ਭਾਰਤੀ ਜਵਾਨਾਂ ਦੀ ਸਹਾਇਤਾ ਲਈ ਲਤਾ ਮੰਗੇਸ਼ਕਰ ਦਵੇਗੀ 1 ਕਰੋੜ ਰੁਪਏ

Prabhjot Kaur
2 Min Read

14 ਫਰਵਰੀ ਨੂੰ ਹੋਏ ਪੁਲਵਾਮਾ ਅੱਤਵਾਦੀ ਹਮਲੇ ਨਾਲ ਪੂਰਾ ਦੇਸ਼ ਸਦਮੇ ‘ਚ ਸੀ। ਆਮ ਇਨਸਾਨ ਹੋਵੇ ਜਾਂ ਬਾਲੀਵੁਡ ਸਟਾਰ ਸਾਰੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਮਦਦ ਲਈ ਸਾਹਮਣੇ ਆਏ। ਇਸ ਵਿਚਕਾਰ ਬਾਲੀਵੁੱਡ ਸਿਤਾਰੇ ਵੀ ਪਿੱਛੇ ਨਹੀਂ ਰਹੇ। ਅਕਸ਼ੈ ਕੁਮਾਰ, ਅਮਿਤਾਭ ਬੱਚਨ, ਕੈਲਾਸ਼ ਖੇਰ, ਸਲਮਾਨ ਖਾਨ ਅਤੇ ਅਜੈ ਦੇਵਗਨ ਵਰਗੇ ਸਿਤਾਰਿਆਂ ਨੇ ਭਾਰਤੀ ਫੌਜ ਅਤੇ ਸ਼ਹੀਦਾਂ ਦੇ ਪਰਿਵਾਰ ਨੂੰ ਕਰੋੜਾਂ ਰੁਪਏ ਦਾਨ ਕੀਤੇ।

ਹੁਣ ਲਤਾ ਮੰਗੇਸ਼ਕਰ ਨੇ ਵੀ ਭਾਰਤੀ ਫੌਜ ਦੀ ਮਦਦ ਕਰਨ ਦੀ ਘੋਸ਼ਣਾ ਕੀਤੀ ਹੈ। ਖਬਰ ਮੁਤਾਬਕ ਇਕ ਇੰਟਰਵਿਊ ‘ਚ ਲਤਾ ਮੰਗੇਸ਼ਕਰ ਨੇ ਕਿਹਾ ਕਿ ਉਹ 24 ਅਪ੍ਰੈਲ ਨੂੰ ਪਿਤਾ ਦੀਨਾਨਾਥ ਮੰਗੇਸ਼ਕਰ ਦੀ ਬਰਸੀ ਦੇ ਮੌਕੇ ‘ਤੇ ਆਰਮੀ ਦੇ ਜਵਾਨਾਂ ਲਈ 1 ਕਰੋੜ ਰੁਪਏ ਦਾਨ ਕਰੇਗੀ। ਲਤਾ ਮੰਗੇਸ਼ਕਰ ਨੇ ਕਿਹਾ ਪਿਛਲੇ ਦਿਨੀਂ ਮੇਰੇ ਜਨਮਦਿਨ ‘ਤੇ ਮੈਂ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਮੈਨੂੰ ਤੋਹਫੇ ਅਤੇ ਫੁੱਲ ਭੇਜਣ ਦੀ ਥਾਂ ਇਨ੍ਹਾਂ ਨੂੰ ਜਵਾਨਾਂ ਨੂੰ ਦੇਣ। ਲੋਕਾਂ ਨੇ ਮੇਰੀ ਅਪੀਲ ਨੂੰ ਸਕਾਰਾਤਮਕ ਰੂਪ ਨਾਲ ਲਿਆ ਸੀ। ਅੱਜ ਵੀ ਮੈਂ ਇਹੀ ਅਪੀਲ ਕਰ ਰਹੀ ਹਾਂ।

ਦੱਸ ਦੇਈਏ ਕਿ ਲਤਾ ਮੰਗੇਸ਼ਕਰ ਨੇ ਟਵੀਟ ਕਰ ਪੁਲਵਾਮਾ ਹਮਲੇ ਦੀ ਕੜੀ ਨਿੰਦਿਆ ਕਰਦੇ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਉਨ੍ਹਾਂ ਨੇ ਲਿਖਿਆ,ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ਦੀ ਮੈਂ ਕੜੀ ਨਿੰਦਿਆ ਕਰਦੀ ਹਾਂ। ਇਸ ਹਮਲੇ ‘ਚ ਸਾਡੇ ਜੋ ਵੀਰ ਜਵਾਨ ਸ਼ਹੀਦ ਹੋਏ ਹਨ ਉਨ੍ਹਾਂ ਨੂੰ ਮੈਂ ਸ਼ਰਧਾਂਜਲੀ ਅਰਪਿਤ ਕਰਦੀ ਹਾਂ। ਇਨ੍ਹਾਂ ਸਾਰੇ ਵੀਰਾਂ ਦੇ ਪਰਿਵਾਰਾਂ ਦੇ ਦੁੱਖ ‘ਚ ਮੈਂ ਸ਼ਾਮਿਲ ਹਾਂ।

ਇਸ ਦੇ ਨਾਲ ਹੀ ਦੂਜੇ ਪਾਸੇ ਸੋਨੂੰ ਸੂਦ ਵੀ ਮਦਦ ਲਈ ਅੱਗੇ ਆਏ ਹਨ। ਸੋਨੂੰ ਸੂਦ ਨੇ ਸ਼ਹੀਦ ਹੋਏ ਪੰਜਾਬ ਦੇ ਜਵਾਨਾਂ ਦੇ ਪਰਿਵਾਰਾਂ ਲਈ 5 ਲੱਖ ਰੁਪਏ ਦਾਨ ਕੀਤੇ ਹਨ। ਦੱਸ ਦੇਈਏ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੀ ਸਥਿਤੀ ਪੈਦਾ ਹੋ ਗਈ ਹੈ। ਮੰਗਲਵਾਰ ਸਵੇਰੇ ਭਾਰਤ ਨੇ ਜੈਸ਼ ਏ ਮੁਹੰਮਦ ਦੇ ਬੇਸ ਕੈਂਪ ‘ਤੇ ਏਅਰ ਸਟ੍ਰਾਈਕ ਕੀਤੀ। ਖਬਰਾਂ ਦੀ ਮੰਨੀਏ ਤਾਂ ਹਵਾਈ ਸੇਨਾ ਨੇ ਅੱਤਵਾਦੀ ਕੈਂਪ ‘ਤੇ ਇਕ ਹਜ਼ਾਰ ਕਿਲੋਗ੍ਰਾਮ ਦੇ ਬੰਬ ਸੁੱਟੇ ਸੀ।

- Advertisement -

Share this Article
Leave a comment