ਨਿਊਜ਼ ਡੈਸਕ : ਅਮਰੀਕਾ ਵਿਚ ਇਕ ਤੋਂ ਬਾਅਦ ਇਕ ਜਹਾਜ਼ ਹਾਦਸਿਆਂ ਦੀਆਂ ਖਬਰਾਂ ਆ ਰਹੀਆਂ ਹਨ। ਇਸ ਦੌਰਾਨ ਕੱਲ੍ਹ ਵੱਡਾ ਹਾਦਸਾ ਹੋਣੋਂ ਟਲ ਗਿਆ। ਦਰਅਸਲ, ਫੇਡਐਕਸ ਜਹਾਜ਼ ਨੇ ਸ਼ਨੀਵਾਰ ਨੂੰ ਨੇਵਾਰਕ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਐਮਰਜੈਂਸੀ ਲੈਂਡਿੰਗ ਕੀਤੀ। ਇਸ ਦਾ ਕਾਰਨ ਜਹਾਜ਼ ਨਾਲ ਪੰਛੀ ਦੇ ਟਕਰਾਉਣ ਤੋਂ ਬਾਅਦ ਇੰਜਣ ‘ਚ ਅੱਗ ਲੱਗਣਾ ਦੱਸਿਆ ਜਾ ਰਿਹਾ ਹੈ। ਨਿਊਯਾਰਕ ਅਤੇ ਨਿਊਜਰਸੀ ਦੀ ਪੋਰਟ ਅਥਾਰਟੀ ਅਤੇ ਫੇਡਐਕਸ ਅਨੁਸਾਰ ਪੰਛੀ ਦੇ ਟਕਰਾਉਣ ਕਾਰਨ ਜਹਾਜ਼ ਦੇ ਸੱਜੇ ਇੰਜਣ ਨੂੰ ਅਚਾਨਕ ਅੱਗ ਲੱਗ ਗਈ ਸੀ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਵੀਡੀਓ ‘ਚ ਸਵੇਰੇ 8 ਵਜੇ (ਸਥਾਨਿਕ ਸਮੇਂ) ‘ਤੇ ਸੱਜੇ ਇੰਜਣ ਤੋਂ ਅੱਗ ਦੀਆਂ ਲਪਟਾਂ ਨਿਕਲਣ ਤੋਂ ਬਾਅਦ ਬੋਇੰਗ 767-3S2F ਨੂੰ ਵਾਪਿਸ ਟਰਮੈਕ ਜਾ ਰਿਹਾ ਹੈ । ਜਿਵੇਂ ਹੀ ਜਹਾਜ਼ ਲੈਂਡ ਹੋਇਆ, ਪੋਰਟ ਅਥਾਰਟੀ ਦੇ ਦੋ ਫਾਇਰ ਟਰੱਕ ਉੱਥੇ ਪਹੁੰਚ ਗਏ ਅਤੇ ਅੱਗ ਬੁਝਾਉਣ ਲੱਗੇ। ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਬਾਅਦ ਵਿੱਚ ਕਿਹਾ ਕਿ ਉਨ੍ਹਾਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਡਾਣ ਡੇਟਾ ਅਨੁਸਾਰ, ਜਹਾਜ਼ ਨੂੰ ਟੇਕਆਫ ਦੇ ਨੌਂ ਮਿੰਟ ਬਾਅਦ ਸਵੇਰੇ 8:07 ਵਜੇ (ਸਥਾਨਕ ਸਮੇਂ) ‘ਤੇ ਉਤਰਨ ਲਈ ਮਜਬੂਰ ਸੀ। ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਸਾਵਧਾਨੀ ਵਜੋਂ ਹਵਾਈ ਆਵਾਜਾਈ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ। ਹਾਲਾਂਕਿ, ਕੰਮ ਜਲਦੀ ਹੀ ਮੁੜ ਸ਼ੁਰੂ ਹੋ ਗਿਆ। ਜਹਾਜ਼ ਨੂੰ ਸਵੇਰੇ 9:30 ਵਜੇ ਇੰਡੀਆਨਾ ਲਈ ਉਡਾਣ ਭਰਨ ਦੀ ਮਨਜ਼ੂਰੀ ਦਿੱਤੀ ਗਈ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।