ਕੋਰੋਨਾਵਾਇਰਸ ਅਤੇ COVID-19; ਇਲਾਜ ਨਾਲੋਂ ਪ੍ਰਹੇਜ ਜ਼ਰੂਰੀ

TeamGlobalPunjab
14 Min Read

ਪਰਨੀਤ ਕੌਰ 

ਪਿਛਲੇ ਕੁੱਝ ਦਿਨਾਂ ਤੋਂ ਚੀਨ ਵਿੱਚ ਕੋਰੋਨਾਵਾਇਰਸ (ਜਿਸ ਨੂੰ ਹੁਣ COVID-19 ਕਿਹਾ ਜਾਂਦਾ ਹੈ) ਦਾ ਫੈਲਣਾ ਵਿਸ਼ਵਵਿਆਪੀ ਚਿੰਤਾ ਦਾ ਕਾਰਨ ਬਣ ਗਿਆ ਹੈ। ਇਹ ਦਸੰਬਰ 2019 ਵਿਚ ਚੀਨ ਦੇ ਵੁਹਾਨ ਵਿਚ ਸਮੁੰਦਰੀ ਭੋਜਨ ਅਤੇ ਜਾਨਵਰਾਂ ਦੇ ਮੀਟ ਬਾਜ਼ਾਰ ਤੋਂ ਆਇਆ ਸੀ। ਇਹ ਹੁਣ ਤੱਕ ਚੀਨ ਸਮੇਤ ਹੋਰਨਾਂ ਦੇਸ਼ਾਂ ਵਿੱਚ ਫੈਲ ਗਿਆ ਹੈ।

ਵੁਹਾਨ ਅਤੇ ਹੋਰ ਚੀਨੀ ਸ਼ਹਿਰਾਂ ਨੂੰ ਅਲੱਗ ਕਰਨ ਦੇ ਬਾਵਜੂਦ, ਕੌਵੀਡ -19 ਅੰਤਰਰਾਸ਼ਟਰੀ ਪੱਧਰ ‘ਤੇ ਕਾਫੀ ਥਾਵਾਂ’ ਤੇ ਫੈਲ ਚੁੱਕਾ ਹੈ। ਯੂ.ਐਸ. ਵਿਚ ਨਿਉਯਾਰਕ, ਕੈਲੀਫੋਰਨੀਆ, ਓਰੇਗਨ ਅਤੇ ਵਾਸ਼ਿੰਗਟਨ ਰਾਜ, ਭਾਰਤ, ਇਟਲੀ ਆਦਿ ਵਿਚ ਕੋਵੀਡ -19 ਮਾਮਲੇ ਸਾਹਮਣੇ ਆ ਰਹੇ ਹਨ।

ਕੋਰੋਨਾਵਾਇਰਸ ਕੀ ਹੈ?

- Advertisement -

ਅੱਜ ਲੋਕਾਂ ਲਈ ਸਭ ਤੋਂ ਵੱਡੀ ਗੱਲ ਹੈ ਇਹ ਜਾਨਣਾ ਹੈ ਕਿ ਕੋਰੋਨਾ ਵਾਇਰਸ ਆਖਿਰ ਹੈ ਕੀ ਸ਼ੈਅ?

COVID-19 ਵਿਸ਼ਾਣੂਆਂ ਦਾ ਵੱਡਾ ਪਰਿਵਾਰ ਹੈ। ਇਸ ਵਿੱਚ ਜੁਨੈਟਿਕ ਹੁੰਦੇ ਹਨ ਜੋ ਜਾਨਵਰਾਂ ਅਤੇ ਲੋਕਾਂ ਵਿਚਕਾਰ ਫੈਲਦੇ ਹਨ। ਭਾਵ ਕਿ ਕੋਰੋਨਵਾਇਰਸ ਇੱਕ ਵਿਸ਼ਾਣੂ ਹੈ, ਜੋ ਜਾਨਵਰਾਂ ਵਿੱਚ ਪਾਇਆ ਜਾਂਦਾ ਹੈ। ਇਹ ਜਾਨਵਰਾਂ ਤੋਂ ਮਨੁੱਖਾਂ ਵਿੱਚ ਸੰਚਾਰਿਤ ਹੋ ਸਕਦਾ ਹੈ ਅਤੇ ਫਿਰ ਵਿਅਕਤੀ ਤੌਂ ਵਿਅਕਤੀ ਵਿੱਚ ਫੈਲ ਸਕਦਾ ਹੈ। ਇਸ ਨੂੰ COVID-19 ਨਾਮ ਇਸ ਦੀ ਦਿਖ ਅਨੁਸਾਰ ਦਿੱਤਾ ਗਿਆ ਹੈ, ਕਿਉਂਕਿ ਮਾਇਕਰੋਸਕੋਪ ਵਿੱਚ ਇਹ ਵਾਇਰਸ ਤਿੱਖੇ ਕੰਢਿਆਂ ਦੇ ਤਾਜ ਵਾਂਗੂੰ ਦਿਖਾਈ ਦਿੰਦਾ ਹੈ। ਕੋਵਿਡ -19 ਹੋਰ ਮਨੁੱਖੀ ਕੋਰੋਨਵਾਇਰਸਾਂ ਵਿੱਚ ਸ਼ਾਮਲ ਹਨ:

