ਫਰਾਂਸ : ਮੈਸੇਜਿੰਗ ਐਪ ਟੈਲੀਗ੍ਰਾਮ ਦੇ ਮੁੱਖ ਕਾਰਜਕਾਰੀ ਪਾਵੇਲ ਦੁਰੋਵ ਨੂੰ ਫਰਾਂਸ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਫਰਾਂਸੀਸੀ ਮੀਡੀਆ ਮੁਤਾਬਕ ਪਾਵੇਲ ਦੁਰੋਵ ਆਪਣੇ ਨਿੱਜੀ ਜੈੱਟ ‘ਚ ਪੈਰਿਸ ਦੇ ਲੇ ਬੋਰਗੇਟ ਹਵਾਈ ਅੱਡੇ ‘ਤੇ ਪਹੁੰਚਿਆ ਸੀ, ਜਿੱਥੋਂ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।
ਫਰਾਂਸ ਦੇ ਪੁਲਿਸ ਅਧਿਕਾਰੀਆਂ ਮੁਤਾਬਕ 39 ਸਾਲਾ ਦੁਰੋਵ ਨੂੰ ਮੈਸੇਜਿੰਗ ਐਪ ਨਾਲ ਜੁੜੇ ਅਪਰਾਧਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।
ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਟਾਸ ਨੇ ਦੱਸਿਆ ਕਿ ਫਰਾਂਸ ਵਿਚ ਰੂਸੀ ਦੂਤਾਵਾਸ ਵੀ ਸਥਿਤੀ ਨੂੰ ਸੰਭਾਲਣ ਲਈ ਤੁਰੰਤ ਕਦਮ ਚੁੱਕ ਰਹੀ ਹੈ। ਟੈਲੀਗ੍ਰਾਮ ਐਪ ਰੂਸ, ਯੂਕਰੇਨ ਅਤੇ ਇਸ ਖੇਤਰ ਦੇ ਦੇਸ਼ਾਂ ਵਿੱਚ ਬਹੁਤ ਮਸ਼ਹੂਰ ਹੈ। ਹਾਲਾਂਕਿ, ਰੂਸ ਨੇ ਵੀ ਯੂਜ਼ਰਸ ਦਾ ਡਾਟਾ ਸੌਂਪਣ ਤੋਂ ਇਨਕਾਰ ਕਰਨ ‘ਤੇ 2018 ‘ਚ ਇਸ ਐਪ ‘ਤੇ ਪਾਬੰਦੀ ਲਗਾ ਦਿੱਤੀ ਸੀ। ਪਰ ਫਿਰ ਇਸਨੂੰ 2021 ਵਿੱਚ ਹਟਾ ਦਿੱਤਾ ਗਿਆ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।