ਸਭ ਦੇ ਦਿਲਾਂ ਦੀ ਧੜਕਨ ਅਤੇ ਆਸਥਾ ਦਾ ਸਥਾਨ : ਪੰਜਾਬੀ ਯੂਨੀਵਰਸਿਟੀ

TeamGlobalPunjab
11 Min Read

-ਪਰਨੀਤ ਕੋਰ

 

ਸਭ ਦੇ ਦਿਲਾਂ ਦੀ ਧੜਕਣ, ਅਤੇ ਆਸਥਾ ਦਾ ਸਥਾਨ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ। ਇਸ ਨੂੰ ਉੱਤਰੀ ਭਾਰਤ ਦੀਆਂ ਉੱਚ-ਸਿੱਖਿਆ ਸੰਸਥਾਵਾਂ ਵਿੱਚੋਂ ਪ੍ਰਮੁੱਖ ਸਥਾਨ ਪ੍ਰਾਪਤ ਹੈ। ਇਸ ਦੀ ਸਥਾਪਨਾ 30 ਅਪਰੈਲ, 1962 ਈ ਨੂੰ ਪੰਜਾਬੀ ਯੂਨੀਵਰਸਿਟੀ ਐਕਟ, 1961 ਅਧੀਨ ਕੀਤੀ ਗਈ। ਕਿਸੇ ਖਿੱਤੇ ਦੀ ਜ਼ੁਬਾਨ ਦੇ ਨਾਮ ਉੱਤੇ ਸਥਾਪਿਤ ਕੀਤੀ ਜਾਣ ਵਾਲੀ ਇਹ ਭਾਰਤ ਦੀ ਪਹਿਲੀ ਅਤੇ ਇਜ਼ਰਾਈਲ ਦੀ ਹੀਬਰਿਊ ਯੂਨੀਵਰਸਿਟੀ ਤੋਂ ਬਾਅਦ ਦੁਨੀਆਂ ਦੀ ਦੂਜੀ ਯੂਨੀਵਰਸਿਟੀ ਹੈ। ਭਾਵੇਂ ਸ਼ੁਰੂ ਵਿੱਚ ਯੂਨੀਵਰਸਿਟੀ ਦਾ ਮੁੱਖ ਉਦੇਸ਼ ਪੰਜਾਬੀ ਭਾਸ਼ਾ, ਕਲਾ ਅਤੇ ਸਾਹਿਤ ਦਾ ਸਰਬਪੱਖੀ ਵਿਕਾਸ ਕਰਨਾ ਸੀ, ਪਰ ਸਹਿਜੇ ਸਹਿਜੇ ਇਸ ਦਾ ਘੇਰਾ ਵਿਸ਼ਾਲ ਹੁੰਦਾ ਗਿਆ ਅਤੇ ਇਹ ਇੱਕ ਬਹੁ-ਪੱਖੀ ਅਤੇ ਬਹੁ-ਸਹੂਲਤ ਵਾਲੇ ਵਿਸ਼ਾਲ ਵਿਦਿਅਕ ਅਦਾਰੇ ਦਾ ਰੂਪ ਧਾਰਨ ਕਰ ਗਈ ਹੈ। ਯੂਨੀਵਰਸਿਟੀ ਕੈਂਪਸ ਵਿੱਚ ਇਸ ਸਮੇਂ ਵੱਖੋ-ਵੱਖ ਫੈਕਲਟੀਆਂ ਦੇ ਤਹਿਤ ਉਚੇਰੀ ਸਿੱਖਆ ਪ੍ਰਦਾਨ ਕਰਨ ਹਿਤ 65 ਅਧਿਆਪਨ ਅਤੇ ਖੋਜ ਵਿਭਾਗ ਹਨ। ਯੂਨੀਵਰਸਿਟੀ ਨਾਲ ਪੰਜ ਰੀਜਨਲ ਸੈਂਟਰ, ਛੇ ਗੁਆਂਢੀ ਕੈਂਪਸ ਸਮੇਤ 230 ਕਾਲਜ ਸੰਪੂਰਨ ਰੂਪ ਵਿੱਚ ਗਤੀਸ਼ੀਲ ਹਨ।

ਗੁਰੂ ਨਾਨਕ ਦੇਵ ਜੀ ਆਸਾ ਰਾਗ ਵਿੱਚ ਫੁਰਮਾਉਂਦੇ ਹਨ : ‘‘ਵਿਦਿਆ ਵੀਚਾਰੀ ਤਾਂ; ਪਰਉਪਕਾਰੀ ॥ (ਮ: ੧/੩੫੬) ਇਸ ਪਾਵਨ ਪੰਗਤੀ ਰਾਹੀਂ ਆਪ ਦੱਸਦੇ ਹਨ ਕਿ ਵਿੱਦਿਆ ਪ੍ਰਾਪਤ ਕਰਕੇ ਜੇਕਰ ਕੋਈ ਮਨੁੱਖ ਪਰਉਪਕਾਰੀ ਬਣ ਗਿਆ ਹੈ ਤਾਂ ਸਮਝੋ ਕਿ ਉਸ ਨੇ ਵਿੱਦਿਆ ਨੂੰ ਵਿਚਾਰਿਆ ਹੈ । ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਲੋਗੋ ਉੱਤੇ ਇਹ ਸਬਦ “ਵਿਦਿਆ ਵੀਚਾਰੀ ਤਾਂ ਪਰਉਪਕਾਰੀ” ਲਿਖਿਆ ਗਿਆ ਹੈ, ਕਿਉਂਕਿ ਇੱਥੇ ਪੰਜਾਬੀ ਭਾਸ਼ਾ ਦੀ ਵਿੱਦਿਆ ਦਿੱਤੀ ਜਾਂਦੀ ਹੈ।

- Advertisement -

ਸੁਰੂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਐਕਟ 1961 ਦੇ ਤਹਿਤ 30 ਅਪ੍ਰੈਲ 1962 ਨੂੰ ਇੱਕ ਰਿਹਾਇਸ਼ੀ ਅਤੇ ਸਿੱਖਿਅਕ ਯੂਨੀਵਰਸਿਟੀ ਦੇ ਰੂਪ ਵਿੱਚ ਸਥਾਪਤ ਕੀਤੀ ਗਈ ਸੀ, ਨਾ ਕਿ ਇੱਕ ਮਾਨਤਾ ਪ੍ਰਾਪਤ ਯੂਨੀਵਰਸਿਟੀ ਵਜੋਂ। ਇਹ ਬਾਰਾਂਦਰੀ ਪੈਲੇਸ ਇਮਾਰਤ ਵਿਚ ਆਰਜ਼ੀ ਰਿਹਾਇਸ਼ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸ਼ੁਰੂ ਵਿੱਚ ਇਸਦਾ ਅਧਿਕਾਰ ਖੇਤਰ ਫਰਮਾ : ਕਨਵਰਟ radius ਦੇ ਤੌਰ ਤੇ ਨਿਸ਼ਚਿਤ ਕੀਤਾ ਗਿਆ ਸੀ। ਸਿਰਫ 9 ਕਾਲਜ ਇਸ ਨਾਲ ਸੰਬੰਧਿਤ ਸਨ। ਅੱਜਕੱਲ੍ਹ ਪਟਿਆਲਾ ਦੇ ਕੈਂਪਸ ਵਿੱਚ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਲਈ ਕੌਮਾਂਤਰੀ ਪੱਧਰ ਦੀਆਂ ਸਹੂਲਤਾਂ ਉਪਲਬਧ ਹਨ। ਹਾਲਾਂਕਿ ਸ਼ੁਰੂ ਵਿੱਚ ਯੂਨੀਵਰਸਿਟੀ ਤੋਂ ਪਹਿਲਾਂ ਦਾ ਮੁੱਖ ਕੰਮ ਪੰਜਾਬੀ ਲੋਕਾਂ ਦੀ ਭਾਸ਼ਾ ਨੂੰ ਵਿਕਸਿਤ ਅਤੇ ਪ੍ਰਫੁੱਲਤ ਕਰਨਾ ਸੀ, ਫਿਰ ਤੋਂ ਇਹ ਬਹੁ-ਫੈਕਲਟੀ ਵਿਦਿਅਕ ਸੰਸਥਾ ਵਿੱਚ ਵਿਕਸਿਤ ਹੋਇਆ ਹੈ। ਇਹ 1969 ਵਿਚ ਇਕ ਮਾਨਤਾ ਪ੍ਰਾਪਤ ਯੂਨੀਵਰਸਿਟੀ ਵਿਚ ਵਧਿਆ, ਜਿਸ ਵਿਚ 43 ਕਾਲਜ ਇਸ ਨਾਲ ਸੰਬੰਧਿਤ ਸਨ ਅਤੇ ਪਟਿਆਲਾ, ਸੰਗਰੂਰ ਅਤੇ ਬਠਿੰਡਾ ਪੰਜਾਬ ਦੇ ਜ਼ਿਲ੍ਹਿਆਂ ਨੂੰ ਢੱਕਿਆ। ਉਦੋਂ ਤੋਂ, ਇਸਨੂੰ ਮਹੱਤਵਪੂਰਨ ਢੰਗ ਨਾਲ ਵਿਕਸਿਤ ਕੀਤਾ ਅਤੇ ਦੇਸ਼ ਵਿੱਚ ਸਿੱਖਿਆ ਅਤੇ ਖੋਜ ਦੇ ਕੇਂਦਰਾਂ ਵਿੱਚ ਇੱਕ ਵਿਲੱਖਣ ਸਥਾਨ ਪ੍ਰਾਪਤ ਕੀਤਾ। ਹੁਣ, ਇਸ ਕੋਲ 278 ਤੋਂ ਵੱਧ ਸੰਬੰਧਿਤ ਕਾਲਜ ਹਨ, ਜੋ ਪੰਜਾਬ ਦੇ 9 ਜ਼ਿਲਿਆਂ ਵਿੱਚ ਫੈਲ ਗਏ ਹਨ। ਸੰਬੰਧਿਤ ਕਾਲਜ ਪਟਿਆਲਾ, ਬਰਨਾਲਾ, ਸੰਗਰੂਰ, ਬਠਿੰਡਾ, ਮਾਨਸਾ, ਮੋਹਾਲੀ, ਰੂਪਨਗਰ, ਫਰੀਦਕੋਟ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਭਾਗ :-

