ਸੁਡਾਨ ਦੇ ਪ੍ਰਧਾਨ ਮੰਤਰੀ ਅਬਦੱਲਾ ਹਮਦੋਕ ਦੇ ਕਾਫਲੇ ‘ਤੇ ਹਮਲਾ

TeamGlobalPunjab
1 Min Read

ਕਾਹਿਰਾ : ਸੁਡਾਨ ਦੀ ਰਾਜਧਾਨੀ ਖਰਤੂਮ ‘ਚ ਕਲ੍ਹ ਹੋਏ ਇੱਕ ਧਮਾਕੇ ‘ਚ ਸੁਡਾਨ ਦੇ ਪ੍ਰਧਾਨ ਮੰਤਰੀ ਅਬਦੱਲਾ ਹਮਦੋਕ ਵਾਲ ਵਾਲ ਬਚ ਗਏ। ਪ੍ਰਧਾਨ ਮੰਤਰੀ ਹਮਦੋਕ ਦੇ ਪਰਿਵਾਰ ਨੇ ਧਮਾਕੇ ਤੋਂ ਬਾਅਦ ਉਨ੍ਹਾਂ ਦੇ ਸੁਰੱਖਿਅਤ ਹੋਣ ਦੀ ਪੁਸ਼ਟੀ ਕੀਤੀ ਹੈ। ਸੁਡਾਨ ਦੇ ਸਰਕਾਰੀ ਮੀਡੀਆ ਦਾ ਕਹਿਣਾ ਹੈ ਕਿ ਇਹ ਹਮਲਾ ਹਮਦੋਕ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ। ਹਾਲਾਂਕਿ ਅਜੇ ਤੱਕ ਕਿਸੇ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਪ੍ਰਧਾਨ ਮੰਤਰੀ ਦਫਤਰ ਦੇ ਨਿਰਦੇਸ਼ਕ ਅਲੀ ਬਖਿਤ ਨੇ ਸੋਮਵਾਰ ਨੂੰ ਆਪਣੇ ਇੱਕ ਬਿਆਨ ‘ਚ ਕਿਹਾ “ਪ੍ਰਧਾਨ ਮੰਤਰੀ ਅਬਦੁੱਲਾ ਹਮਦੋਕ ਦੀ ਕਾਰ ‘ਚ ਧਮਾਕਾ ਹੋਇਆ ਸੀ, ਪਰ ਰੱਬ ਦਾ ਸ਼ੁਕਰ ਹੈ ਕਿ ਹਮਲੇ ਦੌਰਾਨ ਕਿਸੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ”

ਹਮਦੋਕ ਨੂੰ ਪਿਛਲੇ ਸਾਲ ਅਗਸਤ ਵਿੱਚ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਸੀ। ਲੋਕਤੰਤਰ ਪੱਖੀ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਫੌਜ ਨੂੰ ਅਪ੍ਰੈਲ ‘ਚ ਤਾਨਾਸ਼ਾਹੀ ਰਾਸ਼ਟਰਪਤੀ ਉਮਰ ਅਲ-ਬਸ਼ੀਰ ਨੂੰ ਸੱਤਾ ਤੋਂ ਬੇਦਖਲ ਕਰਨਾ ਪਿਆ ਸੀ, ਅਤੇ ਇੱਕ ਨਾਗਰਿਕ ਸਰਕਾਰ ਆ ਗਈ ਸੀ।

ਪ੍ਰਧਾਨ ਮੰਤਰੀ ਦਫਤਰ ਦੇ ਇੱਕ ਅਧਿਕਾਰੀ ਨੇ ਇੱਕ ਅੰਤਰਰਾਸ਼ਟਰੀ ਨਿਊਜ਼ ਚੈਨਲ ਨੂੰ ਜਾਣਕਾਰੀ ਦਿੱਤੀ ਹੈ ਕਿ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਹਮਦੋਕ ਨੂੰ ਸੁਰੱਖਿਅਤ ਥਾਂ ‘ਤੇ ਭੇਜ ਦਿੱਤਾ ਗਿਆ ਹੈ।

- Advertisement -

Share this Article
Leave a comment