Home / ਓਪੀਨੀਅਨ / ਬੀ ਪਰਮਾਨੰਦ: ਚਮਤਕਾਰਾਂ ਦਾ ਪਰਦਾਫਾਸ਼ ਕਰਨ ਵਾਲੇ

ਬੀ ਪਰਮਾਨੰਦ: ਚਮਤਕਾਰਾਂ ਦਾ ਪਰਦਾਫਾਸ਼ ਕਰਨ ਵਾਲੇ

-ਅਵਤਾਰ ਸਿੰਘ

ਤਰਕਸ਼ੀਲ ਲਹਿਰ ਦੇ ਸੰਸਥਾਪਕ ਡਾ ਥਾਮਸ ਕਾਵੂਰ ਦੀ ਮੌਤ ਉਪਰੰਤ ਉਨ੍ਹਾਂ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਬੀ ਪਰਮਾਨੰਦ ਨੇ ਵਿਗਿਆਨ ਨੂੰ ਹਰਮਨ ਪਿਆਰਾ ਬਣਾਉਣ ਤੇ ਚਮਤਕਾਰਾਂ ਦੇ ਪਰਦਾਫਾਸ਼ ਕਰਨ ਦੇ ਕਾਰਜ ਨੂੰ ਆਪਣੇ ਹੱਥ ਲਿਆ।

ਉਨ੍ਹਾਂ ਨੇ ਲਗਭਗ 1500 ਚਮਤਕਾਰਾਂ ਬਨਾਮ ਚਮਤਕਾਰ ਨਾਮੀ ਪ੍ਰਸਿੱਧ ਕਿਤਾਬ ਲਿਖੀ ਹੈ। ਉਨ੍ਹਾਂ ਦਾ ਜਨਮ 17 ਫਰਵਰੀ 1930 ਨੂੰ ਕੋਜ਼ੀਕੋਡ, ਕੇਰਲਾ ਵਿੱਚ ਹੋਇਆ।

1942 ਵਿਚ ਉਨ੍ਹਾਂ ਨੂੰ ਵਿਦਿਆਰਥੀ ਅੰਦੋਲਨ ਦੌਰਾਨ ਸਕੂਲ ਵਿੱਚੋਂ ਕੱਢ ਦਿੱਤਾ ਗਿਆ। ਉਨ੍ਹਾਂ ਧਾਰਮਿਕ ਗ੍ਰੰਥਾਂ ਦਾ ਅਧਿਐਨ ਕੀਤਾ। ਉਹ ਡਾ ਟੀ ਕਾਵੂਰ ਨੂੰ 1969 ਵਿੱਚ ਮਿਲੇ, ਮੁਲਾਕਾਤ ਨੇ ਪਰਮਾਨੰਦ ਦੀ ਕਾਇਆਕਲਪ ਬਦਲ ਦਿੱਤੀ।

ਉਹ ਚਮਤਕਾਰਾਂ ਦਾ ਪਰਦਾਫਾਸ਼ ਕਰਨ ਤੇ ਵਿਗਿਆਨ ਸੋਚ ਦੇ ਪਰਸਾਰ ਵਾਸਤੇ 49 ਦੇਸ਼ਾਂ ਵਿੱਚ ਗਏ ਤੇ 70 ਵਿਦੇਸ਼ੀ ਚੈਨਲਾਂ ਤੇ ਪਰੋਗਰਾਮ ਦਿੱਤੇ। ਭਾਰਤ ਦੇ ਲਗਭਗ ਦਸ ਹਜ਼ਾਰ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਕੀਤੇ।

ਭਾਰਤ ਸਰਕਾਰ ਨੇ ਉਨ੍ਹਾਂ ਨੂੰ ਨੈਸ਼ਨਲ ਕੌਂਸਲ ਫਾਰ ਸਾਇੰਸ ਐਂਡ ਟੈਕਨੋਲਜੀ ਦੁਆਰਾ ਫ਼ੈਲੋਸ਼ਿਪ ਦਿਤੀ। ਅੰਗਰੇਜ਼ੀ ਪਰਚੇ ‘ਇੰਡੀਅਨ ਸਕੈਪਟਿਕ’ ਸੰਪਾਦਨ ਕਰਨ ਤੋਂ ਇਲਾਵਾ ਤੀਹ ਕਿਤਾਬਾਂ ਛਪਵਾਈਆਂ।

ਉਨ੍ਹਾਂ ਵਲੋਂ ਫੀਰਾ ਦੇ ਪ੍ਰਧਾਨ ਨੂੰ ਕਹੇ ਅੰਤਮ ਸ਼ਬਦ “ਮੈਂ ਤਰਕਸ਼ੀਲ ਲਹਿਰ ਨਾਲ ਜੁੜੇ ਆਪਣੇ ਸਾਰੇ ਸਾਥੀਆਂ ਤੋਂ ਆਸ ਕਰਦਾ ਹਾਂ ਕਿ ਉਹ ਮੇਰੇ ਮਰਨ ਬਾਅਦ ਵੀ ਪੂਰੇ ਜੋਸ਼ ਨਾਲ ਵਿਗਿਆਨਕ ਚਿੰਤਨ ਦੇ ਪ੍ਰਚਾਰ ਪਰਸਾਰ ਵਿੱਚ ਜੁਟੇ ਰਹਿਣਗੇ।” ਉਨ੍ਹਾਂ ਨੇ ਅੰਤਮ ਸਾਹ 4 ਅਕਤੂਬਰ 2009 ਨੂੰ ਪੋਡਾਨੂਰ, ਤਾਮਿਲਨਾਡੂ ਵਿੱਚ ਲਿਆ।

Check Also

ਸਿੰਗਲਾ ‘ਤੇ ਕਾਰਵਾਈ ਬਾਅਦ ਕਈ ਸਾਬਕਾ ਮੰਤਰੀ ਪਰੇਸ਼ਾਨ

ਜਗਤਾਰ ਸਿੰਘ ਸਿੱਧੂ ਐਡੀਟਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ …

Leave a Reply

Your email address will not be published.