1.ਪੰਜਾਬੀ ਵਿਭਾਗ:-

ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਦਾ ਪ੍ਰਮੱਖ ਵਿਭਾਗ ਹੈ ਜਿਸ ਦੀ ਸਥਾਪਨਾ ਯੂਨੀਵਰਸਿਟੀ ਦੇ ਹੋਂਦ ਵਿੱਚ ਆਉਣ ਦੇ ਨਾਲ 1962 ਵਿੱਚ ਹੀ ਕਰ ਦਿੱਤੀ ਗਈ। ਪੰਜਾਬੀ ਵਿਭਾਗ ਦਾ ਪ੍ਰਮੁੱਖ ਮੰਤਵ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਖੇਤਰਾਂ ਵਿੱਚ ਉਚੇਰੀ ਖੋਜ ਅਤੇ ਅਧਿਆਪਨ ਨੂੰ ਪ੍ਰਫੁਲਿਤ ਕਰਨਾ ਹੈ, ਜੋ ਕਿ ਇਸ ਯੂਨੀਵਰਸਿਟੀ ਦਾ ਮੁੱਖ ਮੰਤਵ ਹੈ। ਇਸ ਵਿਭਾਗ ਵਿੱਚ ਪੜ੍ਹਾਈ ਅਤੇ ਖੋਜ ਦੇ ਮਹੱਤਵਪੂਰਨ ਪਹਿਲੂਆਂ ਨੂੰ ਅੱਗੇ ਰੱਖਿਆ ਗਿਆ ਹੈ। ਪੰਜਾਬੀ ਵਿਭਾਗ ਨੂੰ ਮਾਣ ਹੈ ਕਿ ਇੱਥੇ ਪ੍ਰਸਿੱਧ ਨਾਟਕਕਾਰ ਵਿਭਾਗੀ ਅਧਿਆਪਨ ਫ਼ੈਕਲਟੀ ਦੇ ਮੈਂਬਰ ਰਹੇ ਹਨ।

2.ਗੁਰੂ ਗੋਬਿੰਦ ਸਿੰਘ ਭਵਨ:-

ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੱਥ ਲਿਖਤਾਂ ਸੰਭਾਲ ਕੇ ਰੱਖੀਆਂ ਗਈਆਂ ਹਨ। ਇੱਥੇ ਹੀ ਸਿੱਖ ਧਰਮ ਦੀ ਪੜ੍ਹਾਈ ਵੀ ਕਰਵਾਈ ਜਾਂਦੀ ਹੈ।

- Advertisement -

3.ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ-:

ਕਾਨ੍ਹ ਸਿੰਘ ਨਾਭਾ ਕੇਂਦਰੀ ਲਾਇਬ੍ਰੇਰੀ ਅਕਾਦਮਿਕ ਅਤੇ ਖੋਜ ਕਾਰਜਾਂ ਦਾ ਕੇਂਦਰ ਹੈ। ਇਹ 415,000 ਤੋਂ ਵੱਧ ਕਿਤਾਬਾਂ ਦਾ ਸਟਾਕ ਕਰਦਾ ਹੈ ਅਤੇ ਕਈ ਸੈਂਕੜੇ ਪੱਤਰਾਂ ਦੀ ਗਾਹਕੀ ਲੈਂਦਾ ਹੈ। ਨਵੀਨਤਮ ਕਿਤਾਬਾਂ ਨਿਯਮਿਤ ਤੌਰ ਤੇ ਸ਼ਾਮਲ ਕੀਤੀਆਂ ਜਾਂਦੀਆਂ ਹਨ। ਲਾਇਬਰੇਰੀ 360 ਦਿਨ ਖੁੱਲ੍ਹੀ ਰਹਿੰਦੀ ਹੈ। ਲਾਇਬਰੇਰੀ ਵਿੱਚ ਇੱਕ ਰੀਡਿੰਗ ਹਾਲ ਹੈ, ਜਿਸ ਵਿੱਚ 400 ਪਾਠਕ ਦੀ ਬੈਠਣ ਦੀ ਸਮਰੱਥਾ ਹੈ। ਜ਼ਮੀਨੀ ਪੱਧਰ ਤੇ ਨਿੱਜੀ ਕਿਤਾਬਾਂ ਅਤੇ ਰੀਡਿੰਗ ਰੂਮ ਨੂੰ ਵਰਤਣ ਲਈ ਇੱਕ ਵੱਖਰਾ ਹਾਲ ਦਿੱਤਾ ਗਿਆ ਹੈ। ਯੂਨੀਵਰਸਿਟੀ ਲਾਇਬ੍ਰੇਰੀ ਸੇਵਾਵਾਂ ਨੂੰ ਹੋਰ ਆਧੁਨਿਕ ਬਣਾਉਣ ਲਈ, ਇਸਦਾ ਕੰਪਿਊਟਰੀਕਰਨ ਕੀਤਾ ਜਾ ਰਿਹਾ ਹੈ।

4.ਗੰਡਾ ਸਿੰਘ ਪੰਜਾਬੀ ਰੈਫਰੈਂਸ ਲਾਇਬ੍ਰੇਰੀ:-

ਗੰਡਾ ਸਿੰਘ ਪੰਜਾਬੀ ਰੈਫਰੈੰਸ ਲਾਇਬ੍ਰੇਰੀ , ਜੋ ਕਿ ਲਾਇਬ੍ਰੇਰੀ ਦਾ ਇਕ ਅਨਿੱਖੜਵਾਂ ਹਿੱਸਾ ਹੈ ਨੂੰ ਮੁੱਖ ਇਮਾਰਤ ਨਾਲ ਜੋੜ ਕੇ ਇਕ ਨਵੀਂ ਇਮਾਰਤ ਵਿਚ ਰੱਖਿਆ ਗਿਆ ਹੈ। ਲਾਇਬ੍ਰੇਰੀ ਦੇ ਇਸ ਹਿੱਸੇ ਵਿੱਚ ਪੰਜਾਬੀ ਭਾਸ਼ਾ, ਸਾਹਿਤ, ਪੰਜਾਬ ਇਤਿਹਾਸ ਅਤੇ ਸਭਿਆਚਾਰ ਅਤੇ 41,548 ਪੁਸਤਕਾਂ ਹਨ।

ਯੂਨੀਵਰਸਿਟੀ ਲਾਇਬ੍ਰੇਰੀ ਵਿਚ ਕੈਂਪਸ ਦੇ ਕੁਝ ਵਿਭਾਗਾਂ, ਐਂਸਟੈਨਸ਼ਨ ਲਾਇਬ੍ਰੇਰੀ ਮੋਹਾਲੀ ਅਤੇ ਰੀਜਨਲ ਸੈਂਟਰ ਬਠਿੰਡਾ ਵਿਖੇ ਲਾਇਬ੍ਰੇਰੀ ਦੇ ਕੁਝ ਵਿਭਾਗਾਂ ਵਿਚ ਲਾਇਬ੍ਰੇਰੀਆਂ ਦਾ ਪ੍ਰਬੰਧਨ ਕਰਦਾ ਹੈ। ਇਸ ਤੋਂ ਇਲਾਵਾ, ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ ਕੋਲ ਇਕ ਲਾਇਬ੍ਰੇਰੀ ਹੈ, ਜਿਸ ਵਿੱਚ ਹੱਥ-ਲਿਖਤਾਂ ਅਤੇ ਦੁਰਲੱਭ ਕਿਤਾਬਾਂ ਹਨ।ਕੰਪਿਊਟਰ ਕੇਂਦਰ ਨੇ ਇੱਕ ਲੋਕਲ ਏਰੀਆ ਨੈਟਵਰਕ ਸਥਾਪਤ ਕੀਤਾ ਹੈ ਅਤੇ ਸਾਰੇ ਵਿਭਾਗ ਇਸ ਨੈੱਟਵਰਕ ਰਾਹੀਂ ਇੰਟਰਨੈਟ ਅਤੇ ਈ-ਮੇਲ ਦੀਆਂ ਸੁਵਿਧਾਵਾਂ ਦਾ ਅਨੰਦ ਲੈਂਦੇ ਹਨ।

