BREAKING : ਸੇਰੇਨਾ ਵਿਲੀਅਮਜ਼ ਵਿੰਬਲਡਨ ਦੇ ਪਹਿਲੇ ਹੀ ਮੈਚ ‘ਚ ਹੋਈ ਟੂਰਨਾਮੈਂਟ ਤੋਂ ਬਾਹਰ

TeamGlobalPunjab
1 Min Read

ਲੰਦਨ : ਅਮਰੀਕੀ ਟੈਨਿਸ ਸਟਾਰ ਸੇਰੇਨਾ ਵਿਲੀਅਮਜ਼ ਦਾ ਇਸ ਸਾਲ ਵਿੰਬਲਡਨ ਜਿੱਤਣ ਦਾ ਸੁਪਨਾ ਅਧੂਰਾ ਹੀ ਰਹਿ ਗਿਆ। ਸੇਰੇਨਾ ਨੂੰ ਆਪਣੇ ਪਹਿਲੇ ਹੀ ਰਾਊਂਡ ਮੈਚ ਵਿਚ ਟੂਰਨਾਮੈਂਟ ਤੋਂ ਬਾਹਰ ਹੋਣਾ ਪਿਆ ਹੈ, ਉਹ ਵੀ ਉਸ ਸਮੇਂ ਜਦੋਂ ਉਹ ਆਪਣੀ ਵਿਰੋਧੀ ਖਿਡਾਰੀ ‘ਤੇ ਹਾਵੀ ਸੀ ।

 

ਦਰਅਸਲ ਸੇਰੇਨਾ ਮੈਚ ਦੌਰਾਨ ਫ਼ਿਸਲ ਗਈ, ਉਸਦੇ ਖੱਬੇ ਗਿੱਟੇ ‘ਤੇ ਸੱਟ ਲੱਗੀ ਹੈ। ਸੇਰੇਨਾ ਵਿਲੀਅਮਜ਼ ਬੇਲਾਰੂਸ ਦੀ ਅਲੀਅਕਸ਼ਾਂਦਰਾ ਸਾਸਨੋਵਿਚ ਖਿਲਾਫ ਪਹਿਲੇ ਗੇੜ ਦੇ ਪਹਿਲੇ ਸੈੱਟ ਵਿਚ 3-1 ਨਾਲ ਅੱਗੇ ਸੀ ਜਦੋਂ ਉਹ ਗਰਾਸ ਕੋਰਟ ਤੇ ਫ਼ਿਸਲ ਗਈ, ਉਸ ਦੇ ਖੱਬੇ ਗਿੱਟੇ ਦੀ ਜਾਂਚ ਕਰਾਉਣੀ ਪਈ। ਵਿਲੀਅਮਜ਼ ਡਾਕਟਰੀ ਸਹਾਇਤਾ ਮਿਲਣ ਤੋਂ ਬਾਅਦ ਪਰਤੀ ਪਰ ਉਹ ਆਪਣੇ ਖੇਡ ਨੂੰ ਅੱਗੇ ਨਹੀਂ ਵਧਾ ਸਕੀ। ਉਸਨੂੰ ਰਿਟਾਇਰ ਹੋਣਾ ਪਿਆ। ਕੋਰਟ ਤੋਂ ਬਾਹਰ ਜਾਂਦੇ ਸਮੇਂ ਸੇਰੇਨਾ ਹੰਝੂ ਬਹਾ ਰਹੀ ਸੀ।

- Advertisement -

 

- Advertisement -

ਇਹ ਪਹਿਲਾ ਮੌਕਾ ਹੈ ਜਦੋਂ ਸੇਰੇਨਾ ਵਿੰਬਲਡਨ ਦੇ ਪਹਿਲੇ ਗੇੜ ਵਿੱਚ ਹੀ ਬਾਹਰ ਹੋਈ ਹੋਵੇ।

Share this Article
Leave a comment