟਰੋਲ ‘ਚ ਰੱਖਣ ‘ਚ ਜ਼ਿਆਦਾ ਸਮੱਸਿਆ ਨਹੀਂ ਹੁੰਦੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment