ਕੈਨੇਡਾ ਨੇ ਯਾਤਰਾ ਪਾਬੰਦੀਆਂ ‘ਚ ਫਿਰ ਕੀਤਾ ਵਾਧਾ

TeamGlobalPunjab
1 Min Read

ਟੋਰਾਂਟੋ: ਕੈਨੇਡਾ ਨੇ ਫਿਰ ਤੋਂ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਯਾਤਰਾ ਪਾਬੰਦੀਆਂ ’ਚ ਵਾਧਾ ਕਰ ਦਿੱਤਾ ਹੈ। ਕੈਨੇਡਾ ਨੇ ਅਮਰੀਕਾ ਤੋਂ ਆਉਣ ਵਾਲੇ ਯਾਤਰੀਆਂ ’ਤੇ ਪਾਬੰਦੀ ਇੱਕ ਮਹੀਨੇ ਲਈ ਹੋਰ ਵਧਾ ਦਿੱਤੀ ਹੈ। ਅਮਰੀਕੀ ਯਾਤਰੀ ਹੁਣ 21 ਮਾਰਚ ਤੱਕ ਕੈਨੇਡਾ ਨਹੀਂ ਪਰਤ ਸਕਣਗੇ, ਜਦਕਿ ਹੋਰ ਮੁਲਕਾਂ ਤੋਂ ਆਉਣ ਵਾਲੇ ਯਾਤਰੀਆਂ ’ਤੇ 21 ਅਪ੍ਰੈਲ ਤੱਕ ਦੋ ਮਹੀਨੇ ਲਈ ਰੋਕ ਲਗਾ ਦਿੱਤੀ ਹੈ।

ਇਸ ਤੋਂ ਪਹਿਲਾਂ ਕੈਨੇਡੀਅਨ ਸਰਕਾਰ ਨੇ ਸਰਹੱਦ ’ਤੇ ਸਕਿਓਰਿਟੀ ਵਧਾਉਂਦੇ ਹੋਏ ਜਨਵਰੀ ਮਹੀਨੇ ‘ਚ ਯਾਤਰਾ ਪਾਬੰਦੀਆਂ ਵਿੱਚ ਵਾਧਾ ਕੀਤਾ ਸੀ। ਕੌਮਾਂਤਰੀ ਉਡਾਣਾਂ ਨੂੰ ਕੈਨੇਡਾ ਦੇ ਸਿਰਫ 4 ਹਵਾਈ ਅੱਡਿਆਂ ’ਤੇ ਆਉਣ ਦੀ ਇਜਾਜ਼ਤ ਹੀ ਮਿਲੀ ਹੋਈ ਹੈ। ਕੈਨੇਡਾ ਦੀਆਂ ਚਾਰ ਵੱਡੀਆਂ ਹਵਾਈ ਕੰਪਨੀਆਂ ਨੇ ਮੈਕਸਿਕੋ ਅਤੇ ਕੈਰੀਬੀਅਨ ਲਈ ਉਡਾਣਾਂ ਮੁਲਤਵੀ ਕਰ ਦਿੱਤੀਆਂ ਹਨ। ਵਿਦੇਸ਼ ਤੋਂ ਆਉਣ ਵਾਲੇ ਹਵਾਈ ਯਾਤਰੀਆਂ ਦਾ ਹਵਾਈ ਅੱਡੇ ’ਤੇ ਹੀ ਕੋਵਿਡ-19 ਟੈਸਟ ਕੀਤਾ ਜਾ ਰਿਹਾ ਹੈ ਅਤੇ ਉਸ ਦੀ ਰਿਪੋੋਰਟ ਆਉਣ ਤੱਕ ਯਾਤਰੀਆਂ ਨੂੰ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਹੋਟਲ ਵਿੱਚ ਰੁਕਣਾ ਪੈਂਦਾ ਹੈ।

ਇਸ ਤੋਂ ਇਲਾਵਾ ਸੜਕੀ ਮਾਰਗ ਰਾਹੀਂ ਵਿਦੇਸ਼ ਤੋਂ ਆ ਰਹੇ ਯਾਤਰੀਆਂ ਲਈ ਕੈਨੇਡਾ-ਅਮਰੀਕਾ ਸਰਹੱਦ ’ਤੇ ਕੋਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਕੀਤੀ ਗਈ ਹੈ।

Share this Article
Leave a comment