ਨਵੀਂ ਦਿੱਲੀ : ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਨੁਸਾਰ, ਦੇਸ਼ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਦੀ ਕੁਲ ਗਿਣਤੀ 24 ਹਜਾਰ 9 ਸੌ 42 ਹੋ ਗਈ ਹੈ। ਇਥੇ ਹੀ ਬੱਸ ਨਹੀਂ ਹੁਣ ਤੱਕ 779 ਵਿਅਕਤੀਆਂ ਨੇ ਇਸ ਮਹਾਮਾਰੀ ਕਾਰਨ ਆਪਣੀਆਂ ਜਾਨਾਂ ਗੁਆ ਦਿਤੀਆਂ ਹਨ।
ਦਸਣਯੋਗ ਹੈ ਕਿ ਦੇਸ਼ ਵਿੱਚ ਕਿਰਿਆਸ਼ੀਲ ਮਾਮਲਿਆਂ ਦੀ ਕੁੱਲ ਗਿਣਤੀ 18 ਹਜਾਰ 9 ਸੌ 53 ਹੈ ਜਦੋਂ ਕਿ 5 ਹਜਾਰ 2 ਸੌ 10 ਮਰੀਜ਼ ਇਲਾਜ ਉਪਰੰਤ ਠੀਕ ਹੋ ਚੁੱਕੇ ਹਨ।
ਜਾਣਕਾਰੀ ਮੁਤਾਬਕ ਸਰਕਾਰ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਦੇਸ਼ ਵਿਚ ਕੋਵਿਡ -19 ਦੇ ਕੇਸਾਂ ਦੀ ਦੁਗਣਾ ਹੋਣ ਦੀ ਔਸਤਨ ਦਰ ਇਸ ਸਮੇਂ 9.1 ਦਿਨ ਹੈ। ਇਸ ਦੇ ਨਾਲ ਹੀ, ਸ਼ੁੱਕਰਵਾਰ ਸਵੇਰੇ ਅੱਠ ਵਜੇ ਤੋਂ ਸ਼ਨੀਵਾਰ ਸਵੇੇੇਰੇ ਅੱਠ ਵਜੇ ਤੱਕ, ਦੇਸ਼ ਵਿੱਚ ਨਵੇਂ ਕੇਸਾਂ ਦੀ ਵਿਕਾਸ ਦਰ ਛੇ ਪ੍ਰਤੀਸ਼ਤ ਦਰਜ ਕੀਤੀ ਗਈ ਹੈ। ਜੋ ਕਿ ਦੇਸ਼ ਦੇ 100 ਮਾਮਲਿਆਂ ਨੂੰ ਪਾਰ ਕਰਨ ਤੋਂ ਬਾਅਦ ਰੋਜ਼ਾਨਾ ਦੇ ਅਧਾਰ ਤੇ ਸਭ ਤੋਂ ਘੱਟ ਵਿਕਾਸ ਦਰ ਹੈ।