ਵੱਡੀ ਖ਼ਬਰ – ਪੰਜਾਬ ‘ਚ ਨਹੀਂ ਹੋਣਗੀਆਂ ਮਹਾਪੰਚਾਇਤਾਂ, 32 ਜਥੇਬੰਦੀਆਂ ਦਾ ਐਲਾਨ

TeamGlobalPunjab
2 Min Read

ਚੰਡੀਗੜ੍ਹ : ਦਿੱਲੀ ਵਿੱਚ ਚੱਲ ਰਹੇ ਅੰਦੋਲਨ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਸੰਯੁਕਤ ਕਿਸਾਨ ਮੋਰਚਾ ਵੱਲੋਂ ਦੇਸ਼ ਭਰ ‘ਚ ਮਹਾਪੰਚਾਇਤਾਂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸੇ ਵਿਚਾਲੇ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਪੰਜਾਬ ਵਿੱਚ ਮਹਾਪੰਚਾਇਤਾਂ ਨਹੀਂ ਹੋਣਗੀਆਂ। ਇਸ ਦਾ ਦਾਅਵਾ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਕਿਤਾ ਹੈ। ਕਿਸਾਨ ਲੀਡਰ ਬੂਟਾ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਪਹਿਲਾਂ ਹੀ ਕਿਸਾਨ ਲਗਾਤਾਰ ਧਰਨੇ ਦੇ ਰਹੇ ਹਨ। ਟੋਲ ਪਲਾਜ਼ਾ ‘ਤੇ ਅੰਦੋਲਨ ਜਾਰੀ ਹੈ, ਰੇਲਵੇ ਸਟੇਸ਼ਨਾਂ ਦੀਆਂ ਪਾਰਕਾਂ ‘ਤੇ ਧਰਨਾ ਦਿੱਤਾ ਜਾ ਰਿਹਾ ਹੈ। ਬੀਜੇਪੀ ਲੀਡਰਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ। ਇਸ ਲਈ ਪੰਜਾਬ ਵਿੱਚ ਹਾਲ ਦੀ ਘੜੀ ਮਹਾਪੰਚਾਇਤਾਂ ਕਰਵਾਉਣ ਦੀ ਜ਼ਰੂਰਤ ਨਹੀਂ ਹੈ। ਜੇਕਰ 32 ਜਥੇਬੰਦੀਆਂ ਨੂੰ ਜ਼ਰੂਰਤ ਮਹਿਸੂਸ ਹੋਈ ਤਾਂ ਮਹਾਪੰਚਾਇਤਾਂ ਕਰਵਾਈਆਂ ਜਾ ਸਕਦੀਆਂ ਹਨ।

ਇਸ ਤੋਂ ਇਲਾਵਾ ਬੂਟ ਸਿੰਘ ਨੇ ਦੱਸਿਆ ਕਿ ਦਿੱਲੀ ਵਿੱਚ ਅੰਦੋਲਨ ਅਤੇ ਪੰਜਾਬ ਵਿੱਚ ਚੱਲ ਰਹੇ ਧਰਨਿਆਂ ਨੂੰ ਨਵੇਂ ਸਿਰੇ ਤੋਂ ਸ਼ੁਰੂ ਕੀਤਾ ਜਾਵੇਗ। ਮੌਸਮ ਵਿੱਚ ਹੋ ਰਹੇ ਬਦਲਾਅ ਨੂੰ ਦੇਖਦੇ ਹੋਏ ਕਿਸਾਨਾਂ ਨੇ ਰਣਨੀਤੀ ਵਿੱਚ ਬਦਲ ਕੀਤੇ ਹਨ। ਜਿਸ ਦੇ ਤਹਿਤ ਹੁਣ ਗਰਮੀਆਂ ਦੇ ਮੌਸਮ ਨੂੰ ਦੇਖਦੇ ਹੋਏ ਜਥੇਬੰਦੀਆਂ ਨੇ ਧਰਨਿਆਂ ਵਾਲੀਆਂ ਥਾਵਾਂ ‘ਤੇ ਪੱਖੇ, ਕੂਲਰਾਂ ਅਤੇ ਤੰਬੂਆਂ ਦਾ ਇੰਤਜਾਮ ਕੀਤਾ ਹੋਇਆ ਹੈ। ਗਰਮੀਆਂ ਦੇ ਦਿਨਾਂ ਵਿੱਚ ਕਿਸਾਨ ਟਰਾਲੀਆਂ ਚੋਂ ਬਾਹਰ ਨਿਕਲ ‘ਕੇ ਡੇਰੇ ਲਾਉਣਗੇ। ਜਿਸ ਦੇ ਲਈ ਤੰਬੂ ਲਗਾਏ ਜਾਣਗੇ। ਪਾਣੀ ਦੀ ਜ਼ਰੂਰਤ ਵਧੇਗੀ ਇਸ ਲਈ ਮੋਟਰਾਂ ਲਾਈਆਂ ਗਈਆਂ ਹਨ।

Share this Article
Leave a comment