ਨਾਈਜੀਰੀਆ ‘ਚ ਹਮਲਾਵਰਾਂ ਨੇ ਕੀਤੀ ਗੋਲੀਬਾਰੀ, 50 ਲੋਕਾਂ ਦੀ ਮੌਤ

Rajneet Kaur
2 Min Read

ਨਿਊਜ਼ ਡੈਸਕ: ਉੱਤਰੀ-ਮੱਧ ਨਾਈਜੀਰੀਆ ਦੇ ਇੱਕ ਪਿੰਡ ਵਿੱਚ ਬੰਦੂਕਧਾਰੀਆਂ ਨੇ ਹਮਲਾ ਕੀਤਾ ਹੈ। ਜਿਸ ਵਿੱਚ 50 ਲੋਕਾਂ ਦੀ ਮੌਤ ਹੋ ਗਈ। ਓਟੁਕਪੋ ਦੀ ਸਥਾਨਿਕ ਸਰਕਾਰ ਦੇ ਚੇਅਰਮੈਨ ਰੂਬੇਨ ਬਾਕੋ ਨੇ ਕਿਹਾ ਕਿ ਬੰਦੂਕਧਾਰੀਆਂ ਨੇ ਬੇਨਿਊ ਰਾਜ ਦੇ ਉਮੋਗਿਦੀ ਪਿੰਡ ਵਿੱਚ 47 ਲੋਕਾਂ ਦੀ ਹੱਤਿਆ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇੱਕ ਦਿਨ ਪਹਿਲਾਂ ਵੀ ਇਸ ਥਾਂ ’ਤੇ 3 ਵਿਅਕਤੀਆਂ ਦੀ ਹੱਤਿਆ ਕੀਤੀ ਗਈ ਸੀ।

ਬੇਨਿਊ ਸਟੇਟ ਪੁਲਿਸ ਦੇ ਨਾਲ-ਨਾਲ ਐਨੀ ਸਾਵੁਇਸ ਨੇ ਹਮਲੇ ਦੀ ਪੁਸ਼ਟੀ ਕਰਕੇ ਕਿਹਾ ਕਿ ਹਮਲਾਵਰਾਂ ਨੇ ਇੱਕ ਬਾਜ਼ਾਰ ਨੂੰ ਅੱਗ ਲਗਾ ਦਿੱਤੀ ਸੀ। ਇਸ ਵਿੱਚ ਮਰਨ ਵਾਲਿਆਂ ਦੀ ਗਿਣਤੀ 8 ਦੱਸੀ ਜਾ ਰਹੀ ਹੈ। ਇੱਕ ਪੁਲਿਸ ਅਧਿਕਾਰੀ ਦੀ ਮੌਤ ਦੀ ਵੀ ਖ਼ਬਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ-ਮੱਧ ਨਾਈਜੀਰੀਆ ਦੇ ਇੱਕ ਪਿੰਡ ਵਿੱਚ ਬੰਦੂਕਧਾਰੀ ਹਮਲਾਵਰਾਂ ਨੇ ਦੋ ਹਮਲਿਆਂ ਵਿੱਚ 50 ਲੋਕਾਂ ਦੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਪੂਰੇ ਇਲਾਕੇ ‘ਚ ਹਾਹਾਕਾਰ ਮੱਚ ਗਈ।

ਇਹ ਵੀ ਪੜੋ: ਕੈਨੇਡਾ ‘ਚ ਇਕ ਹੋਰ ਹਿੰਦੂ ਮੰਦਿਰ ਨੂੰ ਬਣਾਇਆ ਨਿਸ਼ਾਨਾ, ਲਿਖੇ ਗਏ ਭਾਰਤ ਵਿਰੋਧੀ ਨਾਅਰੇ

ਹਮਲੇ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ। ਹਾਲਾਂਕਿ, ਅਧਿਕਾਰੀਆਂ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਦੋਵੇਂ ਹਮਲਿਆਂ ਦਾ ਆਪਸ ‘ਚ ਸਬੰਧ ਸੀ। ਜਦਕਿ ਕਿਸੇ ਨੇ ਵੀ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਸਥਾਨਕ ਪਸ਼ੂ ਪਾਲਕਾਂ ਨੇ ਹਮਲੇ ਕੀਤੇ ਹਨ, ਕਿਉਂਕਿ ਉਹ ਪਹਿਲਾਂ ਜ਼ਮੀਨੀ ਵਿਵਾਦਾਂ ਨੂੰ ਲੈ ਕੇ ਉੱਤਰ-ਮੱਧ ਨਾਈਜੀਰੀਆ ਵਿੱਚ ਕਿਸਾਨਾਂ ਨਾਲ ਝੜਪ ਕਰ ਚੁੱਕੇ ਹਨ।ਫੁਲਾਨੀ ਮੂਲ ਦੇ ਕਿਸਾਨਾਂ ਨੇ ਪਸ਼ੂ ਪਾਲਕਾਂ ‘ਤੇ ਉਨ੍ਹਾਂ ਦੇ ਖੇਤਾਂ ‘ਤੇ ਪਸ਼ੂ ਚਰਾਉਣ ਅਤੇ ਉਨ੍ਹਾਂ ਦੀ ਉਪਜ ਨੂੰ ਨਸ਼ਟ ਕਰਨ ਦਾ ਦੋਸ਼ ਲਗਾਇਆ। ਇਸ ਦੇ ਨਾਲ ਹੀ, ਪਸ਼ੂ ਪਾਲਕਾਂ ਦਾ ਦੋਸ਼ ਹੈ ਕਿ ਇਹ ਜ਼ਮੀਨ ਚਰਾਉਣ ਲਈ ਹੈ, ਜਿਸ ਨੂੰ ਦੇਸ਼ ਦੀ ਆਜ਼ਾਦੀ ਤੋਂ ਪੰਜ ਸਾਲ ਬਾਅਦ, 1965 ਵਿੱਚ ਕਾਨੂੰਨ ਦੁਆਰਾ ਪਹਿਲੀ ਵਾਰ ਸਮਰਥਨ ਦਿੱਤਾ ਗਿਆ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment