ਕੀ ਭਾਰਤ ਤੋਂ ਦੁਬਈ ਜਾਣ ਵਾਲਿਆਂ ਨੂੰ ਹੁਣ ਨਹੀਂ ਦਿਖਾਉਣਾ ਪਵੇਗਾ ਵੈਕਸੀਨੇਸ਼ਨ ਸਰਟੀਫਿਕੇਟ? ਜਾਣੋ ਨਵੇਂ ਐਲਾਨ

TeamGlobalPunjab
2 Min Read

ਦੁਬਈ: ਭਾਰਤ ਦੇ ਨਾਲ ਹੋਰ ਪੰਜ ਦੇਸ਼ਾਂ ਤੋਂ ਸੰਯੁਕਤ ਅਰਬ ਅਮੀਰਾਤ ਆਉਣ ਵਾਲੇ ਯਾਤਰੀਆਂ ਨੂੰ ਹੁਣ ਕੋਵਿਡ ਵੈਕਸੀਨੇਸ਼ਨ ਸਰਟੀਫਿਕੇਟ ਦਿਖਾਉਣ ਦੀ ਜ਼ਰੂਰਤ ਨਹੀਂ ਪਵੇਗੀ। ਅਮੀਰਾਤ ਏਅਰਲਾਈਨ ਵਲੋਂ ਮੰਗਲਵਾਰ ਨੂੰ ਇਸ ਸਬੰਧੀ ਐਲਾਨ ਕੀਤਾ ਗਿਆ, ਹਾਲਾਂਕਿ ਇਹ ਸੁਵਿਧਾ ਸਿਰਫ਼ ਸੰਯੁਕਤ ਅਰਬ ਅਮੀਰਾਤ ਦੇ ਨਾਗਰਿਕਾਂ ਲਈ ਹੀ ਉਪਬਲੱਧ ਹੋਵੇਗੀ। ਬਾਕੀ ਦੇ ਯਾਤਰੀਆਂ ਲਈ ਵੈਕਸੀਨੇਸ਼ਨ ਸਰਟੀਫਿਕੇਟ ਦਿਖਾਉਣਾ ਜ਼ਰੂਰੀ ਹੋਵੇਗਾ।

ਰਿਪੋਰਟਾਂ ਮੁਤਾਬਕ ਯੂ.ਏ.ਈ. ਦੇ ਵੈਧ ਨਿਵਾਸ ਵੀਜ਼ਾ ਨਾਲ ਸਾਰੇ ਯਾਤਰੀਆਂ ਨੂੰ ਭਾਰਤ, ਨੇਪਾਲ, ਨਾਈਜ਼ੀਰੀਆ, ਪਾਕਿਸਤਾਨ, ਸ੍ਰੀਲੰਕਾ ਅਤੇ ਯੂਗਾਂਡਾ ਤੋਂ ਦੁਬਈ ਦੀ ਯਾਤਰਾ ਕਰਨ ਦੀ ਇਜਾਜ਼ਤ ਹੋਵੇਗੀ।

ਰਿਪੋਰਟਾਂ ਮੁਤਾਬਕ ਯਾਤਰੀਆਂ ਕੋਲ ਇੱਕ ਵੈਧ ਕੋਵਿਡ-19 ਜਾਂਚ ਪ੍ਰਮਾਣ ਪੱਤਰ ਹੋਣਾ ਚਾਹੀਦਾ ਹੈ, ਜੋ ਨਮੂਨੇ ਇਕੱਠੇ ਕੀਤੇ ਜਾਣ ਤੇ ਉਡਾਣ ਦੀ ਰਵਾਨਗੀ ਤੋਂ 48 ਘੰਟੇ ਦੇ ਅੰਦਰ ਦਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਦੁਬਈ ਵੀਜ਼ਾ ਧਾਰਕਾਂ ਨੂੰ ਰੈਜ਼ੀਡੈਂਸੀ ਅਤੇ ਵਿਦੇਸ਼ੀ ਮਾਮਲਿਆਂ ਦੇ ਡਾਇਰੈਕਟੋਰੇਟ ਜਨਰਲ ਜ਼ਰੀਏ ਪ੍ਰਵੇਸ਼ ਤੋਂ ਪਹਿਲਾਂ ਮਨਜ਼ੂਰੀ ਲਈ ਜ਼ਰੂਰੀ ਅਰਜ਼ੀ ਦੇਣੀ ਹੋਵੇਗੀ। ਉਥੋਂ ਮਨਜ਼ੂਰੀ ਮਿਲਣ ਦੇ ਬਾਅਦ ਹੀ ਯਾਤਰੀ ਦੁਬਈ ਦੀ ਯਾਤਰਾ ਕਰਨ ਦੇ ਯੋਗ ਹੋ ਸਕਣਗੇ।

ਗਲਫ ਨਿਊਜ਼ੀ ਦੀ ਖ਼ਬਰ ਮੁਤਾਬਕ ਸਰਟੀਫਾਈਡ ਲੈਬਸ ਤੋਂ ਸਿਰਫ਼ ਕੋਵਿਡ-19 ਪੀ.ਸੀ.ਆਰ. ਟੈਸਟ ਰਿਪੋਰਟ, ਜੋ ਓਰੀਜਨਲ ਰਿਪੋਰਟ ਨਾਲ ਜੁੜਿਆ ਕਿਊ.ਆਰ. ਕੋਡ ਜਾਰੀ ਕਰਦੀ ਹੈ, ਉਸ ਨੂੰ ਹੀ ਸਵੀਕਾਰ ਕੀਤਾ ਜਾਏਗਾ। ਰਿਪੋਰਟ ਮੁਤਾਬਕ ਯਾਤਰੀਆਂ ਨੂੰ ਆਪਣੀ ਉਡਾਣ ਰਵਾਨਗੀ ਤੋਂ 4 ਘੰਟੇ ਪਹਿਲਾਂ ਇਕ ਕੋਵਿਡ-19 ਪੀ.ਸੀ.ਆਰ. ਰੈਪਿਡ ਟੈਸਟ ਕਰਵਾਉਣਾ ਹੋਵੇਗਾ। ਰੈਪਿਡ ਐਂਟੀਜਨ ਟੈਸਟ ਸਵੀਕਾਰ ਨਹੀਂ ਕੀਤਾ ਜਾਏਗਾ। ਯੂ.ਏ.ਈ. ਦੇ ਨਾਗਰਿਕਾਂ ਨੂੰ ਇਨ੍ਹਾਂ ਸਭ ਤੋਂ ਛੋਟ ਦਿੱਤੀ ਗਈ ਹੈ ਪਰ ਦੁਬਈ ਪਹੁੰਚਣ ’ਤੇ ਉਨ੍ਹਾਂ ਨੂੰ ਵੀ ਕੋਵਿਡ-19 ਪੀ.ਸੀ.ਆਰ. ਟੈਸਟ ਕਰਾਉਣਾ ਹੋਵੇਗਾ।

- Advertisement -

Share this Article
Leave a comment