ਸੁਖਬੀਰ-ਹਰਸਿਮਰਤ ਸਣੇ ਪੁੱਤ ਤੇ ਧੀ ਦੀ ਆਈ ਕੋਰੋਨਾ ਰਿਪੋਰਟ, ਜਾਣੋ ਨਤੀਜੇ

TeamGlobalPunjab
1 Min Read

ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲ ਵਿਖੇ ਸਥਿਤ ਨਿੱਜੀ ਰਿਹਾਇਸ਼ ਵਿਖੇ ਸੁਰੱਖਿਆ ਸਟਾਫ, ਰਸੋਈਆ ਅਤੇ ਕੁੱਝ ਹੋਰਾਂ ਦੀਆਂ ਕੋਰੋਨਾ ਰਿਪੋਰਟਾਂ ਪਾਜ਼ਿਟਿਵ ਆਉਣ ਤੋਂ ਬਾਅਦ ਵਿਭਾਗ ਵਲੋਂ ਬਾਦਲਾਂ ਦੀ ਰਿਹਾਇਸ਼ ਨੂੰ ਮਾਈਕਰੋ ਕੰਨਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ। ਪਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ, ਪੁੱਤਰੀ ਗੁਰਲੀਨ ਕੌਰ ਅਤੇ ਬੇਟੇ ਆਨੰਤਵੀਰ ਸਿੰਘ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਪਰਮਦੀਪ ਸੰਧੂ ਨੋਡਲ ਅਫ਼ਸਰ ਕੋਵਿਡ-19 ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਕਤ ਚਾਰਾਂ ਦੇ ਨਮੂਨੇ ਲਏ ਗਏ ਸਨ, ਜੋ ਕਿ ਨੈਗੇਟਿਵ ਆਏ ਹਨ।

ਦੱਸਣਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਵੱਡੀ ਪੁੱਤਰੀ ਹਰਕੀਰਤ ਕੌਰ ਪਿੰਡ ਬਾਦਲ ਵਿਖੇ ਨਹੀਂ ਹੈ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਮੂਨੇ ਅਜੇ ਨਹੀਂ ਲਏ ਗਏ ਹਨ, ਬਲਕਿ ਵੱਡੀ ਉਮਰ ਹੋਣ ਕਰਕੇ ਉਹ ਸੈਲਫ ਆਈਸੋਲੇਸ਼ਨ ‘ਚ ਹਨ। ਹੁਣ ਤੱਕ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਨਾਲ ਸਬੰਧਿਤ 19 ਵਿਅਕਤੀਆਂ ਦੇ ਕੋਰੋਨਾ ਸੈਂਪਲ ਪਾਜ਼ਿਟਿਵ ਆ ਚੁੱਕੇ ਹਨ।

Share this Article
Leave a comment