Home / News / ਬਲਾਤਕਾਰ ਕਾਂਡ : ਮੁਲਜ਼ਮ ਵੱਲੋਂ ਪੀੜਤਾ ਨੂੰ ਧਮਕੀ, ਬਿਆਨ ਦਰਜ ਕਰਵਾਉਣ ਦਾ ਅੰਜਾਮ ਹੋਵੇਗਾ ਮਾੜਾ

ਬਲਾਤਕਾਰ ਕਾਂਡ : ਮੁਲਜ਼ਮ ਵੱਲੋਂ ਪੀੜਤਾ ਨੂੰ ਧਮਕੀ, ਬਿਆਨ ਦਰਜ ਕਰਵਾਉਣ ਦਾ ਅੰਜਾਮ ਹੋਵੇਗਾ ਮਾੜਾ

ਬਾਗਪਤ (ਉੱਤਰ ਪ੍ਰਦੇਸ਼): ਇੱਥੇ ਪੁਲਿਸ ਨੇ ਬਾਗਪਤ ਜਿਲ੍ਹੇ ਦੇ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ‘ਤੇ ਦੋਸ਼ ਹੈ ਕਿ ਉਸ ਵੱਲੋਂ ਬਲਾਤਕਾਰ ਪੀੜਤਾ ਲੜਕੀ ਦਿੱਲੀ ਦੀ ਇੱਕ ਅਦਾਲਤ ਵਿੱਚ ਆਪਣਾ ਬਿਆਨ ਨਾ ਦੇਣ ਲਈ ਦਬਾਅ ਪਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਇਸ ਪੋਸਟਰ ਤੋਂ ਬਾਅਦ ਪੀੜਤ ਲੜਕੀ ਵੱਲੋਂ ਸੁਰੱਖਿਆ ਦੀ ਮੰਗ ਕੀਤੀ ਗਈ ਸੀ ਜਿਹੜੀ ਕਿ ਮੁਹੱਈਆ ਕਰਵਾਏ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਪੀੜਤਾ ਦੇ ਘਰ ਦੇ ਬਾਹਰ ਇੱਕ ਪੋਸਟਰ ਚਿਪਕਾਇਆ ਗਿਆ ਸੀ ਕਿ ਜਿਹੜਾ ਵੀ ਇਸ ਕੇਸ ਵਿੱਚ ਪੀੜਤਾ ਦੇ ਹੱਕ ਵਿੱਚ ਆਪਣੇ ਬਿਆਨ ਦਰਜ ਕਰਵਾਏਗਾ ਉਸ ਦਾ ਅੰਜਾਮ ਬੁਰਾ ਹੋਵੇਗਾ। ਦੱਸਣਯੋਗ ਹੈ ਕਿ ਪਿਛਲੇ ਸਾਲ ਦਿੱਲੀ ਦੇ ਮੁਖਰਜੀ ਨਗਰ ਵਿੱਚ ਪੀੜਤਾ ਨਾਲ ਬਲਾਤਕਾਰ ਹੋਇਆ ਸੀ। ਪੁਲਿਸ ਸੁਪਰਡੈਂਟ ਪ੍ਰਤਾਪ ਗੋਪੇਂਦਰ ਨੇ ਦੱਸਿਆ ਕਿ ਮੰਗਲਵਾਰ ਦੀ ਰਾਤ ਨੂੰ ਪੀੜਤ ਲੜਕੀ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਮੁਲਜ਼ਮ ਸੋਰਹਾਣ ਉਸਦੇ ਪਿੰਡ ਦਾ ਹੀ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ, “ਪੀੜਤਾ ਅਨੁਸਾਰ ਇਹ ਘਟਨਾ ਕਰੀਬ ਇਕ ਸਾਲ ਪਹਿਲਾਂ ਵਾਪਰੀ ਸੀ ਜਦੋਂ ਉਸਨੂੰ ਮੁਲਜ਼ਮ ਸੋਹਰਾਣ ਆਪਣੇ ਦੋਸਤ ਦੇ ਘਰ ਲੈ ਗਿਆ ਸੀ ਅਤੇ ਫਿਰ ਉਸ ਨੂੰ ਇਕ ਡਰਿੰਕ ਵਿਚ ਨਸ਼ੀਲਾ ਪਦਾਰਥ ਦਿੱਤਾ ਗਿਆ ਸੀ ਅਤੇ ਫਿਰ ਬਲਾਤਕਾਰ ਕੀਤਾ ਗਿਆ। ਮੁਲਜ਼ਮ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਬਲੈਕਮੇਲ ਕਰਨ ਅਤੇ ਬਲਾਤਕਾਰ ਕਰਨ ਲਈ ਇਸਤੇਮਾਲ ਕੀਤਾ।“ ਐਸਪੀ ਅਨੁਸਾਰ ਮੁਲਜ਼ਮ ਸੋਰਹਾਣ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਦਿੱਲੀ ਜੇਲ੍ਹ ਅੰਦਰ ਭੇਜ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸੋਰਹਾਣ ਬੀਤੇ ਕੱਲ੍ਹ ਜ਼ਮਾਨਤ ‘ਤੇ ਬਾਹਰ ਆਇਆ ਹੈ।

Check Also

ਮੁੱਖ ਮੰਤਰੀ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਮੁਹਾਲੀ ਜ਼ਿਲੇ ਲਈ ਦੋ ਵੱਡੇ ਪ੍ਰਾਜੈਕਟਾਂ ਦਾ ਵਰਚੁਅਲ ਉਦਘਾਟਨ

ਮੁਹਾਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਮੁਹਾਲੀ ਜ਼ਿਲੇ ਲਈ ਦੋ …

Leave a Reply

Your email address will not be published. Required fields are marked *