ਅਮਰੀਕਾ ਤੇ ਕੈਨੇਡਾ ਦੇ ਸਿਨੇਮਾ ਘਰਾਂ ‘ਚ ਦਿਖਾਈ ਜਾਵੇਗੀ ਸ਼ਹੀਦ ਫੌਜੀ ਦੀ ਵਿਧਵਾ ‘ਤੇ ਅਧਾਰਿਤ ਫ਼ਿਲਮ

TeamGlobalPunjab
2 Min Read

ਵਾਸ਼ਿੰਗਟਨ: 6 ਸਤੰਬਰ ਨੂੰ ਅਮਰੀਕਾ ਅਤੇ ਕੈਨੇਡਾ ਦੇ ਸਿਨੇਮਾ ਘਰਾਂ ‘ਚ ‘ਦਿ ਸੈਲਿਊਟ’ ਫ਼ਿਲਮ ਦਿਖਾਈ ਜਾਵੇਗੀ ਜੋ ਕਿ ਇੱਕ ਸ਼ਹੀਦ ਫੌਜੀ ਦੀ ਵਿਧਵਾ ਦੀ ਜ਼ਿੰਦਗੀ ‘ਤੇ ਅਧਾਰਿਤ ਹੈ। ਇਸ ਫ਼ਿਲਮ ਨੂੰ ਹਰੀਸ਼ ਅਰੋੜਾ ਪ੍ਰਡਿਊਸ ਤੇ ਡਾਇਰੈਕਟਰ ਕਰ ਰਹੇ ਹਨ ਤੇ ਫਿਲਮ ਨੂੰ ਹਾਲੇ ਅਮਰੀਕਾ ਤੇ ਕੈਨੇਡਾ ‘ਚ ਪ੍ਰਮੋਟ ਕੀਤਾ ਜਾ ਰਿਹਾ ਹੈ।

ਫੌਜੀ ਜੋ ਦੇਸ਼ ਦੀ ਸੇਵਾ ਕਰਦੇ ਹਨ ਦਿਨ ਰਾਤ ਬਾਰਡਰ ‘ਤੇ ਖੜ੍ਹ ਕੇ ਪਹਿਰਾ ਦਿੰਦੇ ਹਨ। ਜਦੋਂ ਦੇਸ਼ ‘ਤੇ ਕੋਈ ਸੰਕਟ ਆਉਂਦਾ ਓਦੋਂ ਜਾਨ ਦੀ ਬਾਜੀ ਵੀ ਲਗਾ ਦਿੰਦੇ ਹਨ। ਪਿੱਛੇ ਰਹਿ ਜਾਂਦਾ ਰੋਂਦਾ ਵਿਲਕਦਾ ਪਰਿਵਾਰ ਤੇ ਫੋਜੀ ਦੀ ਵਿਧਵਾ, ਜਿਸਨੂੰ ਸਰਕਾਰਾਂ ਤਾਂ ਅਣਦੇਖਾ ਕਰਦੀਆਂ ਹੀ ਹਨ ਤੇ ਕਈ ਪਰਿਵਾਰ ਵੀ ਸਾਥ ਛੱਡ ਦਿੰਦੇ ਹਨ।

ਇਸੇ ਗੱਲ ‘ਤੇ ਹੀ ਅਧਾਰਿਤ ਹੈ ਫਿਲਮ ‘ਦਿ ਸੈਲਿਊਟ’ 6 ਸਤੰਬਰ ਨੂੰ ਅਮਰੀਕਾ ਅਤੇ ਕੈਨੇਡਾ ਦੇ ਸਿਨੇਮਾ ਘਰਾਂ ‘ਚ ਦਿਖਾਈ ਜਾਵੇਗੀ। ਇਸ ਫਿਲਮ ਨੂੰ ਅਮਰੀਕਾ ਅਤੇ ਕੈਨੇਡਾ ‘ਚ ਸੁਨੀਲ ਹਾਲੀ ਵਲੋਂ ਪ੍ਰਮੋਟ ਕੀਤਾ ਜਾ ਰਿਹਾ ਹੈ।

‘ਦਿ ਸੈਲਿਊਟ’ ਫ਼ਿਲਮ ਦੇ ਪ੍ਰਡਿਊਸਰ ਅਤੇ ਡਾਇਰੈਕਟਰ ਹਰੀਸ਼ ਅਰੋੜਾ ਨੇ ਦੱਸਿਆ ਕਿ ਇਹ ਫ਼ਿਲਮ ਇਕ ਸ਼ਹੀਦ ਦੀ ਪਤਨੀ ਦੇ ਇਰਦ ਗਿਰਦ ਘੁੰਮਦੀ ਹੈ ਕਿ ਕਿਵੇਂ ਸਮਾਜ ਉਸ ਨਾਲ ਵਤੀਰਾ ਕਰਦੈ ਅਤੇ ਕਿਵੇਂ ਓਹ ਸਮੇਂ ਨਾਲ ਲੜਦੀ ਹੋਈ ਆਪਣੇ ਬੱਚਿਆਂ ਨੂੰ ਪੜ੍ਹਾਉਂਦੀ ਹੈ।

- Advertisement -

ਫਿਲਮ ਦੇ ਪ੍ਰੋਡਕਸ਼ਨ, ਡਾਇਰੈਕਟਰ ਅਤੇ ਪ੍ਰਮੋਟਰ ਵਲੋਂ ਇਹ ਅਪੀਲ ਕੀਤੀ ਗਈ ਹੈ ਕਿ ਆਪਣੇ ਪਰਿਵਾਰ , ਬੱਚਿਆਂ ਅਤੇ ਮਿੱਤਰਾਂ ਸਮੇਤ ਇਸ ਫਿਲਮ ਨੂੰ ਵੇਖਣ ਲਈ ਜਰੂਰ ਪੁੱਜੋ। ਸੋ ਸੱਭ ਨੂੰ ਇਹੀ ਬੇਨਤੀ ਆਂ ਕਿ ਅਸਲ ਜ਼ਿੰਦਗੀ ‘ਤੇ ਅਧਾਰਿਤ ‘ਦਿ ਸੈਲਿਊਟ’ ਫਿਲਮ ਨੂੰ ਵੇਖਣ ਲਈ 6 ਸਤੰਬਰ ਨੂੰ ਅਮਰੀਕਾ ਅਤੇ ਕੈਨੇਡਾ ਦੇ ਸਿਨੇਮਾ ਘਰਾਂ ‘ਚ ਜਰੂਰ ਪੁੱਜੋ।

[alg_back_button]

Share this Article
Leave a comment