ਕਿਵੇਂ ਚੱਲ ਰਿਹਾ ਹੈ ਸੰਸਾਰ ਵਿੱਚ ਅਤਿਵਾਦ ਜੱਥੇਬੰਦੀਆਂ ਦਾ ਗੋਰਖਧੰਦਾ

TeamGlobalPunjab
9 Min Read

– ਅਵਤਾਰ ਸਿੰਘ

ਕਿਵੇਂ ਚੱਲ ਰਿਹਾ ਹੈ ਸੰਸਾਰ ਵਿੱਚ ਅਤਿਵਾਦ ਦਾ ਗੋਰਖਧੰਦਾ
ਸੰਸਾਰ ਦਾ ਸ਼ਾਇਦ ਹੀ ਕੋਈ ਦੇਸ਼, ਕੌਮ ਜਾਂ ਖਿੱਤਾ ਅੱਤਵਾਦ ਦੀ ਲਪੇਟ ਵਿੱਚ ਆਉਣ ਤੋਂ ਬਚਿਆ ਹੋਵੇ। ਵੱਖ ਵੱਖ ਦੇਸ਼ਾਂ ਵਿੱਚ ਅੱਤਵਾਦ ਦਾ ਰੰਗ ਰੂਪ ਭਾਵੇਂ ਵੱਖਰਾ ਹੋਵੇ ਪਰ ਹੈ ਉਹ ਮਨੁੱਖਤਾ ਵਿਰੋਧੀ। ਸੰਸਾਰ ਵਿੱਚ ਇਸ ਵੇਲੇ 270 ਤੋਂ ਵੱਧ ਅੱਤਵਾਦੀ ਜਥੇਬੰਦੀਆਂ ਸਰਗਰਮ ਹਨ ਪਰ 75 ਫ਼ੀਸਦ ਮੌਤਾਂ ਲਈ ਸਿਰਫ ਆਈ ਐਸ ਆਈ ਐਸ, ਬੋਕੋ ਹਰਾਮ, ਅਲਕਾਇਦਾ ਜਿੰਮੇਵਾਰ ਹਨ। 60 ਤੋਂ ਵੱਧ ਦੇਸ਼ ਅੱਤਵਾਦ ਖਿਲਾਫ ਲੜ ਰਹੇ ਹਨ। ਤਿੰਨ ਕੁ ਸਾਲ ਪਹਿਲਾਂ 13 ਨਵੰਬਰ ਦੀ ਰਾਤ ਨੂੰ ਪੈਰਿਸ ਵਿੱਚ ਹੋਏ ਵੱਡੇ ਹਮਲੇ ਵਿੱਚ ਛੇ ਵੱਖ ਵੱਖ ਥਾਵਾਂ ‘ਤੇ 129 ਵਿਅਕਤੀ ਮਾਰੇ ਗਏ। ਇਰਾਕ ਵਿਚ 300 ਤੋਂ ਵੱਧ ਤੇ ਕੀਨੀਆ ਵਿੱਚ 224 ਲੋਕ ਇਹਨਾਂ ਦੇ ਹਮਲੇ ਵਿੱਚ ਮਾਰੇ ਜਾ ਚੁੱਕੇ ਹਨ। ਇਸਲਾਮ ਦੇ ਨਾਂ ‘ਤੇ ਕੱਟਟੜਵਾਦ ਫੈਲਾ ਕੇ ਸੰਸਾਰ ‘ਤੇ ਰਾਜ ਕਰਨ ਦਾ ਇਰਾਦਾ ਰੱਖਦੀ ਆਈ ਐਸ ਆਈ ਐਸ ਹਰ ਉਸ ਵਿਅਕਤੀ ਨੂੰ ਦੁਸ਼ਮਣ ਮੰਨਦੀ ਹੈ ਜਿਹੜਾ ਇਸਲਾਮ ਨੂੰ ਨਹੀ ਮੰਨਦਾ। ਹੁਣ ਤਕ ਆਈ ਐਸ ਆਈ ਐਸ ਦੇ ਨਿਸ਼ਾਨੇ ‘ਤੇ 28 ਦੇਸ਼ਾਂ ਦੇ 250 ਸ਼ਹਿਰ ਆ ਚੁੱਕੇ ਹਨ ਤੇ 2015 ਵਿੱਚ 6141 ਹੱਤਿਆਵਾਂ ਕੀਤੀਆਂ ਗਈਆਂ।

ਪ੍ਰਸਿੱਧ ਅੱਤਵਾਦੀ ਜਥੇਬੰਦੀਆਂ

(1) ਆਈ ਐਸ ਆਈ ਐਸ (ਇਸਲਾਮਿਕ ਸਟੇਟ ਆਫ ਈਰਾਕ ਐਂਡ ਸੀਰੀਆ): ਇਸ ਜਥੇਬੰਦੀ ਦਾ ਆਗੂ ਅਬੂ ਬਕਰ ਅਲ ਬਗਦਾਦੀ ਮੰਨਿਆ ਜਾਂਦਾ ਸੀ। ਉਹ ਈਰਾਕ ਦੇ ਸ਼ਹਿਰ ਸਮਾਰਾ ਦੇ ਇਕ ਪਿੰਡ ਸੁੰਨੀ ਪਰਿਵਾਰ ਵਿੱਚ 28/7/ 1971 ਨੂੰ ਪੈਦਾ ਹੋਇਆ ਉਸ ਦਾ ਪੂਰਾ ਨਾਂ ਇਬਰਾਹੀਮ ਅਵਦ ਇਬਰਾਹੀਮ ਅਲ ਬਦਰੀ ਹੈ। ਅਮਰੀਕਾ ਨੇ ਉਸ ਦੇ ਸਿਰ ਦਾ ਮੁੱਲ ਇਕ ਕਰੋੜ ਡਾਲਰ ਦਾ ਇਨਾਮ ਰੱਖਿਆ ਸੀ। 2003 ਵਿਚ ਈਰਾਕ ‘ਤੇ ਅਤਵਾਦੀ ਹਮਲੇ ਵੇਲੇ ਉਹ ਧਾਰਮਿਕ ਵਿਦਵਾਨ ਮੰਨਿਆ ਜਾਂਦਾ ਸੀ। ਉਸਨੇ 30 ਸਾਥੀਆਂ ਨਾਲ ਇਕ ਗਰੁੱਪ ਬਣਾ ਕੇ ਅਮਰੀਕੀ ਨੀਤੀਆਂ ਵਿਰੁੱਧ ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ।

- Advertisement -

16/5/2010 ਨੂੰ ਅਮਰੀਕੀ ਡਰੋਨ ਹਮਲੇ ਵਿਚ ਆਈ ਐਸ ਦੇ ਤਤਕਾਲੀ ਮੁਖੀ ਅਬੂ ਅਬਦੁਲਾ ਅਲ ਰਸ਼ੀਦ ਅਲ ਬਗਦਾਦੀ ਤੇ ਅਬ ਅਯੂਬ ਅਲ ਮਿਸ਼ਰੀ ਦੇ ਮਰਨ ਤੋਂ ਬਾਅਦ ਮੁਖੀ ਬਣਿਆ। ਇਸ ਦੇ ਮਰਨ ਦੀਆਂ ਖਬਰਾਂ ਛਪਦੀਆਂ ਰਹਿੰਦੀਆਂ ਹਨ ਪਰ ਇਹ ਹਰ ਵਾਰ ਮੌਤ ਨੂੰ ਧੋਖਾ ਦੇ ਜਾਂਦਾ ਹੈ। ਆਈ ਐਸ ਆਈ ਐਸ ਦੀ ਫੌਜ ਵਿੱਚ ਤੀਹ ਹਜਾਰ ਤੋਂ ਵੱਧ ਲੜਾਕੇ ਹਨ। ਸੀਰੀਆ ਅਤੇ ਈਰਾਕ ਦੇ ਆਈ ਐਸ ਆਈ ਐਸ ਦੇ ਕਬਜ਼ੇ ਹੇਠਲੇ ਇਲਾਕਿਆਂ ਵਿੱਚ ਸਖਤ ਲੜਾਈ ਚਲ ਰਹੀ ਹੈ। ਆਈ ਐਸ ਆਈ ਐਸ ਦੇ ਮੁਖੀ ਅਬੂ ਬਕਰ ਅਲੀ ਨੂੰ ਜਦੋਂ ਪਹਿਲੀ ਵਾਰ ਹਿਰਾਸਤ ਵਿੱਚ ਲਿਆ ਗਿਆ ਸੀ ਤਾਂ ਅਮਰੀਕੀ ਫੌਜਾਂ ਨੇ ਇਹ ਕਹਿ ਕੇ ਰਿਹਾਅ ਕਰ ਦਿਤਾ ਕਿ ਇਹ ਹੇਠਲੇ ਪੱਧਰ ਦਾ ਕੈਦੀ ਹੈ। ਬਗਦਾਦੀ ਸਾਰੀ ਕੋਸ਼ਿਸ ਦੇ ਬਾਵਜੂਦ ਸੀਰੀਆ ਦੇ ਰਾਸ਼ਟਰਪਤੀ ਅਸਦ ਨੂੰ ਗੱਦੀ ਤੋਂ ਲਾਹ ਨਹੀਂ ਸਕਿਆ ਕਿਉਂਕਿ ਅਸਦ ਦੀ ਹਮਾਇਤ ਰੂਸ ਕਰ ਰਿਹਾ ਹੈ। ਇਰਾਕੀ ਫੌਜ ਨੇ ਬਗਦਾਦੀ ਦੀ ਰਾਜਧਾਨੀ ਮੌਸੂਲ ਨੂੰ ਘੇਰ ਲਿਆ ਹੈ ਪਰ ਉਹ ਭੱਜ ਨਿਕਲਿਆ ਹੈ। ਮੌਸੂਲ ਦੇ ਕਬਜ਼ੇ ਲਈ ਪਿਛਲੇ ਸਾਲ 9 ਮਹੀਨਿਆਂ ਵਿਚ 23,000 ਇਰਾਕੀ ਜਵਾਨ ਮਾਰੇ ਜਾ ਚੁੱਕੇ ਸਨ।

(2) ਅਲਕਾਇਦਾ : ਵਿਸ਼ਵ ਦੀ ਸਭ ਤੋਂ ਜਿਆਦਾ ਖਤਰਨਾਕ ਇਸ ਜਥੇਬੰਦੀ ਦੀ ਸਥਾਪਨਾ ਉਸਾਮਾ ਬਿਨ ਲਾਦੇਨ ਨੇ ਕੀਤੀ ਸੀ।ਉਸਾਮਾ ਬਿਨ ਲਾਦੇਨ ਸਾਉਦੀ ਅਰਬ ਕੰਪਨੀ ਦੇ ਮਾਲਕ ਦਾ ਪੁੱਤਰ ਸੀ। ਅਲਕਾਇਦਾ ਦੀ ਸਥਾਪਨਾ ਇਸਲਾਮੀ ਧਾਰਮਿਕ ਦੇ ਰੂਪ ਵਿਚ ਹੋਈ ਸੀ। ਇਹ ਜਥੇਬੰਦੀ ਉਸ ਵੇਲੇ ਚਰਚਾ ਵਿੱਚ ਆਈ ਜਦੋਂ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਚ 11 ਸਤੰਬਰ 2001ਨੂੰ ਵਰਲਡ ਟਰੇਡ ਸੈਂਟਰ ਟਾਵਰਾਂ ‘ਤੇ ਕੀਤੇ ਹਮਲੇ ਵਿਚ 3000 ਲੋਕ ਮਾਰੇ ਗਏ ਅਤੇ 6000 ਤੋਂ ਜ਼ਿਆਦਾ ਜਖ਼ਮੀ ਹੋਏ ਸਨ। ਇਸ ਹਮਲੇ ਪਿਛੋਂ ਇਸ ਨੂੰ ਅਤਿਵਾਦੀ ਸੰਗਠਨ ਕਰਾਰ ਦੇ ਦਿੱਤਾ ਗਿਆ। 7-7-2005 ਵਿਚ ਇਸ ਜਥੇਬੰਦੀ ਵਲੋਂ ਲੰਡਨ ਵਿਚ ਸਬਵੇਅ ਟਰੇਨਾਂ ‘ਤੇ ਬੱਸ ਹਮਲੇ ਵਿਚ 52 ਮੁਸਾਫਰ ਮਾਰੇ ਗਏ। ਇਸ ਦੇ ਸੰਸਥਾਪਕ ਲਾਦੇਨ ਨੂੰ ਅਮਰੀਕੀ ਸੈਨਾ ਨੇ ਪਾਕਿਸਤਾਨ ਵਿਚ 2-5-2011 ਵਿਚ ਮਾਰ ਦਿਤਾ। ਇਸ ਪਿਛੋਂ ਇਸ ਜਥੇਬੰਦੀ ਦੀ ਅਗਵਾਈ ਡਾ ਅਯਮਨ ਅਲ ਜਵਾਹਰੀ ਕਰ ਰਿਹਾ ਹੈ। 22-5-2013 ਵਿਚ ਇਸੇ ਜਥੇਬੰਦੀ ਵਲੋਂ ਲੰਡਨ ਵਿਚ ਬ੍ਰਿਟਿਸ਼ ਫੌਜੀ ਲੀ ਰਿਗਬਾਈ ਨੂੰ ਮਾਰ ਦਿੱਤਾ ਗਿਆ।

(3) ਹਿਜਬੁਲਾ : ਹਿਜਬੁਲਾ ਦਾ ਅਰਥ ਹੈ ਅੱਲ੍ਹਾ ਦੀ ਪਾਰਟੀ। ਇਹ ਲਿਬਨਾਨ ਦਾ ਇਕ ਸ਼ੀਆ ਰਾਜਸੀ ਅਤੇ ਅਰਧ ਸੰਗਠਨ ਹੈ। ਇਸਦੀ ਸਥਾਪਨਾ ਲਿਬਨਾਨ ਦੀ ਸਿਵਲ ਜੰਗ ਦੌਰਨ ਕੀਤੀ ਗਈ ਸੀ। ਅਬਾਸ-ਅਲ-ਮੁਸਾਵੀ ਦੀ ਮੌਤ ਤੋਂ ਬਾਅਦ ਇਸਦਾ ਮੁਖੀ ਹਸਨ ਨਸਰੂ ਉਲਾ ਹੈ।

(4) ਤਾਲਿਬਨ : ਇਹ ਇਕ ਸੁੰਨੀ ਇਸਲਾਮਿਕ ਮੂਲਵਾਦੀ ਜਥੇਬੰਦੀ ਹੈ ਜਿਸ ਦੇ ਅੰਦੋਲਨ ਦੀ ਸ਼ੁਰੂਆਤ ਅਫਗਾਨਿਸਤਾਨ ਵਿਚ 1994 ਨੂੰ ਹੋਈ ਸੀ।1990 ਦੇ ਸ਼ੁਰੂ ਵਿਚ ਉਤਰੀ ਪਾਕਿਸਤਾਨ ਨੂੰ ਤਾਲਿਬਾਨ ਦਾ ਉਦੈ ਮੰਨਿਆ ਜਾਂਦਾ ਹੈ। ਇਸ ਦੌਰ ਵਿਚ ਰੂਸੀ ਸੈਨਾਵਾਂ ਵਾਪਸ ਜਾ ਰਹੀਆਂ ਸਨ। ਤਾਲਬਿਨ ਪਸ਼ਤੋ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਵਿਦਿਆਰਥੀ। ਅਜਿਹੇ ਵਿਦਿਆਰਥੀ ਜੋ ਇਸਲਾਮਿਕ ਕੱਟੜਪੰਥੀ ਦੀ ਵਿਚਾਰਧਾਰਾ ਵਿਚ ਵਿਸ਼ਵਾਸ ਰਖਦੇ ਹੋਣ। 1996-2001 ਤਕ ਅਫਗਾਨਿਸਤਾਨ ਵਿਚ ਤਾਲਬਿਨੀ ਸ਼ਾਸਨ ਦੌਰਾਨ ਮੁਲਾ ਉਮਰ ਦੇਸ ਦਾ ਸਰਵਉਚ ਧਾਰਮਿਕ ਨੇਤਾ ਸੀ। ਤਾਲਬਿਨ ਅੰਦੋਲਨ ਨੂੰ ਪਾਕਿਸਤਾਨ, ਸਾਉਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਨੇ ਹੀ ਮਾਨਤਾ ਦੇ ਰੱਖੀ ਹੈ। ਪਿਛੇ ਜਿਹੇ ਅਮਰੀਕਾ ਨੇ ਕਿਹਾ ਹੈ ਕਿ ਉਸ ਨੇ ਬਗਦਾਦੀ ਨੂੰ ਮਾਰ ਦਿੱਤਾ ਹੈ। ਆਈ ਐਸ ਆਈ ਭਾਰਤ ਦੇ ਕੁਝ ਰਾਜਾਂ ਵਿਚ ਵੀ ਸਰਗਰਮ ਹੈ।

(5) ਬੋਕੋ ਹਰਾਮ: ਜਮਾਤੇ ਅਹਿਲੀ ਸੁੰਨਾ ਅਲਦਾਵਤੀ ਅਲਜਿਹਾਦ ਇਸ ਸੰਗਠਨ ਦਾ ਨਾਂ ਹੈ। ਜਿਸ ਦਾ ਅਰਬੀ ਭਾਸ਼ਾ ਵਿੱਚ ਅਰਥ ਹੈ ਉਹ ਲੋਕ ਜੋ ਪੈਗੰਬਰ ਮੁਹੰਮਦ ਦੀ ਸਿਖਿਆ ਤੇ ਜਿਹਾਦ ਨੂੰ ਫੈਲਾਉਣ ਲਈ ਪ੍ਰਤੀਬੱਧਤ ਹਨ। ਉਤਰੀ ਪੂਰਬੀ ਸ਼ਹਿਰ ਮੈਡਗੁਰੀਮੋ ਇਸ ਦਾ ਮੁਖ ਦਫਤਰ ਹੈ। ਇਥੇ ਰਹਿਣ ਵਾਲਿਆਂ ਨੂੰ ਬੋਕੋ ਹਰਾਮ ਦਾ ਨਾਂ ਦਿਤਾ ਹੈ। ਬੋਕੋ ਦਾ ਮਤਲਬ ਹੈ ਫ਼ਰਜੀ ਜਾਂ ਨਕਲੀ। ਬੋਕੋ ਹਰਾਮ ਦੀ ਸ਼ੁਰੂਆਤ ਮੁਹੰਮਦ ਯੂਸਫ ਨਾਮੀ ਵਿਦਵਾਨ ਨੇ ਕੀਤੀ, 2009 ਵਿੱਚ ਉਹ ਮਾਰਿਆ ਗਿਆ। ਬਾਅਦ ਵਿੱਚ ਕਈ ਗੁਟ ਬਣੇ ਪਰ ਮਜ਼ਬੂਤ ਗੁਟ ਅਬੂ ਬੁਕਰ ਸ਼ੇਖਾਉ ਦਾ ਹੈ। ਇਸ ਦਾ ਜਿਆਦਾ ਨਾਈਜੇਰੀਆ ਵਿੱਚ ਪ੍ਰਭਾਵ ਹੈ ਤੇ ਸਰਕਾਰ ਵਿਰੁੱਧ ਬਗਾਵਤ ਸ਼ੁਰੂ ਕੀਤੀ ਹੋਈ ਹੈ। ਇਸ ਵਲੋਂ ਸਕੂਲ ਦੀਆਂ 200 ਦੇ ਕਰੀਬ ਵਿਦਿਆਰਥਣਾ ਨੂੰ ਅਗਵਾ ਕੀਤਾ ਗਿਆ ਸੀ।

- Advertisement -

(6) ਤਹਿਰੀਕ ਏ ਤਾਲਬਿਨ ਪਾਕਿਸਤਾਨ ਜਾਂ ਪਾਕਿਸਤਾਨੀ ਤਾਲਬਿਨ ਕਿਹਾ ਜਾਂਦਾ ਹੈ। ਇਹ ਅਫਗਾਨਿਸਤਾਨ ਦੇ ਤਾਲਬਿਨ ਤੋਂ ਵੱਖ ਹੈ ਪਰ ਇਸਦੀ ਵਿਚਾਰਧਾਰਾ ਰਲਦੀ ਦਾ ਉਦੇਸ਼ ਪਾਕਿਸਤਾਨ ਵਿਚ ਸ਼ੀਰੀਆ ‘ਤੇ ਅਧਾਰਿਤ ਕਟੜ ਇਸਲਾਮੀ ਰਾਜ ਕਾਇਮ ਕਰਨਾ ਹੈ। ਇਸਦੀ ਸਥਾਪਨਾ 2007 ਵਿੱਚ ਹੋਈ ਜਦ13 ਗੁੱਟਾਂ ਨੇ ਬੇਯਤੁਲਾਹ ਮਹਿਮੂਦ ਦੀ ਅਗਵਾਈ ਹੇਠ ਤਹਿਰੀਕ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ। ਇਸਦੇ ਛੇ ਮੈਂਬਰਾਂ ਨੇ 16-12-2014 ਨੂੰ ਪੇਸ਼ਾਵਰ ਦੇ ਸੈਨਿਕ ਸਕੂਲ ‘ਤੇ ਹਮਲਾ ਕਰਕੇ 126 ਵਿਦਿਆਰਥੀਆਂ ਨੂੰ ਮਾਰ ਦਿੱਤਾ।