1. ਐਮ.ਈ.ਆਰ.ਐਸ. ਵਾਇਰਸ, ਜਾਂ ਮਿਡਲ ਈਸਟ ਸਾਹ ਲੈਣ ਵਾਲਾ ਸਿੰਡਰੋਮ।

2. ਸਾਰਸ ਵਾਇਰਸ, ਜਾਂ ਗੰਭੀਰ ਤੀਬਰ ਸਾਹ ਲੈਣ ਵਾਲਾ ਸਿੰਡਰੋਮ, ਜੋ ਕਿ ਪਹਿਲਾਂ ਦੱਖਣੀ ਚੀਨ ਦੇ ਗੁਆਂਗਡੋਂਗ ਪ੍ਰਾਂਤ ਵਿੱਚ ਹੋਇਆ ਸੀ।

ਕੋਰੋਨਾਵਾਇਰਸ ਦੇ ਲੱਛਣ ਕੀ ਹਨ?

- Advertisement -

1. ਕੋਵੀਡ -19 ਦੇ ਲੱਛਣ ਹਲਕੇ ਤੋਂ ਲੈ ਕੇ ਗੰਭੀਰ ਤੱਕ ਹੁੰਦੇ ਹਨ। ਲੱਛਣਾਂ ਦੇ ਵਿਕਾਸ ਲਈ ਐਕਸਪੋਜਰ ਤੋਂ ਬਾਅਦ ਇਹ 2-14 ਦਿਨ ਲੈਂਦਾ ਹੈ। ਲੱਛਣਾਂ ਵਿੱਚ ਸ਼ਾਮਲ ਹੋ ਸਕਦੇ ਹਨ:
1. ਬੁਖਾਰ
2. ਖੰਘ
3. ਸਾਹ ਦੀ ਕਮੀ
4. ਗੁਰਦੇ ਫੇਲ ਹੋਣਾ

5.ਕਮਜ਼ੋਰ ਪ੍ਰਣਾਲੀ ਵਾਲੇ ਵਿਅਕਤੀਆਂ ਵਿਚ ਕੁੱਝ ਗੰਭੀਰ ਲੱਛਣ ਪੈਦਾ ਹੋ ਸਕਦੇ ਹਨ, ਜਿਵੇਂ ਕਿ ਨਮੂਨੀਆ ਜਾਂ ਬ੍ਰੌਨਕਾਈਟਸ। COVID-19 ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਵਿਅਕਤੀ ਕਦੇ ਵੀ ਲੱਛਣਾਂ ਦਾ ਵਿਕਾਸ ਨਹੀਂ ਕਰ ਸਕਦਾ। ਹੁਣ ਤੱਕ, ਜ਼ਿਆਦਾਤਰ ਪੁਸ਼ਟੀ ਕੀਤੇ ਗਏ ਕੇਸ ਬਾਲਗ਼ਾਂ ਵਿੱਚ ਹਨ, ਪਰ ਕੁਝ ਬੱਚਿਆਂ ਨੂੰ ਲਾਗ ਲੱਗੀ ਹੈ। ਫਿਰ ਵੀ ਪੱਕੇ ਤੌਰ ‘ਤੇ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਬੱਚਿਆਂ ਨੂੰ ਵਾਇਰਸ ਹੋਣ ਦਾ ਖ਼ਤਰਾ ਵਧੇਰੇ ਹੁੰਦਾ ਹੈ।

ਕੋਰੋਨਾਵਾਇਰਸ ਦੀ ਲਾਗ(ਛੁੂਤ) ਦਾ ਕੀ ਕਾਰਨ ਹੈ?

ਮਨੁੱਖਾਂ ਨੂੰ ਪਹਿਲਾਂ ਜਾਨਵਰਾਂ ਦੇ ਸੰਪਰਕ ਤੋਂ ਇੱਕ ਕੋਰੋਨਾਵਾਇਰਸ ਪ੍ਰਾਪਤ ਹੁੰਦਾ ਹੈ। ਫਿਰ, ਇਹ ਮਨੁੱਖ ਤੋਂ ਮਨੁੱਖ ਵਿਚ ਫੈਲ ਸਕਦਾ ਹੈ। ਸਿਹਤ ਅਧਿਕਾਰੀ ਇਹ ਨਹੀਂ ਜਾਣਦੇ ਕਿ ਕਿਸ ਜਾਨਵਰ ਦਾ ਮੀਟ ਸੀ.ਓ.ਵੀ.ਡੀ.-19 ਦਾ ਕਾਰਨ ਬਣਿਆ ਹੈ।

COVID-19 ਵਾਇਰਸ ਕੁਝ ਸਰੀਰਕ ਤਰਲਾਂ ਦੇ ਸੰਪਰਕ ਰਾਹੀਂ ਫੈਲ ਸਕਦਾ ਹੈ, ਜਿਵੇਂ ਕਿ- ਖੰਘ ਵਿੱਚ ਬੂੰਦਾਂ। ਇਹ ਕਿਸੇ ਸੰਕਰਮਿਤ ਵਿਅਕਤੀ ਦੁਆਰਾ ਕਿਸੇ ਚੀਜ਼ ਨੂੰ ਛੂਹਣ ਅਤੇ ਫਿਰ ਆਪਣੇ ਹੱਥ ਨੂੰ ਆਪਣੇ ਮੂੰਹ, ਨੱਕ ਜਾਂ ਅੱਖਾਂ ਨੂੰ ਛੂਹਣ ਦੇ ਕਾਰਨ ਵੀ ਹੋ ਸਕਦਾ ਹੈ।

ਕੋਰੋਨਵਾਇਰਸ ਦਾ ਬਚਾਅ /ਛੁਟਕਾਰਾ ਕਿਵੇਂ ਕਿਤਾ ਜਾ ਸਕਦਾ ਹੈ?

