ਦਿੱਲੀ ‘ਚ ਫਿਰ ਵਧਿਆ ਕੋਰੋਨਾ ਦਾ ਖਤਰਾ

Rajneet Kaur
2 Min Read

ਨਵੀਂ ਦਿੱਲੀ: ਦਿੱਲੀ ‘ਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਇਸ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ (ਸ਼ੁੱਕਰਵਾਰ) ਸਿਹਤ ਮੰਤਰੀ ਅਤੇ ਕਈ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ, ਕੱਲ੍ਹ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਮੀਟਿੰਗ ਕੀਤੀ ਸੀ, ਅੱਜ ਅਸੀਂ ਸਮੀਖਿਆ ਮੀਟਿੰਗ ਕੀਤੀ ਹੈ।

ਕੇਂਦਰ ਸਰਕਾਰ ਨੇ 2 ਹਫ਼ਤੇ ਪਹਿਲਾਂ 6 ਰਾਜਾਂ ਨੂੰ ਐਡਵਾਈਜ਼ਰੀ ਦਿੱਤੀ ਸੀ, ਉਸ ਵਿੱਚ ਦਿੱਲੀ ਨਹੀਂ ਸੀ। ਮਾਰਚ ‘ਚ ਵਧੇ ਕੇਸ, 30 ਮਾਰਚ ਨੂੰ 295 ਮਾਮਲੇ ਸਨ, ਦਿੱਲੀ ‘ਚ ਕੁੱਲ 932 ਐਕਟਿਵ ਕੇਸ ਹਨ। ਦਿੱਲੀ ਸਰਕਾਰ ਵੱਲੋਂ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੁਣ ਤੱਕ ਕੋਰੋਨਾ ਨਾਲ 3 ਮੌਤਾਂ ਹੋ ਚੁੱਕੀਆਂ ਹਨ, ਉਨ੍ਹਾਂ ਨੂੰ ਹੋਰ ਬੀਮਾਰੀਆਂ ਸਨ। ਅਸੀਂ 100 ਪ੍ਰਤੀਸ਼ਤ ਮਾਮਲਿਆਂ ਵਿੱਚ ਜੀਨੋਮ ਸੀਕਵੈਂਸਿੰਗ ਕਰਵਾ ਰਹੇ ਹਾਂ। ਮੌਜੂਦਾ ਸਮੇਂ ਵਿੱਚ XBB1.6 ਰੂਪ ਹੈ, ਇਹ ਤੇਜ਼ੀ ਨਾਲ ਫੈਲਦਾ ਹੈ ਪਰ ਇਹ ਗੰਭੀਰ ਨਹੀਂ ਹੈ। ਟੀਕਾਕਰਣ ਹੋਣ ‘ਤੇ ਵੀ ਅਜਿਹਾ ਹੋ ਰਿਹਾ ਹੈ।

ਸੀਐਮ ਕੇਜਰੀਵਾਲ ਨੇ ਕਿਹਾ ਕਿ ਸਾਡੀ ਪੂਰੀ ਤਿਆਰੀ ਹੈ। ਘਬਰਾਉਣ ਦੀ ਲੋੜ ਨਹੀਂ ਹੈ। ਇੱਥੇ 7,986 ਬੈੱਡ ਹਨ। ਇਸ ਵੇਲੇ ਸਿਰਫ਼ 66 ਮਰੀਜ਼ ਹਨ। ਸਰਕਾਰੀ ਲੈਬਾਂ ਵਿੱਚ 4000 ਅਤੇ 1,00,000 ਤੋਂ ਵੱਧ ਪ੍ਰਾਈਵੇਟ ਲੈਬਾਂ ਵਿੱਚ ਟੈਸਟਾਂ ਦੀ ਸਮਰੱਥਾ ਹੈਸਾਡੇ ਕੋਲ ਆਕਸੀਜਨ ਹੈ ਅਤੇ ਸਾਰੀਆਂ ਤਿਆਰੀਆਂ, ਟੀਕਾਕਰਨ ਬਹੁਤ ਵਧੀਆ ਰਿਹਾ ਹੈ। 26 ਮਾਰਚ ਨੂੰ ਦਿੱਲੀ ਦੇ 38 ਹਸਪਤਾਲਾਂ ਵਿੱਚ ਮੌਕ ਡਰਿੱਲ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ  ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਮੀਡੀਆ ਮੁਹਿੰਮ ਚਲਾਈ ਜਾਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment