ਕੰਗਨਾ ਦੀ ਫ਼ਿਲਮ ‘ਐਮਰਜੈਂਸੀ’ ਦੀ ਰਿਲੀਜ਼ ਡੇਟ ਹੋਈ ਅੱਗੇ

Rajneet Kaur
2 Min Read

ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨਾ ਸਿਰਫ ਆਪਣੀਆਂ ਫਿਲਮਾਂ ਸਗੋਂ ਆਪਣੇ ਬੇਬਾਕ ਬਿਆਨਾਂ ਕਾਰਨ ਵੀ ਸੁਰਖੀਆਂ ‘ਚ ਰਹਿੰਦੀ ਹੈ। ਅਦਾਕਾਰਾ ਆਉਣ ਵਾਲੀ ਫਿਲਮ ‘ਐਮਰਜੈਂਸੀ’ ਨੂੰ ਲੈ ਕੇ ਸੁਰਖੀਆਂ ‘ਚ ਹੈ, ਜਿਸ ‘ਚ ਕੰਗਨਾ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਦਸ ਦਈਏ ਕਿ ਫਿਲਮ ਐਮਰਜੈਂਸੀ, ਜੋ ਪਹਿਲਾਂ ਨਵੰਬਰ 2023 ਵਿੱਚ ਰਿਲੀਜ਼ ਹੋਣੀ ਸੀ, ਨੂੰ ਹੁਣ ਅਗਲੇ ਸਾਲ ਯਾਨੀ 2024 ਲਈ ਮੁਲਤਵੀ ਕਰ ਦਿੱਤੀ ਗਈ ਹੈ। ਕੰਗਨਾ ਰਣੌਤ ਨੇ ਖੁਦ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟ ਕਰਕੇ ਐਮਰਜੈਂਸੀ ਰਿਲੀਜ਼ ਨੂੰ ਟਾਲਣ ਦਾ ਕਾਰਨ ਦੱਸਿਆ ਹੈ।

ਕੰਗਨਾ ਰਣੌਤ  ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਪੋਸਟ ਕੀਤਾ ਕਿ ਐਮਰਜੈਂਸੀ ਦੀ ਰਿਲੀਜ਼ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਕੰਗਨਾ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਪਿਆਰੇ ਦੋਸਤੋ, ਮੈਂ ਇਕ ਐਲਾਨ ਕਰਨਾ ਹੈਫਿਲਮ ਐਮਰਜੈਂਸੀ ਇੱਕ ਕਲਾਕਾਰ ਦੇ ਰੂਪ ਵਿੱਚ ਮੇਰੇ ਸਿੱਖਣ ਅਤੇ ਕਮਾਈ ਕਰਨ ਦੀ ਪੂਰੀ ਜ਼ਿੰਦਗੀ ਦਾ ਸਿੱਟਾ ਹੈ। ਐਮਰਜੈਂਸੀ ਮੇਰੇ ਲਈ ਸਿਰਫ ਇੱਕ ਫਿਲਮ ਨਹੀਂ ਹੈ, ਇਹ ਇੱਕ ਇਨਸਾਨ ਦੇ ਰੂਪ ਵਿੱਚ ਮੇਰੇ ਗੁਣ ਅਤੇ ਚਰਿੱਤਰ ਦੀ ਪ੍ਰੀਖਿਆ ਹੈ। ਸਾਡੇ ਟੀਜ਼ਰ ਅਤੇ ਹੋਰ ਯੂਨਿਟਾਂ ਦੁਆਰਾ ਮਿਲੇ ਸ਼ਾਨਦਾਰ ਹੁੰਗਾਰੇ ਨੇ ਸਾਨੂੰ ਬਹੁਤ ਉਤਸ਼ਾਹਿਤ ਕੀਤਾ ਹੈ।

ਕੰਗਨਾ  ਨੇ ਅੱਗੇ ਕਿਹਾ ਕਿ ਮੇਰਾ ਦਿਲ ਧੰਨਵਾਦ ਨਾਲ ਭਰਿਆ ਹੋਇਆ ਹੈ ਅਤੇ ਮੈਂ ਜਿੱਥੇ ਵੀ ਜਾਂਦੀ ਹਾਂ, ਲੋਕ ਮੈਨੂੰ ਐਮਰਜੈਂਸੀ ਦੀ ਰਿਲੀਜ਼ ਡੇਟ ਬਾਰੇ ਪੁੱਛਦੇ ਹਨ। ਅਸੀਂ 24 ਨਵੰਬਰ 2023 ਨੂੰ ਐਮਰਜੈਂਸੀ ਦੀ ਰਿਲੀਜ਼ ਮਿਤੀ ਦਾ ਐਲਾਨ ਕੀਤਾ ਸੀ। ਪਰ ਮੇਰੀਆਂ ਬੈਕ ਟੂ ਬੈਕ ਫਿਲਮਾਂ ਦੇ ਰਿਲੀਜ਼ ਕੈਲੰਡਰ ਅਤੇ 2024 ਦੀ ਓਵਰ ਪੈਕ ਤਿਮਾਹੀ ਦੇ ਕਾਰਨ, ਅਸੀਂ ਐਮਰਜੈਂਸੀ ਨੂੰ ਅਗਲੇ ਸਾਲ (2024) ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment