ਸਰਹੱਦ ਤੋਂ 20 ਪੈਕਟ ਹੈਰੋਇਨ, 2 ਪਿਸਤੌਲ ਤੇ 242 ਕਾਰਤੂਸ ਬਰਾਮਦ

Rajneet Kaur
2 Min Read

ਡੇਰਾ ਬਾਬਾ ਨਾਨਕ: ਬੀਐਸਐਫ ਦੇ ਸੈਕਟਰ ਗਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ 113 ਬਟਾਲੀਅਨ ਦੀ ਬੀਓਪੀ ਟਾਊਨ (ਡੇਰਾ ਬਾਬਾ ਨਾਨਕ) ‘ਤੇ ਜਵਾਨਾਂ ਦੀ ਪਾਕਿਸਤਾਨੀ ਤਸਕਰਾਂ ਦਰਮਿਆਨ ਸ਼ਨਿਚਰਵਾਰ ਤੜਕੇ ਸੰਘਣੀ ਧੁੰਦ ਦੌਰਾਨ ਹੋਈ ਮੁਠਭੇੜ ਹੋਣ ਤੋਂ ਬਾਅਦ ਕੀਤੇ ਗਏ ਸਰਚ ਅਭਿਆਨ ਦੌਰਾਨ 20 ਪੈਕਟ ਹੈਰੋਇਨ ਤੇ ਦੋ ਪਿਸਟਲ ਗੋਲੀਆ ਸਮੇਤ ਬਰਾਮਦ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।ਮਿਲੀ ਜਾਣਕਾਰੀ ਮੁਤਾਬਿਕ ਨਸ਼ਾ ਤਸਕਰ ਨਸ਼ੇ ਦੀ ਵੱਡੀ ਖੇਪ ਨੂੰ ਪਾਈਪਾਂ ਰਾਹੀਂ ਕੰਡਿਆਲੀ ਤਾਰ ਦੇ ਪਾਰ ਪਹੁੰਚਾ ਰਹੇ ਸੀ। ਪਰ ਇਨ੍ਹਾਂ ਕੋਸ਼ਿਸ਼ਾਂ ਨੂੰ ਬੀਐਸਐਫ ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ। ਸਰਹੱਦ ਦੇ ਕੋਲ ਹਲਚਲ ਦੇਖਦੇ ਹੋਏ ਬੀਐਸਐਫ ਦੇ ਜਵਾਨਾਂ ਨੇ ਚਿਤਾਵਨੀ ਦਿੱਤੀ ਪਰ ਹਲਚਲ ਨਾ ਰੁੱਕਣ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਫਾਇਰਿੰਗ ਕਰ ਦਿੱਤੀ। ਜਿਸ ਤੋਂ ਬਾਅਦ ਪਾਕਿਸਤਾਨੀ ਨਸ਼ਾ ਤਸਕਰਾਂ ਵਲੋਂ ਵੀ ਫਾਇਰਿੰਗ ਕਰ ਦਿੱਤੀ ਗਈ ਗਈ। ਜਿਸ ਵਿੱਚ 40 ਤੋਂ 50 ਰੋਂਦ ਫਾਇਰ ਕੀਤੇ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ BSF ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀਐਸਐਫ ਜਵਾਨਾ ਵੱਲੋਂ ਭਾਰਤ ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ ‘ਤੇ ਹਰਕਤ ਵੇਖੀ ਜਿੱਥੇ ਬੀਐਸਐਫ ਜਵਾਨਾਂ ਵੱਲੋਂ ਗੋਲੀ ਚਲਾਈ ਗਈ। ਇਸ ਉਪਰੰਤ ਕੀਤੇ ਗਏ ਸਰਚ ਅਭਿਆਨ ਦੌਰਾਨ 20 ਪੈਕਟ ਹੈਰੋਇਨ ਦੇ ਪੈਕਟ, 6ਮੈਗਜ਼ੀਨ 242 ਗੋਲੀਆਂ ਬਰਾਮਦ ਕੀਤੀਆਂ ਗਈਆਂ । ਇਸ ਮੌਕੇ ‘ਤੇ ਐਸਐਸਪੀ ਬਟਾਲਾ ਵੀ ਮੌਜੂਦ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment