ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਜੱਜ ਸਣੇ 42 ਮੁਲਾਜ਼ਮ ਕੋਰੋਨਾ ਪਾਜ਼ਿਟਿਵ

TeamGlobalPunjab
1 Min Read

ਚੰਡੀਗੜ੍ਹ: ਕੋਰੋਨਾ ਵਾਇਰਸ ਦੀ ਲਾਗ ਨੇ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਵੀ ਪੈਰ ਪਸਾਰ ਲਏ ਹਨ। ਹਾਈਕੋਰਟ ਦੇ ਇੱਕ ਜੱਜ ਕੋਰੋਨਾ ਪਾਜ਼ਿਟਿਵ ਪਾਏ ਗਏ, ਜਦਕਿ ਦੋ ਜੱਜਾਂ ਦੇ ਪਰਿਵਾਰ ਅਤੇ ਸਟਾਫ ਵੀ ਕੋਰੋਨਾ ਪੀੜਤ ਹਨ। ਇਨ੍ਹਾਂ ਤੋਂ ਇਲਾਵਾ ਹਾਈਕੋਰਟ ਦੇ 42 ਕਰਮਚਾਰੀ ਅਤੇ ਅਧਿਕਾਰੀ ਵੀ ਕੋਰੋਨਾ ਦੀ ਲਪੇਟ ‘ਚ ਆ ਗਏ ਹਨ।

ਅਜਿਹੇ ‘ਚ ਹਾਈਕੋਰਟ ਦੀ ਕਾਰਵਾਈ ਵੀਡੀਓ ਕਾਨਫਰੰਸਿੰਗ ਜ਼ਰੀਏ ਹੀ ਹੋ ਸਕਦੀ ਹੈ। ਕੋਰਟ ਵਿੱਚ ਪੇਸ਼ ਹੋ ਕੇ ਸੁਣਵਾਈ ਕਰਨਾ ਹਾਲ ਦੀ ਘੜੀ ਮੁਸ਼ਕਿਲ ਹੈ। ਇਸ ਤੋਂ ਇਲਾਵਾ ਹਾਈਕੋਰਟ ਦੇ ਰਜਿਸਟਰਾਰ ਜਨਰਲ ਦੇ ਸਟਾਫ ਦਾ ਇਕ ਮੈਂਬਰ ਵੀ ਪਾਜ਼ਿਟਿਵ ਆਇਆ ਹੈ। ਹਾਈਕੋਰਟ ਦੇ ਤਿੰਨ ਜੱਜ ਅਤੇ ਰਜਿਸਟਰਾਰ ਜਨਰਲ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ।

ਪੰਜਾਬ ਹਰਿਆਣਾ ਹਾਈਕੋਰਟ ਦੇ ਰਜਿਸਟਰਾਰ ਵਿਜੀਲੈਂਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਪੰਜਾਬ ਹਰਿਆਣਾ ਦੀ ਜ਼ਿਲ੍ਹਾ ਅਦਾਲਤਾਂ ‘ਚ 85 ਜੱਜ ਅਤੇ ਕਰਮਚਾਰੀ ਇਕਾਂਤਵਾਸ ਕੀਤੇ ਗਏ ਹਨ।

ਇਹ ਅੰਕੜਾ ਇਸ ਲਈ ਪੇਸ਼ ਕਰਨਾ ਪਿਆ, ਕਿਉਂਕਿ ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ ਦੇ ਵਕੀਲਾਂ ਦੀ ਮੰਗ ਹੈ ਕਿ ਆਹਮਣੇ ਸਾਹਮਣੇ ਦੀ ਸੁਣਵਾਈ ਜਲਦ ਸ਼ੁਰੂ ਕੀਤੀ ਜਾਵੇ।

- Advertisement -

Share this Article
Leave a comment