ਪ੍ਰਧਾਨ ਮੰਤਰੀ ਨੇ ਲੋਕ ਸਭਾ ‘ਚ ਕਾਂਗਰਸ ‘ਤੇ ਸਾਧਿਆ ਨਿਸ਼ਾਨਾ

TeamGlobalPunjab
2 Min Read

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਲੋਕ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਜਵਾਬ ਦਿੱਤਾ। ਉਨ੍ਹਾਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਮਸ਼ਹੂਰ ਗਾਇਕ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਦੇ ਕੇ ਕੀਤੀ। ਇਸ ਤੋਂ ਬਾਅਦ ਪੀਐਮ ਹਰ ਪਾਸਿਓਂ ਕਾਂਗਰਸ ਨੂੰ ਘੇਰਦੇ ਨਜ਼ਰ ਆਏ। ਪ੍ਰਧਾਨ ਮੰਤਰੀ ਨੇ ਕਿਹਾ, ‘ਜਦੋਂ ਦੇਸ਼ ਵਿੱਚ ਲਾਕਡਾਊਨ ਦਾ ਪਾਲਣ ਕੀਤਾ ਜਾ ਰਿਹਾ ਸੀ, ਸਾਰੇ ਮਾਹਰ ਕਹਿ ਰਹੇ ਸਨ ਕਿ ਜੋ ਜਿੱਥੇ ਹੈ, ਉੱਥੇ ਹੀ ਰਹਿਣ, ਉਦੋਂ ਕਾਂਗਰਸ ਦੇ ਲੋਕਾਂ ਨੇ ਮੁੰਬਈ ਦੇ ਰੇਲਵੇ ਸਟੇਸ਼ਨ ‘ਤੇ ਮਜ਼ਦੂਰਾਂ ਨੂੰ ਮੁਫਤ ਟਿਕਟਾਂ ਦਿੱਤੀਆਂ। ਲੋਕਾਂ ਨੂੰ ਕਿਹਾ ਕਿ ਤੁਸੀਂ ਯੂਪੀ ਅਤੇ ਬਿਹਾਰ ਦੇ ਹੋ, ਉੱਥੇ ਜਾ ਕੇ ਕੋਰੋਨਾ ਫੈਲਾਓ। ਅਜਿਹਾ ਕਰਕੇ ਕਾਂਗਰਸ ਨੇ ਬਹੁਤ ਵੱਡਾ ਪਾਪ ਕੀਤਾ ਹੈ।’ ਪੀਐਮ ਨੇ ਕਿਹਾ- ਦਿੱਲੀ ਵਿੱਚ ਅਜਿਹੀ ਸਰਕਾਰ ਹੈ, ਜਿਸ ਨੇ ਮਾਈਕ ਫੜ ਕੇ ਐਲਾਨ ਕੀਤਾ ਕਿ ਸਾਰੇ ਮਜ਼ਦੂਰ ਘਰ ਚਲੇ ਜਾਣ। ਕਾਂਗਰਸ ਦੇ ਪਾਪ ਕਾਰਨ ਯੂਪੀ, ਉਤਰਾਖੰਡ, ਪੰਜਾਬ ਵਿੱਚ ਲੋਕ ਕੋਰੋਨਾ ਦੀ ਲਪੇਟ ਵਿੱਚ ਆ ਗਏ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਤੇ ਦੋ ਸਾਲ ਤੋਂ ਪੂਰੀ ਦੁਨੀਆ 100 ਸਾਲ ਦਾ ਸਭ ਤੋਂ ਵੱਡੀ ਗਲੋਬਲ ਮਹਾਮਾਰੀ ਦਾ ਸਾਹਮਣਾ ਕਰ ਰਹੀ ਹੈ। ਇਸ ਕੋਰੋਨਾ ਨੂੰ ਵੀ ਰਾਜਨੀਤੀ ਲਈ ਇਸਤੇਮਾਲ ਕੀਤਾ ਗਿਆ, ਇਹ ਮਾਨਵਤਾ ਲਈ ਸਹੀ ਨਹੀਂ ਹੈ।

ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾ ਦੇ ਦੌਰ ਤੋਂ ਬਾਅਦ, ਦੁਨੀਆ ਇੱਕ ਨਵੀਂ ਵਿਸ਼ਵ ਵਿਵਸਥਾ ਵੱਲ, ਨਵੀਂ ਪ੍ਰਣਾਲੀ ਵੱਲ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਇਹ ਇੱਕ ਅਜਿਹਾ ਮੋੜ ਹੈ ਕਿ ਇੱਕ ਭਾਰਤ ਦੇ ਰੂਪ ਵਿੱਚ ਸਾਨੂੰ ਇਸ ਮੌਕੇ ਨੂੰ ਗੁਆਉਣਾ ਨਹੀਂ ਚਾਹੀਦਾ। ਇਸ ਸੰਦਰਭ ਵਿੱਚ ਆਜ਼ਾਦੀ ਦਾ ਅੰਮ੍ਰਿਤ ਉਤਸਵ ਆਪਣੇ ਆਪ ਵਿੱਚ ਇੱਕ ਪ੍ਰੇਰਨਾਦਾਇਕ ਮੌਕਾ ਹੈ। ਉਸ ਪ੍ਰੇਰਨਾਦਾਇਕ ਮੌਕੇ ਅਤੇ ਨਵੇਂ ਸੰਕਲਪਾਂ ਨਾਲ, ਜਦੋਂ ਦੇਸ਼ ਆਜ਼ਾਦੀ ਦੇ 100 ਸਾਲ ਦਾ ਜਸ਼ਨ ਮਨਾਏਗਾ, ਤਦ ਤੱਕ ਅਸੀਂ ਪੂਰੀ ਤਾਕਤ ਨਾਲ, ਪੂਰੇ ਦ੍ਰਿੜ ਇਰਾਦੇ ਨਾਲ ਦੇਸ਼ ਨੂੰ ਉੱਚੇ ਪੱਧਰ ‘ਤੇ ਲੈ ਜਾਵਾਂਗੇ।

Share this Article
Leave a comment