(7) ਲਸ਼ਕਰ-ਏ-ਤਾਇਬਾ : ਇਸਦਾ ਅਰਥ ਹੈ ਸ਼ੁਧਾਂ ਦੀ ਸੈਨਾ। ਦੱਖਣੀ ਏਸ਼ੀਆ ਦੇ ਸਭ ਤੋਂ ਵੱਡੇ ਇਸਲਾਮੀ ਅੱਤਵਾਦੀ ਸੰਗਠਨਾਂ ‘ਚੋਂ ਇਕ ਹੈ। ਇਸਦੀ ਸ਼ੁਰੂਆਤ ਲਾਹੌਰ ਯੂਨੀਵਰਿਸਟੀ ਦੇ ਇੰਜਨੀਅਰਿੰਗ ਦੇ ਪ੍ਰੋਫੈਸਰ ਹਾਫੀਜ਼ ਮੁਹੰਮਦ ਸਈਦ ਨੇ ਅਫਗਾਨਿਸਤਾਨ ਦੇ ਪ੍ਰਾਂਤ ਕੁਨਾਰ ਵਿਚੋਂ ਕੀਤੀ। ਹੁਣ ਉਹ ਪਾਕਿਸਤਾਨ ਤੋਂ ਆਪਣੀਆਂ ਗਤੀਵਿਧੀਆਂ ਚਲਾ ਰਿਹਾ ਹੈ। ਪਾਕਿਸਤਾਨ ਹੇਠਲੇ ਕਸ਼ਮੀਰ ਵਿੱਚ ਅੱਤਵਾਦੀ ਸਿਖਲਾਈ ਕੈਂਪ ਚਲਾਉਂਦਾ ਹੈ। ਭਾਰਤ ਵਿਰੁੱਧ ਕਈ ਹਮਲੇ ਕੀਤੇ ਹਨ। ਪਹਿਲਾਂ ਇਸਦਾ ਉਦੇਸ਼ ਅਫਗਾਨਿਸਤਾਨ ‘ਚੋਂ ਰੂਸੀ ਸ਼ਾਸਨ ਖਤਮ ਕਰਨਾ ਸੀ ਤੇ ਹੁਣ ਕਸ਼ਮੀਰ ਤੋਂ ਭਾਰਤ ਦਾ ਸ਼ਾਸਨ ਖਤਮ ਕਰਨਾ ਸੀ। ਆਈ ਐਸ ਆਈ ਐਸ ਦੇ ਮੁਖੀ ਅਬੂ ਬਕਰ ਅਲ ਬਗਦਾਦੀ ਤਿੰਨ ਲੜਾਕੂ ਔਰਤਾਂ ਤੋਂ ਬਹੁਤ ਖੌਫਜ਼ਾਦਾ ਸੀ ਜ੍ਹਿਨਾਂ ਨੇ ਇਸ ਦੇ ਖਿਲਾਫ ਜੰਗ ਛੇੜੀ ਹੋਈ ਸੀ। ਇੰਗਲੈਂਡ ਦੀ 27 ਸਾਲਾ ਕਿਰਬਰਲੇ ਨਾਂ ਦੀ ਔਰਤ ਜੋ ਸੀਰੀਆ ਵਿੱਚ ਇਸਦੇ ਖਿਲਾਫ ਲੜਨ ਵਾਸਤੇ ਆਈ ਸੀ ਉਹ ਉਥੋਂ ਦੀ ਪੁਲਿਸ ਦੇ ਰੋਕਣ ‘ਤੇ ਵੀ ਨਹੀਂ ਰੁਕੀ ਸੀ। ਡੈਨਾਮਾਰਕ ਦੀ ਜੋਆਨਾ ਪਲਾਨੀ ਜਿਸ ਨੂੰ ਬਗਦਾਦੀ ਬਹੁਤ ਨਫਰਤ ਕਰਦਾ ਸੀ ਤੇ ਉਸਨੂੰ ਫੜਨ ਲਈ ਇਨਾਮ ਰਖਿਆ ਸੀ। ਕੁਝ ਚਿਰ ਬਾਅਦ ਉਹ ਵਾਪਸ ਪਰਤ ਗਈ। ਤੀਜੀ ਆਸੀਆ ਕੁਰਦ 22 ਸਾਲਾ ਲੜਾਈ ਤੋਂ ਪਹਿਲਾਂ ਮੇਕਅਪ ਕਰਦੀ ਸੀ ਤੇ ਲੜਾਕੂ ਸੀ ਉਸ ਕੋਲੋਂ ਬਹੁਤ ਸਾਰੇ ਅਤਿਵਾਦੀ ਡਰਦੇ ਸਨ। ਉਸਦੀ ਹਵਾਈ ਹਾਦਸੇ ਵਿਚ ਮੌਤ ਹੋ ਗਈ। ਆਈ ਐਸ ਆਈ ਭਾਰਤ ਦੇ ਕੁਝ ਰਾਜਾਂ ਵਿਚ ਵੀ ਸਰਗਰਮ ਹੈ।

Share this Article
Leave a comment