5. ਖੇਡ ਸਟੇਡੀਅਮ :- ਵਿਦਿਆਰਥੀਆਂ ਲਈ ਖੇਡ ਸਟੇਡੀਅਮ ਹੈ ਵਿਦਿਆਰਥੀਆਂ ਨੂੰ ਖੇਡਾਂ ਵਿਚ ਹਿੱਸਾ ਲੈਣ ਲਈ ਉਤਸ਼ਾਹਤ ਕੀਤਾ ਜਾਂਦਾ ਹੈ। ਹਾਕੀ, ਫੁੱਟਬਾਲ, ਕ੍ਰਿਕਟ, ਬਾਸਕਟਬਾਲ, ਵਾਲੀਬਾਲ,ਐਥਲੈਟਿਕਸ (ਟਰੈਕ ਅਤੇ ਫੀਲਡ) ਆਦਿ ਵਰਗੀਆਂ ਖੇਡਾਂ ਲਈ ਸੁਵਿਧਾਵਾਂ ਹਨ ਅਤੇ ਨਾਲ ਨਾਲ ਇਨਡੋਰ ਗੇਮਾਂ ਪ੍ਰਦਾਨ ਕੀਤੀਆਂ ਗਈਆਂ ਹਨ। ਪੰਜਾਬੀ ਯੂਨੀਵਰਸਿਟੀ ਦੇ ਇੱਕ ਵੱਡੇ ਜਿਮਨੇਸਿਅਮ ਅਤੇ ਅੰਦਰੂਨੀ ਖੇਡਾਂ ਲਈ ਇੱਕ ਹਾਲ ਬਣਾਇਆ ਗਿਆ ਹੈ। ਇਹ ਭਾਰਤ ਵਿਚ ਬਹੁਤ ਹੀ ਘੱਟ ਸੰਸਥਾਵਾਂ ਵਿਚੋਂ ਇਕ ਹੈ ਜਿਸ ਕੋਲ ਆਪਣਾ ਵੈਲੋਡਰੋਮ ਹੈ। ਯੂਥ ਵੈਲਫੇਅਰ ਵਿਭਾਗ ਸਾਰਾ ਸਾਲ ਕੰਮਕਾਜ ਦਾ ਆਯੋਜਨ ਕਰਦਾ ਹੈ। ਪੰਜਾਬੀ ਯੂਨੀਵਰਸਿਟੀ ਨੇ ਯੂਥ ਫੈਸਟੀਵਲੀਜ਼ ਵਿਚ ਭਾਰਤੀ ਯੂਨੀਵਰਸਿਟੀਆਂ ਦੁਆਰਾ ਭਾਰਤ ਦੇ ਯੁਵਾ ਮਾਮਲਿਆਂ ਦੇ ਮੰਤਰਾਲੇ, ਭਾਰਤ ਸਰਕਾਰ ਅਤੇ ਹੋਰ ਪ੍ਰੋਗਰਾਮਾਂ ਨਾਲ ਮਿਲ ਕੇ ਆਯੋਜਿਤ ਯੁਵਕ ਤਿਉਹਾਰਾਂ ਵਿਚ ਵਿਲੱਖਣਤਾ ਦਾ ਅੰਤਰ ਪ੍ਰਾਪਤ ਕੀਤਾ ਹੈ। ਸਾਲ 2006-07 ਵਿਚ ਖੇਡਾਂ ਵਿਚ ਉੱਤਮਤਾ ਲਈ ਪੰਜਾਬੀ ਯੂਨੀਵਰਸਿਟੀ ਨੂੰ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫ਼ੀ ਦਿੱਤੀ ਗਈ।

6. ਪੰਜਾਬੀ ਭਾਸ਼ਾ ਅਤੇ ਭਾਸ਼ਾ ਵਿਗਿਆਨ ਵਿਭਾਗ:- ਇਸ ਵਿਭਾਗ ਦੇ ਪ੍ਰਮੁੱਖ ਪ੍ਰੋਫੈਸਰ ਸ.ਸ.ਜੋਸ਼ੀ ,ਮੁਖਤਿਆਰ ਗਿੱਲ ਅਤੇ ਸ.ਹਰਜੀਤ ਸਿੰਘ ਗਿੱਲ ਹਨ। ਜੋ ਇੰਟਰਨੈਸ਼ਨਲ ਪੱਧਰ ‘ਤੇ ਪ੍ਰਸਿੱਧ ਹਨ।

7. ਪੰਜਾਬੀ ਸਾਹਿਤ ਅਧਿਐਨ ਵਿਭਾਗ:- ਇਸ ਵਿਭਾਗ ਵਿੱਚ ਐੱਮ.ਫਿਲ., ਪੀ.ਐੱਚ.ਡੀ ਅਤੇ ਕਰੇਟਿਵ ਰਾਇਟਿੰਗ ਦਾ ਡਿਪਲੋਮਾ ਵੀ ਕਰਵਾਇਆ ਜਾ ਰਿਹਾ ਹੈ। ਹਾਲ ਹੀ ਇਸ ਵਿਭਾਗ ਵਲੋਂ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਗਈ । 

8. ਰਲੀਜੀਅਸ ਵਿਭਾਗ 

9. ਸਾਇੰਸ ਵਿਭਾਗ

10. ਇੰਜੀਨੀਅਰਿੰਗ ਵਿਭਾਗ 

11. ਸੋਸਿਆਲੋਜੀ ਵਿਭਾਗ

12. ਉਰਦੂ ਵਿਭਾਗ

13. ਰੀਜਨਲ ਲੈੰਗੂਏਜ਼ਸ ਵਿਭਾਗ ਆਦਿ ਪੰਜਾਬੀ ਯੂਨੀਵਰਸਿਟੀ ਦੇ ਵਿਭਾਗ ਹਨ। ਜਿਹੜੇ ਆਪਣਾ-ਆਪਣਾ ਕਾਰਜ ਕਰ ਰਹੇ ਹਨ।

ਹੋਣਹਾਰ ਵਿਦਿਆਰਥੀ :-

ਇਥੋਂ ਦੇ ਵਿਦਿਆਰਥੀਆਂ ਵਿੱਚ ਅੱਜ ਦੇ ਨਾਮੀ ਸ਼ਾਇਰ ਸੁਰਜੀਤ ਪਾਤਰ, ਪ੍ਰਸਿੱਧ ਨਾਟਕਕਾਰ ਅਜਮੇਰ ਸਿੰਘ ਔਲਖ ਵਰਗੇ ਸਿਰਜਣਾਤਮਿਕ ਲੇਖਕ ਸ਼ਾਮਲ ਹਨ। ਵਿਭਾਗ ਦੇ ਬਾਨੀ ਮੁਖੀ ਡਾ. ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਸਨ ਅਤੇ ਪਹਿਲੇ ਪ੍ਰੋਫ਼ੈਸਰ ਡਾ. ਹਰਚਰਨ ਸਿੰਘ ਸਨ। ਪੰਜਾਬੀ ਵਿਭਾਗ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵਲੋਂ ਜਾਰੀ ਡੀ. ਐਸ. ਏ. ਦੇ ਤਿੰਨ ਪੜਾਅ ਮੁਕੰਮਲ ਕਰ ਚੁੱਕਾ ਹੈ ਅਤੇ ਪੰਜਾਬੀ ਵਿਭਾਗ, ਯੂਨੀਵਰਸਿਟੀ ਦਾ ਪਹਿਲਾ ਵਿਭਾਗ ਹੈ ਜਿਸ ਨੂੰ UGC ਵੱਲੋਂ ASIHSS ਸਕੀਮ ਨਾਲ ਨਿਵਾਜਿਆ ਗਿਆ ਹੈ। ਇਸ ਸਕੀਮ ਦੇ ਤਹਿਤ ਵਿਭਾਗ ਵੱਲੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਡਾਇਸਪੋਰੇ ਨਾਲ ਸਬੰਧਿਤ ਇੱਕ ਸੈਂਟਰ ਸਥਾਪਿਤ ਕੀਤਾ ਗਿਆ ਹੈ। ਇਸ ਸਮੇਂ ਵਿਭਾਗ ਨੂੰ ਯੂ.ਜੀ.ਸੀ. ਦੀ ਸਰਬ-ਉਚ ਸਕੀਮ ਸੈਂਟਰ ਫਾੱਰ ਐਡਵਾਂਸਡ ਸਟੱਡੀਜ਼ (CAS) ਦਾ ਦਰਜਾ ਪ੍ਰਾਪਤ ਹੈ। ਇਸ ਸੈਂਟਰ ਦੇ ਕੋਆਰਡੀਨੇਟਰ ਡਾ.ਰਾਜਿੰਦਰ ਪਾਲ ਸਿੰਘ ਬਰਾੜ ਹਨ।

