ਗੋਭੀ ਦੀ ਇਸ ਕਿਸਮ ਦੇ ਫਾਇਦੇ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ!

TeamGlobalPunjab
1 Min Read

ਜੇਕਰ ਸਰਦੀਆਂ ਦੀਆਂ ਸਬਜੀਆਂ ਦੀ ਗੱਲ ਕਰੀਏ ਤਾਂ ਗੋਭੀ ਦੀ ਸਬਜ਼ੀ ਆਮ ਹੀ  ਸਰਦੀਆਂ ਵਿਚ ਘਰਾਂ ਵਿਚ ਬਣਾਈ ਜਾਂਦੀ ਹੈ। ਇਸ ਗੋਭੀ ਦੇ ਨਾਲ, ਬਾਜ਼ਾਰਾਂ ਵਿੱਚ ਹਰੀ ਗੋਭੀ ਵੀ ਉਪਲਬਧ ਹੈ, ਜਿਸਦਾ ਨਾਮ ਬ੍ਰੋਕਲੀ ਹੈ।

ਵਿਗਿਆਨੀਆਂ ਅਨੁਸਾਰ, ਬ੍ਰੋਕਲੀ ਗੋਭੀ ਦੀਆਂ ਕਿਸਮਾਂ ਦੀ ਹੀ ਸਬਜ਼ੀ ਹੈ। ਬੱਸ ਫਰਕ ਸਿਰਫ ਇੰਨਾ ਹੈ ਕਿ ਬ੍ਰੋਕਲੀ ਵਿਚ ਗੋਭੀ ਨਾਲੋਂ ਵਧੇਰੇ ਫਾਈਬਰ ਅਤੇ ਵਿਟਾਮਿਨ ਹੁੰਦੇ ਹਨ।

- Advertisement -

ਕੀ ਇਹ ਤੁਸੀਂ ਜਾਣਦੇ ਹੋਂ ਕਿ ਬ੍ਰੋਕਲੀ ਦੇ ਸਾਡੇ ਲਈ ਕੀ ਫਾਇਦੇ ਹਨ? ਆਓ ਜਾਣਦੇ ਹਾਂ।

ਜਾਣਕਾਰੀ ਮੁਤਾਬਿਕ ਇਸ ਵਿਚ ਆਈਸੋਟਿਓਸਾਇਨੇਟਸ ਅਤੇ ਗਲੂਕੋਸੀਨੋਲੇਟ ਨਾਮਕ ਤੱਤ ਮੌਜੂਦ ਹੁੰਦਾ ਹੈ। ਇਹ ਦੋਵੇਂ ਤੱਤ ਸਰੀਰ ਵਿੱਚ ਕੈਂਸਰ ਸੈੱਲਾਂ ਦੇ ਗਠਨ ਨੂੰ ਰੋਕਦੇ ਹਨ। ਇਹ ਤੱਤ ਗੋਭੀ ਦੀ ਬਜਾਏ ਬਰੌਕਲੀ ਵਿੱਚ ਵਧੇਰੇ ਮਾਤਰਾ ਵਿੱਚ ਪਾਏ ਜਾਂਦੇ ਹਨ।

ਬ੍ਰੋਕਲੀ ਅਤੇ ਗੋਭੀ ਵਿਚ ਬਹੁਤ ਘੱਟ ਮਾਤਰਾ ਵਿੱਚ ਕੈਲੋਰੀ ਹੁੰਦੀ ਹੈ। ਇਸ ਲਈ ਉਬਲੀ ਹੋਈ ਗੋਭੀ ਖਾਣ ਨਾਲ ਭਾਰ ਨੂੰ ਤੇਜ਼ੀ ਨਾਲ ਘਟਾਇਆ ਜਾ ਸਕਦਾ ਹੈ।

- Advertisement -

ਸਰਦੀਆਂ ਦੇ ਮੌਸਮ ਦੌਰਾਨ ਸਾਡੇ ਸਰੀਰ ਵਿਚ ਖੂਨ ਦਾ ਗੇੜ ਹੌਲੀ ਹੋ ਜਾਂਦਾ ਹੈ। ਇਸ ਲਈ ਇਸ ਮੌਸਮ ਵਿਚ ਗੋਭੀ ਅਤੇ ਬ੍ਰੋਕਲੀ ਦਾ ਸੇਵਨ ਖੂਨ ਨੂੰ ਪਤਲਾ ਕਰਦਾ ਹੈ।

ਗੋਭੀ ਅਤੇ ਬਰੌਕਲੀ ਵਿਚ ਡੀਟੌਕਸਨ ਗੁਣ ਹੁੰਦੇ ਹਨ. ਇਹ ਦੋਵੇਂ ਸਬਜ਼ੀਆਂ ਸਰੀਰ ਵਿਚੋਂ ਰਸਾਇਣਕ ਪਦਾਰਥਾਂ ਨੂੰ ਬਾਹਰ ਕੱਢਦੀਆਂ ਹਨ, ਜੋ ਸਰੀਰ ਨੂੰ ਰਸਾਇਣਕ ਪਦਾਰਥਾਂ ਤੋਂ ਮੁਕਤ ਬਣਾਉਂਦੀ ਹੈ।

Share this Article
Leave a comment