ਸਪੇਸ ਐਕਸ ਨੇ 143 ਸੈਟੇਲਾਈਟ ਲਾਂਚ ਕੀਤੇ, ਛੋਟੀਆਂ ਕੰਪਨੀਆਂ ਲਈ ਪੁਲਾੜ ਦਾ ਰਸਤਾ ਖੋਲ੍ਹਿਆ

TeamGlobalPunjab
1 Min Read

ਵਰਲਡ ਡੈਸਕ: ਅਰਬਪਤੀ ਕਾਰੋਬਾਰੀ ਐਲਨ ਮਸਕ ਦੀ ਕੰਪਨੀ ਸਪੇਸ ਐਕਸ ਨੇ ਪੁਲਾੜ ਦੀ ਦੁਨੀਆ ‘ਚ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਸਪੇਸ ਐਕਸ ਦੇ ਨਾਲ ਪੁਲਾੜ ‘ਚ ਸਭ ਤੋਂ ਵੱਧ 143 ਸੈਟੇਲਾਈਟ ਭੇਜਣ ਦਾ ਰਿਕਾਰਡ ਹੈ। ਇਹ ਕਮਾਲ ਫਾਲਕਨ ਨਾਈਨ ਰਾਕੇਟ ਨਾਲ ਕੀਤਾ ਗਿਆ। ਇਹ ਸਾਰੇ ਉਪਗ੍ਰਹਿ ਅਮਰੀਕਾ ਦੇ ਫਲੋਰਿਡਾ ਤੋਂ ਫਾਲਕਨ ਨਾਈਨ ਰਾਕੇਟ ਦੁਆਰਾ ਪੁਲਾੜ ‘ਚ ਭੇਜੇ ਗਏ। ਇਨ੍ਹਾਂ ‘ਚੋਂ ਜ਼ਿਆਦਾਤਰ ਸੈਟੇਲਾਈਟ ਵਪਾਰਕ ਹਨ ਤੇ ਕੁਝ ਸਰਕਾਰੀ ਹਨ।

ਸਪੇਸ ਐਕਸ ਦੇ ਮਾਲਕ, ਮਸਕ ਨੇ ਬੀਤੀ 22 ਜਨਵਰੀ ਨੂੰ ਟਵੀਟ ਕੀਤਾ, “ਕੱਲ ਬਹੁਤ ਸਾਰੇ ਗਾਹਕਾਂ ਲਈ ਕਈ ਸੈਟੇਲਾਈਟ ਲਾਂਚ ਕੀਤੇ ਜਾਣਗੇ। ਛੋਟੀਆਂ ਕੰਪਨੀਆਂ ਨੂੰ ਘੱਟ ਕੀਮਤ ‘ਤੇ ਓਰਬਿਟ ‘ਚ ਲਿਆਉਣਾ ਉਤਸ਼ਾਹਤ ਹੈ।” ਸਪੇਸ ਐਕਸ ਨੇ ਪਿਛਲੇ ਦਿਨੀਂ ਵਿਸ਼ਵ ਭਰ ‘ਚ ਬ੍ਰਾਡਬੈਂਡ ਇੰਟਰਨੈਟ ਲਈ 800 ਤੋਂ ਵੀ ਵੱਧ ਉਪਗ੍ਰਹਿ ਲਾਂਚ ਕੀਤੇ ਹਨ। ਇਸ ਦੇ ਲਈ ਦਸ ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਗਿਆ ਹੈ। ਇਸ ਨਾਲ, ਮਸਕ ਦੇ ਗ੍ਰਹਿ ਦਰਮਿਆਨ ਰਾਕੇਟ ਪ੍ਰੋਗਰਾਮ ‘ਸਟਾਰਸ਼ਿਪ’ ਨੂੰ ਸਾਲਾਨਾ 30 ਕਰੋੜ ਡਾਲਰ ਮਿਲਣਗੇ।

ਟੇਸਲਾ ਤੇ ਸਪੇਸ ਐਕਸ ਵਰਗੀਆਂ ਕੰਪਨੀਆਂ ਦੇ ਮਾਲਕ ਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਪੁਲਾੜ ‘ਚ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਪਿਛਲੇ ਸਾਲ ਇੱਕ ਪ੍ਰੋਗਰਾਮ ‘ਚ, ਉਨ੍ਹਾਂ ਕਿਹਾ ਸੀ ਕਿ ਉਹ ਮੰਗਲ ‘ਤੇ ਜਾਣਾ ਚਾਹੁੰਦੇ ਹਨ ਤੇ ਇਸ ਦੀ ਉਮੀਦ 70 ਪ੍ਰਤੀਸ਼ਤ ਹੈ।

TAGGED: ,
Share this Article
Leave a comment