ਯੂਨੀਵਰਸਿਟੀ ਵਲੋਂ ਪੰਜਾਬੀ ਭਾਸ਼ਾ ਲਈ ਕੀਤੇ ਗਏ ਮੁੱਖ ਕੰਮ :-

1.ਖੋਜ ਵਿਦਿਆਰਥੀਆਂ ਲਈ ਯੂਨੀਵਰਸਿਟੀ ਵਿਖੇ ਗੰਡਾ ਸਿੰਘ ਪੰਜਾਬੀ ਖੋਜ ਲਾਇਬ੍ਰੇਰੀ ਦੀ ਸਥਾਪਨਾ।

2.ਪੰਜਾਬੀ ਲੇਖ ਇੰਟਰਨੈਟ ਉੱਤੇ ਢੂੰਡਣ ਲਈ ਪੰਜਾਬੀ ਖੋਜ ਇੰਜਣ ਬਣਾਉਣਾ।

3.ਅੰਗਰੇਜੀ-ਪੰਜਾਬੀ, ਪੰਜਾਬੀ-ਅੰਗਰੇਜੀ ਸ਼ਬਦਕੋਸ਼ਾਂ ਦਾ ਵਿਕਾਸ ਕਰਨਾ ਅਤੇ ਇੰਟਰਨੈਟ ਰਾਂਹੀ ਸਭ ਨੂੰ ਮੁਫ਼ਤ ਉਪਲੱਬਧ ਕਰਾਉਣਾ, ਆੱਨ-ਲਾਈਨ ਪੰਜਾਬੀ ਸਿੱਖਣ ਵਾਸਤੇ ਸਮੱਗਰੀ ਇੰਟਰਨੈੱਟ ਉੱਤੇ ਉੱਪਲਬਧ ਕਰਾਉਣਾ।

4.ਪੰਜਾਬੀ ਭਾਸ਼ਾ,ਸਾਹਿਤ ਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ ਯੂਨੀਵਰਸਿਟੀ ਵਿਖੇ ਸਥਾਪਿਤ ਕਰਨਾ।

ਪਰ ਵਰਤਮਾਨ ਸਮੇਂ ਵਿਚ ਯੂਨੀਵਰਸਿਟੀ ਦਾ ਵਿੱਤੀ ਸੰਕਟ ਵਿਚ ਘਿਰਨਾ ਯੂਨੀਵਰਸਿਟੀ ਦੇ ਹਰ ਉਸ ਪਿਆਰੇ ਨੂੰ ਉਦਾਸ ਵੀ ਕਰ ਰਿਹਾ ਹੈ, ਕਿਉਂਕਿ ਯੂਨੀਵਰਸਿਟੀ ਦਾ ਸਾਲਾਨਾ ਬਜਟ ਘਟਦਾ ਜਾ ਰਿਹਾ ਹੈ। ਸਾਲ 2018-19 ਦੌਰਾਨ 229 ਕਰੋੜ ਰੁਪਏ ਦੇ ਘਾਟੇ ਦਾ ਬਜਟ ਪਾਸ ਕੀਤਾ ਗਿਆ ਹੈ, ਜੋ ਪਿਛਲੇ ਸਾਲ ਨਾਲੋਂ 132 ਕਰੋੜ ਰੁਪਏ ਵੱਧ ਹੈ। ਯੂਨੀਵਰਸਿਟੀ ਨੇ ਪੰਜਾਬ ਸਰਕਾਰ ਤੋਂ 300 ਕਰੋੜ ਰੁਪਏ ਦੀ ਗ੍ਰਾਂਟ ਦੀ ਮੰਗ ਕੀਤੀ ਹੋਈ ਹੈ, ਜੋ ਅਜੇ ਤੱਕ ਪ੍ਰਾਪਤ ਨਹੀਂ ਹੋਈ। ਹਾਲਾਂਕਿ ਆਰਥਿਕ ਪ੍ਰਬੰਧਨ ਵਿਚ ਮੁਹਾਰਤ ਰੱਖਣ ਕਾਰਨ ਯੂਨੀਵਰਸਿਟੀ ਦੇ ਮੌਜੂਦਾ ਉਪ-ਕੁਲਪਤੀ ਡਾ: ਬੀ.ਐਸ. ਘੁੰਮਣ ਵਲੋਂ ਯੂਨੀਵਰਸਿਟੀ ਦੇ ਉਚ ਅਕਾਦਮਿਕ ਅਤੇ ਆਰਥਿਕ ਪੱਧਰ ਨੂੰ ਸੰਤੁਲਿਤ ਰੱਖਣ ਲਈ ਯੂ.ਜੀ.ਸੀ., ਕੇਂਦਰ ਸਰਕਾਰ, ਪੰਜਾਬ ਸਰਕਾਰ ਆਦਿ ਦੇ ਮਾਧਿਅਮ ਰਾਹੀਂ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਵਿਚੋਂ ਬਾਹਰ ਕੱਢਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ।

ਜਦੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਥਾਪਨਾ ਦਾ ਨਿਰਣਾ ਲਿਆ ਗਿਆ ਸੀ ਤਾਂ ਯੂਨੀਵਰਸਿਟੀ ਦੀ ਸਥਾਪਨਾ ਹਿਤ ਨਾਮਜ਼ਦ ਕੀਤੀ ਗਈ। ਕਮੇਟੀ ਦੇ ਚੇਅਰਮੈਨ ਵਜੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਤਿਕਾਰਿਤ ਪਿਤਾ ਤਤਕਾਲੀਨ ਮਹਾਰਾਜਾ ਯਾਦਵਿੰਦਰ ਸਿੰਘ ਨੇ ਬੜੀ ਸਾਰਥਿਕ ਭੂਮਿਕਾ ਨਿਭਾਈ ਸੀ। ਅੱਜ ਇਹ ਅਦਾਰਾ ਮੁੱਖ ਮੰਤਰੀ ਪੰਜਾਬ ਕੋਲੋਂ ਵੀ ਇਹੀ ਤਵੱਕੋ ਰੱਖ ਰਿਹਾ ਹੈ, ਕਿ ਉਸ ਨੂੰ ਵਰਤਮਾਨ ਆਰਥਿਕ ਸੰਕਟ ਵਿਚੋਂ ਉਭਾਰਿਆ ਜਾਵੇ ਤਾਂ ਜੋ ਪੰਜਾਬੀ ਯੂਨੀਵਰਸਿਟੀ ਅਤੇ ਇਸ ਨਾਲ ਸਬੰਧਿਤ ਕਾਲਜਾਂ, ਖੇਤਰੀ ਕੇਂਦਰਾਂ ਅਤੇ ਰਿਜਨਲ ਸੈਂਟਰਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਅਤੇ ਸੇਵਾ ਕਰ ਰਹੇ ਮੁਲਾਜ਼ਮਾਂ ਦਾ ਭਵਿੱਖ ਸੁਰੱਖਿਅਤ ਰਹਿ ਸਕੇ ਅਤੇ ਪੰਜਾਬੀ ਯੂਨੀਵਰਸਿਟੀ ਭਵਿੱਖ ਵਿਚ ਪਹਿਲਾਂ ਵਾਂਗ ਹੀ ਅਧਿਐਨ ਅਤੇ ਅਧਿਆਪਨ ਦੇ ਖੇਤਰ ਵਿਚ ਉਚ ਪੱਧਰੀ ਪ੍ਰਾਪਤੀਆਂ ਕਰਦੀ ਹੋਈ ਗਿਆਨ-ਵਿਗਿਆਨ ਅਤੇ ਤਕਨੀਕ ਦੇ ਨਾਲ-ਨਾਲ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਦੀ ਰਹੇ। ਇੱਥੇ ਜਿੰਨੇ ਵੀ ਵਿਦਿਆਰਥੀ ਪੜ੍ਹੇ ਹਨ ਜਾਂ ਪੜ੍ਹ ਰਹੇ ਹਨ, ਸਭ ਦੇ ਦਿਲ ਦੀ ਧੜਕਣ ਹੈ ,ਪੰਜਾਬੀ ਯੂਨੀਵਰਸਿਟੀ ਪਟਿਆਲਾ। ਪਟਿਆਲੇ ਜਿਲ੍ਹੇ  ਦੀ ਸਾਨ ਹੈ,ਪੰਜਾਬੀ ਯੂਨੀਵਰਸਿਟੀ ਪਟਿਆਲਾ ।

ਅੱਜ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਦੇ ਅਵਸਰ ‘ਤੇ ਮੈਂ ਇਹ ਦੁਆ ਕਰਦੀ ਹਾਂ ਕਿ ਮੇਰੀ ਆਸਥਾ ਦਾ ਇਹ ਸਥਾਨ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ।

ਸੰਪਰਕ : 9872178404

Share this Article
Leave a comment