ਜੇ ਤੁਹਾਨੂੰ ਲਗਦਾ ਹੈ ਕਿ ਤੁਹਾਨੂੰ ਕੋਵਿਡ -19 ਹੋ ਗਿਆ ਹੈ, ਤਾਂ ਤੁਹਾਨੂੰ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਡਾਕਟਰ ਦੇ ਕੋਲ ਜਾਣ ਤੋਂ ਪਹਿਲਾਂ ਆਪਣੀ ਤਕਲੀਫ਼ ਬਾਰੇ ਡਾਕਟਰ ਨੂੰ ਜਰੂਰ ਫ਼ੋਨ ਕਰ ਕੇ ਦਸੋ ਤਾਂ ਜੋ ਡਾਕਟਰ ਆਪਣੇ ਆਪ ਨੂੰ ਅਤੇ ਆਪਣੇ ਕਰਮਚਾਰੀਆਂ ਨੂੰ ਸੁਚੇਤ ਕਰ ਲਵੇ ਅਤੇ ਤੁਹਾਨੂੰ ਅਗਲੇ ਕਦਮਾਂ ‘ਤੇ ਮਾਰਗ ਦਰਸ਼ਨ ਕਰ ਸਕੇ। ਤੁਹਾਡਾ ਸਹੀ ਢੰਗ ਨਾਲ ਇਲਾਜ ਕਰ ਸਕੇ । ਹੋ ਸਕਦਾ ਤੁਹਾਡੀ ਜਾਂਚ ਕਰਨ ਲਈ, ਤੁਹਾਡਾ ਡਾਕਟਰ ਹੋਰ ਆਮ ਲਾਗਾਂ ਨੂੰ ਠੁਕਰਾਉਣ ਲਈ ਟੈਸਟ ਚਲਾ ਸਕਦਾ ਹੈ। ਕੁਝ ਮਾਮਲਿਆਂ ਵਿੱਚ, ਤੁਹਾਡਾ ਡਾਕਟਰ ਲਾਗ ਦੇ ਫੈਲਣ ਤੋਂ ਰੋਕਣ ਲਈ ਤੁਹਾਨੂੰ ਸਵੈ-ਅਲੱਗ-ਥਲੱਗ ਕਰਨ ਦਾ ਸੁਝਾਅ ਦੇ ਸਕਦਾ ਹੈ, ਪਰ ਡਰੋ ਨਾ ਡਾਕਟਰ ਦਾ ਦੱਸਿਆ ਹਰ ਨੁਕਤਾ ਅਪਣਾਉਣ ਨਾਲ ਤੁਸੀ ਠੀਕ ਵੀ ਹੋ ਸਕਦੇ ਹੋ।

ਕੋਰੋਨਾਵਾਇਰਸ ਨੂੰ ਤੋਂ ਬਚਣ ਲਈ ਉਪਾਅ-

1. ਉਨ੍ਹਾਂ ਲੋਕਾਂ ਤੋਂ ਬਚਣ ਦੀ ਕੋਸ਼ਿਸ਼ ਕਰੋ ਜੋ ਬਿਮਾਰ ਹਨ ਜਾਂ ਵੱਡੇ ਸਮੂਹਾਂ ਵਿਚ ਮਿਲ ਕੇ ਰਹਿੰਦੇ ਹਨ।

2. ਜੇ ਤੁਸੀਂ ਬਿਮਾਰ ਹੋ ਤਾਂ ਘਰ ਹੀ ਰਹੋ।

3. ਆਪਣੀ ਖੰਘ ਨੂੰ ਕਿਸੇ ਟਿਸ਼ੂ ਨਾਲ ਰੋਕੋ ਜਾਂ ਖੰਘ ਨੂੰ ਆਪਣੀ ਉਪਰਲੀ ਆਸਤੀਨ ਜਾਂ ਕੂਹਣੀ ਵਿੱਚ ਰੋਕੋ(ਭਾਵ ਕਿ ਖੰਘ ਕਰਨ ਜਾ ਛਿੱਕ ਮਾਰਨ ਸਮੇਂ ਆਪਣੇ ਨੱਕ ਨੂੰ ਟਿਸ਼ੂ/ਰੁਮਾਲ ਜਾ ਕੁਹਣੀ ਨਾਲ ਢੱਕ ਲਵੋ)। ਖੰਘ /ਛਿੱਕ ਦੇ ਕੀਟਾਣੂ ਹੱਥਾਂ ਤੇ ਨਾ ਪੈਣ ਦਿਉ।

4. ਆਪਣੇ ਹੱਥ ਅਕਸਰ ਘੱਟੋ ਘੱਟ 20 ਸੈਕਿੰਡ ਲਈ ਸਾਬਣ ਅਤੇ ਪਾਣੀ ਨਾਲ ਧੋਵੋ, ਖ਼ਾਸਕਰ ਬਾਥਰੂਮ ਜਾਣ ਤੋਂ ਬਾਅਦ, ਖਾਣਾ ਖਾਣ ਤੋਂ ਪਹਿਲਾਂ, ਅਤੇ ਨੱਕ ਵਗਣ ਤੋਂ ਬਾਅਦ, ਖੰਘਣ ਜਾਂ ਛਿੱਕ ਆਉਣ ਤੋਂ ਬਾਅਦ। ਜੇ ਸਾਬਣ ਅਤੇ ਪਾਣੀ ਆਸਾਨੀ ਨਾਲ ਉਪਲਬਧ ਨਹੀਂ ਹਨ, ਤਾਂ ਘੱਟੋ ਘੱਟ 60% ਅਲਕੋਹਲ ਵਾਲੇ ਅਲਕੋਹਲ ਅਧਾਰਤ ਹੱਥ ਸਾਫ਼ ਕਰਨ ਵਾਲੇ ਸੈਨੀਟਾਈਜ਼ਰ ਦੀ ਵਰਤੋਂ ਕਰੋ। ਹੱਥਾਂ ਨੂੰ ਹਮੇਸ਼ਾ ਸਾਬਣ ਅਤੇ ਪਾਣੀ ਨਾਲ ਧੋਵੋ ਜੇ ਹੱਥ ਗੰਦੇ ਹੋਣ ਤਾਂ ਆਪਣੇ ਮੂੰਹ, ਨੱਕ ਜਾਂ ਅੱਖਾਂ ਨੂੰ ਛੂਹਣ ਤੋਂ ਪ੍ਰਹੇਜ ਕਰੋ।

5. ਜੇ ਤੁਹਾਨੂੰ ਕਿਸੇ ਵੀ ਵਿਅਕਤੀ ਉੱਤੇ ਸ਼ੱਕ ਹੋਵੇ ਕਿ ਇਹ ਵਿਅਕਤੀ ਕੋਰੋਨਾ ਵਾਇਰਸ ਦਾ ਸਿਕਾਰ ਹੈ, ਤਾਂ ਉਸ ਵਿਅਕਤੀ ਤੋਂ ਘੱਟ ਤੋਂ ਘੱਟ 6 ਫੁੱਟ ਦੀ ਦੂਰੀ ਬਣਾ ਕੇ ਰੱਖੋ।

6. ਰੋਗ ਨਿਯੰਤਰਣ ਕੇਂਦਰਾਂ ਨੇ ਕਈ ਪ੍ਰਭਾਵਿਤ ਦੇਸ਼ਾਂ ਲਈ ਯਾਤਰਾ ਸੰਬੰਧੀ ਸਲਾਹ ਜਾਰੀ ਕੀਤੀ ਹੈ। ਜੇ ਤੁਸੀਂ ਕਿਸੇ ਅਜਿਹੇ ਖੇਤਰ ਦੀ ਯਾਤਰਾ ਕਰ ਰਹੇ ਹੋ ਜਿੱਥੇ COVID-19 ਮੌਜੂਦ ਹੈ, ਆਪਣੇ ਡਾਕਟਰ ਨਾਲ ਗੱਲ ਕਰੋ।

ਕੋਰੋਨਾਵਾਇਰਸ ਦਾ ਇਲਾਜ਼ –

COVID-19 ਲਈ ਇਸ ਵੇਲੇ ਕੋਈ ਟੀਕਾ ਜਾਂ ਇਲਾਜ਼ ਨਹੀਂ ਹੈ। ਕੋਰੋਨਾਵਾਇਰਸ ਦੇ ਲੱਛਣ ਆਮ ਤੌਰ ‘ਤੇ ਆਪਣੇ ਆਪ ਚਲੇ ਜਾਂਦੇ ਹਨ। ਜੇ ਤੁਹਾਨੂੰ ਲੱਛਣ ਆਮ ਜ਼ੁਕਾਮ ਤੋਂ ਵੀ ਭੈੜੇ ਮਹਿਸੂਸ ਹੁੰਦੇ ਹੋਣ ਤਾਂ ਆਪਣੇ ਡਾਕਟਰ ਨਾਲ ਸੰਪਰਕ ਕਰੋ। ਡਾਕਟਰ ਦਰਦ ਜਾਂ ਬੁਖਾਰ ਦੀ ਦਵਾਈ ਲਿਖ ਸਕਦਾ ਹੈ।ਇਹ ਆਮ ਕਹਾਵਤ ਆ ਸਾਡੇ ਪੰਜਾਬ ਦੀ ਕਿ ਇਲਾਜ ਨਾਲੋ ਪਰਹੇਜ ਚੰਗਾ। ਇਸ ਲਈ ਕੋਰੋਨਾ ਵਾਇਰਸ ਤੋਂ ਬਚਣ ਲਈ ਕੁੱਝ ਖਾਸ ਗੱਲਾਂ ਦਾ ਧਿਆਨ ਰੱਖੋ,ਜਿਵੇਂ ਕਿ- ਜ਼ੁਕਾਮ ਜਾਂ ਫਲੂ ਨਾਲ ਤਰਲ ਪਦਾਰਥ ਪੀਓ ਅਤੇ ਕਾਫ਼ੀ ਆਰਾਮ ਕਰੋ। 2. ਜੇ ਤੁਹਾਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ, ਤਾਂ ਤੁਰੰਤ ਡਾਕਟਰੀ ਦੇਖ ਭਾਲ ਕਰੋ।

3.ਜਦੋਂ ਤੁਸੀਂ ਬਿਮਾਰ ਹੋਵੋ ਤਾਂ ਦੂਜਿਆਂ ਨਾਲ ਸੰਪਰਕ ਕਰਨ ਤੋਂ ਪਰਹੇਜ਼ ਕਰੋ.।

4.ਜੇ ਤੁਹਾਨੂੰ ਕੋਵਿਡ -19 ਵਾਇਰਸ ਹੈ, ਤਾਂ ਦੂਜਿਆਂ ਵਿੱਚ ਵਾਇਰਸ ਫੈਲਣ ਤੋਂ ਰੋਕਣ ਲਈ ਫੇਸਮਾਸਕ ਪਾਓ।

4. ਸਬਜ਼ੀ ਕੱਟਣ ਤੋਂ ਪਹਿਲਾਂ ਅਤੇ ਸਬਜ਼ੀ ਕੱਟਣ ਤੋਂ ਬਾਅਦ ਚੰਗੀ ਤਰ੍ਹਾਂ ਪਾਣੀ -ਸਾਬਣ ਜਾਂ ਡਿਟੋਲ ਨਾਲ ਹੱਥ ਧੋ ਲਵੋ ।

5. ਖਾਣਾ ਬਣਾਉਣ ਤੋਂ ਪਹਿਲਾਂ ਅਤੇ ਖਾਣਾ ਖਾਣਾ ਤੋਂ ਪਹਿਲਾਂ ਹੱਥ ਜ਼ਰੂਰੀ ਧੋ ਲਵੋ।

6. ਠੰਢਾ ਪਾਣੀ ਜਾ ਠੰਢੀਆਂ ਚੀਜ਼ਾਂ ਨਾ ਖਾਓ।

7. ਮਾਸ / ਮੀਟ ਦਾ ਪ੍ਰਹੇਜ ਜਰੂਰੀ ਕਰੋ।

ਨੋਟ: ਕੇਰਲ ਦੇ ਸਿਹਤ ਸਕੱਤਰ ਰਾਜੀਵ ਸਦਾਨੰਦਨ ਨੇ ਬੀਬੀਸੀ ਨੂੰ ਦੱਸਿਆ ਕਿ ਮਰੀਜ਼ਾਂ ਦਾ ਇਲਾਜ ਕਰਨ ਵਾਲੀ ਇੱਕ ਨਰਸ ਦੀ ਵੀ ਮੌਤ ਹੋ ਗਈ ਹੈ।

ਉਨ੍ਹਾਂ ਕਿਹਾ, ”ਅਸੀਂ ਖੂਨ ਅਤੇ ਸਰੀਰ ਦੇ ਪਾਣੀ ਦੇ ਸੈਂਪਲ ਨੈਸ਼ਨਲ ਇੰਸਟੀਟਿਊਟ ਆਫ ਵਾਇਰੌਲਜੀ, ਪੂਨੇ ਭੇਜੇ ਹਨ। ਹੁਣ ਤੱਕ ਸਾਨੂੰ ਪਤਾ ਲੱਗਿਆ ਹੈ ਕਿ ਤਿੰਨੇ ਮੌਤਾਂ ਨਿਪਾਹ ਵਾਇਰਸ ਕਰਕੇ ਹੋਈਆਂ ਹਨ।”

”ਅਸੀਂ ਹੁਣ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਸੋਚ ਰਹੇ ਹਾਂ ਕਿਉਂਕਿ ਇਸ ਦਾ ਕੋਈ ਇਲਾਜ ਨਹੀਂ ਹੈ।”

ਨਿਪਾਹ ਵਾਇਰਸ ਫਰੂਟ ਬੈਟਸ (ਚਮਗਾਦੜਾਂ) ਤੋਂ ਹੁੰਦਾ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਘਰ ਵਿੱਚ ਪਏ ਅੰਬਾਂ ਨੂੰ ਚਮਗਾਦੜਾਂ ਨੇ ਚਖਿਆ ਸੀ ਜਿਸ ਕਾਰਨ ਮੌਤਾਂ ਹੋਈਆਂ।

ਕੀ ਹੈ ਨਿਪਾਹ ਵਾਇਰਸ?

ਨਿਪਾਹ ਵਾਇਰਸ ਜਾਨਵਰਾਂ ਤੋਂ ਮਨੁਖਾਂ ਵਿੱਚ ਆਉਂਦਾ ਹੈ। ਇਹ ਫਰੂਟ ਬੈਟਸ ਵਿੱਚ ਪਾਇਆ ਜਾਂਦਾ ਹੈ।

ਸਭ ਤੋਂ ਪਹਿਲਾਂ 1999 ਵਿੱਚ ਸੂਰ ਖੇਤੀ ਕਰਨ ਵਾਲੇ ਕਿਸਾਨਾਂ ਵਿੱਚ ਏਂਸੀਫਲਾਈਟਿਸ ਅਤੇ ਸਾਂਹ ਦੀਆਂ ਬੀਮਾਰੀਆਂ ਵੇਲੇ ਪਛਾਣਿਆ ਗਿਆ ਸੀ। ਮਲੇਸ਼ੀਆ ਅਤੇ ਸਿੰਗਾਪੁਰ ਵਿੱਚ ਸੂਰਾਂ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਵੀ ਇਹ ਇਨਫੈਕਸ਼ਨ ਹੋਇਆ ਸੀ।

ਉਸ ਸਮੇਂ 100 ਮੌਤਾਂ ਹੋਈਆਂ ਸਨ ਅਤੇ 300 ਕੇਸ ਦਰਜ ਹੋਏ ਸਨ। ਇਸ ਨੂੰ ਰੋਕਣ ਲਈ ਦਸ ਲੱਖ ਤੋਂ ਵੱਧ ਸੂਰਾਂ ਨੂੰ ਮਾਰਿਆ ਗਿਆ ਸੀ, ਜਿਸ ਕਾਰਨ ਮਲੇਸ਼ੀਆ ਨੂੰ ਵਪਾਰ ਦਾ ਬਹੁਤ ਨੁਕਸਾਨ ਵੀ ਹੋਇਆ ਸੀ।

ਬੀਮਾਰ ਸੂਰਾਂ ਤੋਂ ਦੂਰੀ ਬਣਾਏ ਰੱਖਣ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ। ਖਜੂਰ ਦੇ ਦਰਖਤ ‘ਚੋਂ ਨਿਕਲਿਆ ਰੱਸ ਪੀਣ ਨਾਲ ਵੀ ਇਹ ਹੋ ਸਕਦਾ ਹੈ।

ਬੀਮਾਰੀ ਦੇ ਲੱਛਣਾਂ ਵਿੱਚ ਬੁਖਾਰ, ਸਿਰ ਦਰਦ, ਥਕਾਵਟ, ਸਾਂਹ ਵਿੱਚ ਤਕਲੀਫ ਅਤੇ ਦਿਮਾਗੀ ਕਨਫਿਊਜ਼ਨ ਸ਼ਾਮਲ ਹਨ। ਇਸ ਨਾਲ ਰੋਗੀ 24 ਤੋਂ 48 ਘੰਟਿਆਂ ਵਿੱਚ ਕੋਮਾ ਵਿਚ ਵੀ ਜਾ ਸਕਦਾ ਹੈ। ਗੁਰਦੇ ਫੇਲ ਹੋਣ ਨਾਲ ਮੌਤ ਵੀ ਹੋ ਸਕਦੀ ਹੈ ।

ਇਸ ਦੇ ਇਲਾਜ ਲਈ ਮਨੁਖਾਂ ਅਤੇ ਜਾਨਵਰਾਂ ਨੂੰ ਲਗਾਉਣ ਵਾਲਾ ਕੋਈ ਵੀ ਟੀਕਾ ਨਹੀਂ ਬਣਿਆ ਹੈ।(ਇੰਟਰਨੈੱਟ ਸ੍ਰੋਤ )

WHO, ਸੈਂਟਰ ਫਾਰ ਡੀਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਵਲੋ ਕੀਤੇ ਜਾ ਰਹੇ ਕਾਰਜ ਇਸ ਪ੍ਰਕਾਰ ਹਨ-

WHO, ਸੈਂਟਰ ਫਾਰ ਡੀਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਚਿੰਤਤ ਭਾਵ ਸੁਚੇਤ ਹੋ ਚੁੱਕੇ ਹਨ। ਖ਼ਾਸ ਕਰਕੇ ਏਅਰਪੋਰਟ/ਹਵਾਈ ਅੱਡਿਆਂ ਉਪਰ ਆਉਣ-ਜਾਣ ਵਾਲੇ ਯਾਤਰੀਆਂ ‘ਤੇ ਖ਼ਾਸ ਨਿਗ੍ਹਾ ਰੱਖੀ ਜਾ ਰਹੀ ਹੈ ਤੇ ਉਨ੍ਹਾਂ ਦੀ ਬੜੀ ਬਾਰੀਕੀ ਨਾਲ ਡਾਕਟਰੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹਵਾਈ ਅੱਡਿਆਂ ‘ਤੇ ਥਰਮਲ ਸੈਂਸਰ ਲਗਾਏ ਗਏ ਹਨ। ਸਿਰਫ ਇਹੀ ਨਹੀਂ, ਸਿਹਤ ਤੇ ਪਰਿਵਾਰ ਵਿਭਾਗ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ ‘ਚ ਆਈਸੋਲੇਸ਼ਨ ਵਾਰਡ ਅਤੇ ਵੈਂਟੀਲੇਟਰ ਦੀ ਸੁਵਿਧਾ ਦੇ ਇੰਤਜ਼ਾਮ ਵੀ ਕੀਤੇ ਗਏ ਹਨ।ਤਾਂ ਜੋ ਲੋੜ ਪੈਣ ਵੇਲੇ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਲਈ ਕੋਰੋਨਾ ਵਾਇਰਸ ਨਾਂ ਦੀ ਬਿਮਾਰੀ ਤੋਂ ਡਰਨ ਜਾਂ ਘਬਰਾਉਣ ਦੀ ਬਜਾਏ ਇਸ ਬਿਮਾਰੀ ਬਾਰੇ ਜਿੱਥੇ ਖ਼ੁਦ ਬਚਣਾ ਚਾਹੀਦਾ ਹੈ, ਉੱਥੇ ਹੋਰਨਾਂ ਸਭ ਲੋਕਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ।

ਅਜਿਹਾ ਇਸ ਲਈ ਜ਼ਰੂਰੀ ਹੈ ਕਿਉਂਕਿ ਸਾਨੂੰ ਸਾਰਿਆਂ ਨੂੰ ਇਸ ਬਿਮਾਰੀ ਬਾਰੇ ਕੁਝ ਨਾ ਕੁਝ ਜਾਣਕਾਰੀ ਹੋਣੀ ਚਾਹੀਦੀ ਹੈ। ਖ਼ਾਸ ਕਰਕੇ ਇਸ ਬਿਮਾਰੀ ਦੇ ਕਾਰਨ, ਲੱਛਣਾਂ ਤੇ ਬਚਾਅ ਬਾਰੇ ਕੁਝ ਗੱਲਾਂ/ਸਾਵਧਾਨੀਆਂ ਦਾ ਪਤਾ ਹੋਣਾ ਚਾਹੀਦਾ ਹੈ, ਤਾਂ ਜੋ ਹਰ ਕੋਈ ਇਸ ਬਿਮਾਰੀ ਦੇ ਪ੍ਰਕੋਪ ਤੋਂ ਆਸਾਨੀ ਨਾਲ ਬਚ ਸਕੇ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਟੋਲ ਫ੍ਰੀ ਨੰਬਰ 104 ‘ਤੇ ਵੀ ਇਸ ਬਿਮਾਰੀ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ। ਕੌਮੀ ਕਾਲ ਸੈਂਟਰ ਦੇ ਨੰਬਰ 011-23078046 ਤੇ ਪੰਜਾਬ ਸਰਕਾਰ ਦੇ ਕੰਟਰੋਲ ਰੂਮ ਨੰਬਰਾਂ +91 88720-90029 ਅਤੇ +911722920074 ਉੱਪਰ ਵੀ ਇਸ ਬਿਮਾਰੀ ਬਾਰੇ ਕੋਈ ਵੀ ਜਾਣਕਾਰੀ ਲਈ ਜਾ ਸਕਦੀ ਹੈ।

ਸਾਨੂੰ ਸਾਰਿਆਂ ਨੂੰ ਸਭ ਤਰ੍ਹਾਂ ਦੇ ਸੰਚਾਰ ਮਾਧਿਅਮਾਂ ਦੁਆਰਾ ਲੋਕਾਂ ਨੂੰ ਜਾਗਰੂਕ ਕਰਨਾ ਚਾਹਿਦਾ ਹੈ। ਖ਼ਾਸ ਕਰਕੇ ਸਿਹਤ ਵਿਭਾਗ ਦੇ ਕਰਮਚਾਰੀਆਂ/ਅਧਿਕਾਰੀਆਂ ਸਮੇਤ ਗ਼ੈਰ-ਸਰਕਾਰੀ ਸੰਸਥਾਵਾਂ ਤੇ ਕਲੱਬਾਂ ਤੋਂ ਇਲਾਵਾ ਪੰਚਾਇਤਾਂ/ਮਿਊਂਸੀਪਲ ਕਾਰਪੋਰੇਸ਼ਨਾਂ ਆਦਿ ਨੂੰ ਵੀ ਆਮ ਲੋਕਾਂ ਵਿਚ ਇਸ ਬਿਮਾਰੀ ਬਾਰੇ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ। ਕੌਮਾਂਤਰੀ ਪੱਧਰ ‘ਤੇ ਵੀ ਵੱਖ-ਵੱਖ ਦੇਸ਼ਾਂ ਵੱਲੋਂ ਆਪਸੀ ਸੂਝ-ਬੂਝ, ਸਿਆਣਪ, ਤਾਲਮੇਲ ਤੇ ਸੁਚੱਜੇ ਪ੍ਰਬੰਧਾਂ ਸਦਕਾ ਇਸ ਬਿਮਾਰੀ ਬਾਰੇ ਅੰਤਰਰਾਸ਼ਟਰੀ ਪੱਧਰ ‘ਤੇ ਬਕਾਇਦਾ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਆਪਕ ਲਹਿਰ ਚਲਾਉਣ ਦੀ ਲੋੜ ਹੈ, ਤਾਂ ਜੋ ਮਨੁੱਖਤਾ ਨੂੰ ਇਸ ਬਿਮਾਰੀ ਦੇ ਪ੍ਰਕੋਪ ਤੋਂ ਬਚਾਇਆ ਜਾ ਸਕੇ। ਕਈ ਪਾਖੰਡੀ ਲੋਕਾਂ ਨੂੰ ਵਹਿਮਾਂ ਭਰਮਾ ਵਿੱਚ ਪਾ ਕੇ ਜਨਤਾ ਨੂੰ ਲੁੱਟ ਰਹੇ ਹਨ(ਪੈਸੇ ਲੈ ਰਹੇ ਹਨ ) ।ਝੂਠੇ ਪ੍ਰਚਾਰ ਕਰਦੇ ਹਨ ਜੰਤਰ ਮੰਤਰ ਨਾਲ ਜਾ ਆਹ ਕਰ ਲੋ, ਆਹ ਦਵਾਈ ਖਾ ਲੋ ,ਇਸ ਨਾਲ ਤੁਸੀਂ ਕਰੋਨਾ ਵਾਇਰਸ ਤੋਂ ਬਚ ਸਕਦੇ ਹੋ ।

ਦੋਸਤੋ ਇਹ ਵਾਇਰਸ ਕੋਈ ਭੂਤ ਪ੍ਰੇਤ ਨਹੀ ਬਲਕਿ ਇਕ ਵਿਸ਼ਾਣੂ ਹੈ ਜੋ ਬਿਮਾਰੀਆਂ ਪੈਦਾ ਕਰਦੀ ਹੈ। ਜਿਸ ਨੂੰ ਕਿ ਸਿਰਫ ਦਵਾਈਆਂ ਅਤੇ ਪਰਹੇਜ ਨਾਲ ਹੀ ਸਹੀ ਕਿਤਾ ਜਾ ਸਕਦਾ ਹੈ। ਅੱਜ ਕੱਲ੍ਹ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ, ਕਿ ਹਰ ਬੀਮਾਰੀ ਦਾ ਇਲਾਜ ਹੈ।ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹੀ ਆ ਕਿ ਲੋੜ ਕਾਢ ਦੀ ਮਾਂ ਹੈ, ਜਦੋਂ ਕੋਈ ਮੁਸੀਬਤ ਆਉਂਦੀ ਹੈ ਤਾਂ ਉਸ ਦਾ ਹੱਲ ਵੀ ਆਪਣੇ ਆਪ ਹੀ ਲੱਭ ਹੀ ਜਾਂਦਾ ਹੈ ।ਇਸ ਲਈ ਇਨ੍ਹਾਂ ਚੀਜ਼ਾਂ ਤੋਂ ਬੱਚਣ ਦਾ ਪ੍ਰਹੇਜ਼ ਕਰੋ । ਇਸ ਦੇ ਨਾਲ ਹੀ ਮੇਰੀ ਸਾਰਿਆਂ ਨੂੰ ਇਹ ਵੀ ਬੇਨਤੀ ਹੈ ਕਿ ਆ ਰਹੇ ਹੋਲੀ ਦੇ ਤਿਉਹਾਰ ਨੂੰ ਵੀ ਹਲਦੀ ਜਾ ਆਰਗੈਨਿਕ ਰੰਗਾਂ ਨਾਲ ਮਨਾਇਆ ਜਾਵੇ, ਕਿਉਂਕਿ ਅਸੀਂ ਖੁਸ਼ੀਆਂ ਤਾ ਹੀ ਮਨਾ ਸਕਦੇ ਹਾਂ , ਜੇ ਅਸੀਂ ਸਿਹਤਮੰਦ ਹੋਵਾਗੇ , ਉਸ ਮਨੋਰੰਜਨ ਦਾ ਵੀ ਕੀ ਫਾਇਦਾ?

ਜੇ ਅਸੀਂ ਬਿਮਾਰੀਆਂ ਹੀ ਸਹੇੜ ਲਈਆਂ।ਫਿਰ ਇਹ ਤਾ ਓਹ ਗਲ ਹੋ ਗਈ ਕਿ ਆਪੇ ਫਾਤੜੀਏ ਤੈਨੂੰ ਕੋਣ ਛੁਡਾਵੇ। ਇਸ ਲਈ ਬਿਮਾਰੀਆਂ ਤੋਂ ਬਚਣ ਲਈ ਜੇ ਅਸੀਂ ਇਕ ਸਾਲ ਹੋਲੀ ਦੇ ਤਿਉਹਾਰ ਉੱਤੇ ਘੱਟ ਮਨੋਰੰਜਨ ਕਰ ਲਵਾਗੇ ਤਾ ਕੋਈ ਗਲਤ ਗੱਲ ਨਹੀਂ ,ਕਿਉਂਕਿ ਹੋਲੀ ਦੀਆਂ ਖੁਸ਼ੀਆਂ ਤਾ ਅਸੀਂ ਅਗਲੇ ਸਾਲ ਵੀ ਮਨਾ ਸਕਦੇ ,ਪਰ ਜੇ ਅਸੀਂ ਹੋਲੀ ਤੇ ਕੈਮੀਕਲ ਵਾਲੇ ਰੰਗਾਂ ਨਾਲ ਜਾ ਭੀੜ ਭੜਕੇ ਵਿੱਚ ਕੋਰੋਨਾ ਵਾਇਰਸ ਦੇ ਸਿਕਾਰ ਹੋ ਗਏ ਤਾ ਕੀ ਕਰਾਗੇ? ਸੋ ਆਉ ਅਸੀਂ ਸਾਰੇ ਰਲ ਮਿਲ ਕੇ ਹਬਲਾ ਮਾਰੀਏ ਅਤੇ ਮਨੁੱਖਤਾ ਦੀ ਭਲਾਈ ਲਈ ਕਦਮ ਨਾਲ ਕਦਮ ਮਿਲਾ ਕੇ ਚੱਲੀਏ। ਸਮੁੱਚੀ ਮਨੁੱਖਤਾ ਦੀ ਸਲਾਮਤੀ ਮੰਗੀਏ।

Share this Article
Leave a comment