ਪੰਜਾਬ ਵਿਧਾਨ ਸਭਾ ਦਾ ਅਗਲਾ ਸੈਸ਼ਨ ਹੋਵੇਗਾ ਪੇਪਰਲੈੱਸ,12.31 ਕਰੋੜ ਰੁਪਏ ਦਾ ਆਇਆ ਖਰਚ

Rajneet Kaur
2 Min Read

ਚੰਡੀਗੜ੍ਹ :  ਪੰਜਾਬ ਵਿਧਾਨ ਸਭਾ ਦੇ ਅਗਲੇ ਸੈਸ਼ਨ ਵਿੱਚ ਵਿਧਾਇਕਾਂ ਨੂੰ ਸਭ ਕੁੱਝ ਅਪਗ੍ਰੇਡ ਮਿਲਣ ਵਾਲਾ ਹੈ।ਪੰਜਾਬ ਵਿਧਾਨ ਸਭਾ ਦੇ ਅਗਲੇ ਸੈਸ਼ਨ ਲਈ ਡਿਜੀਟਲ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ।   ਵਿਧਾਨ ਸਭਾ ਦੀ ਕਾਰਵਾਈ ਤੋਂ ਹੁਣ ਕਾਗਜ਼ੀ ਕੰਮ ਬੰਦ ਹੋ ਜਾਵੇਗਾ ਅਤੇ ਇਸ ਦੇ ਲਈ ਡਿਜੀਟਲ ਤਕਨੀਕ ਵਰਤੀ ਜਾਵੇਗੀ। ਦਸ ਦਈਏ ਕਿ ਪੰਜਾਬ ਵਿਧਾਨ ਸਭਾ ਦਾ ਅਗਲਾ ਸੈਸ਼ਨ ਪੇਪਰਲੈੱਸ ਹੋਵੇਗਾ। ਵਿਧਾਨ ਸਭਾ ਨੂੰ ਪੇਪਰਲੈੱਸ ਕਰਨ ‘ਤੇ 12.31 ਕਰੋੜ ਰੁਪਏ ਦਾ ਖਰਚ ਆਇਆ ਹੈ।  ਹਰੇਕ ਸੀਟ ਉਤੇ ਲੈਪਟਾਪ, ਸਟੈਂਡ, ਚੱਟ ਸਕ੍ਰੀਨ ਲਗਾਉਣ ਦਾ ਕੰਮ ਮੁਕੰਮਲ ਕਰ ਦਿੱਤਾ ਗਿਆ ਹੈ।

ਵਿਧਾਨ ਸਭਾ ਦੀ ਕਾਰਵਾਈ ਤੋਂ ਹੁਣ ਕਾਗਜ਼ੀ ਕੰਮ ਬੰਦ ਹੋ ਜਾਵੇਗਾ ਤੇ ਇਸ ਨਾਲ ਹਰੇਕ ਸਾਲ ਇਕ ਕਰੋੜ ਰੁਪਏ ਬਚਣ ਦੀ ਉਮੀਦ ਹੈ। ਇਸ ਲਈ ਪੰਜਾਬ ਦੇ ਸਾਰੇ ਵਿਧਾਇਕਾਂ, ਅਧਿਕਾਰੀਆਂ, ਪ੍ਰਸ਼ਾਸਨਿਕ ਅਧਿਕਾਰੀਆਂ ਨੂੰ 10 ਅਗਸਤ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਟ੍ਰੇਨਿੰਗ ਸੈਸ਼ਨ ਦੀ ਸ਼ੁਰੂਆਤ ਸੀਐੱਮ ਮਾਨ ਤੇ ਸਪੀਕਰ ਕੁਲਤਾਰ ਸੰਧਵਾਂ ਵੱਲੋਂ ਕੀਤੀ ਜਾਵੇਗੀ।ਅਗਲੇ ਸੈਸ਼ਨ ਦੌਰਾਨ ਸਵਾਲ ਪੁੱਛਣ ਵਾਲਾ ਵਿਧਾਇਕ ਆਪਣੀ ਸੀਟ ‘ਤੇ ਖੜ੍ਹਾ ਹੋ ਕੇ ਟੱਚ ਸਕ੍ਰੀਨ ਰਾਹੀਂ ਸਵਾਲ ਨੰਬਰ ਬੋਲੇਗਾ ਜੋ ਕਿ ਵਿਧਾਨ ਸਭਾ ਅੰਦਰ ਲੱਗੀ ਸਕ੍ਰੀਨ ‘ਤੇ ਆ ਜਾਵੇਗਾ।ਸਬੰਧਿਤ ਮੰਤਰੀ ਪਹਿਲਾਂ ਹੀ ਫੀਡ ਕੀਤੇ ਗਏ ਜਵਾਬ ਨੂੰ ਆਪਣੀ ਸੀਟ ‘ਤੇ ਖੜ੍ਹਾ ਹੋ ਕੇ ਪੜ੍ਹ ਸਕੇਗਾ। ਇਹ ਸਾਰੀ ਪ੍ਰਕਿਰਿਆ ਵਿਧਾਨ ਸਭਾ ਦੇ ਅੰਦਰ ਲੱਗੀ ਵੱਡੀ ਟੱਚ ਸਕ੍ਰੀਨ ‘ਤੇ ਵੀ ਦਿਸੇਗੀ।ਇਸ ਦੇ ਨਾਲ-ਨਾਲ ਧਿਆਨ ਦਿਵਾਊ ਮਤਾ, ਬਿੱਲਾਂ ਦਾ ਖਰੜਾ, ਜਵਾਬਾਂ ਦੇ ਅੰਕੜੇ, ਥਿਓਰੇ ਹਰੇਕ ਸੀਟ ‘ਤੇ ਫਿਕਸ ਸਕ੍ਰੀਨ ‘ਤੇ ਆਉਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment