Home / ਸਿਆਸਤ / ਮਾਮਲਾ ਸੁਖਬੀਰ ਨੂੰ ਮਾਰਨ ਦੀ ਸਾਜ਼ਿਸ਼ ਦਾ : “ਸੁਖਬੀਰ ਆਪਣੀ ਪ੍ਰਸਿੱਧੀ ਬਣਾਉਣ ਲਈ ਇਹੋ ਜਿਹੀਆਂ ਕਹਾਣੀਆਂ ਬਣਾ ਰਿਹੈ” : ਭਾਰਤ ਭੂਸ਼ਣ ਆਸ਼ੂ

ਮਾਮਲਾ ਸੁਖਬੀਰ ਨੂੰ ਮਾਰਨ ਦੀ ਸਾਜ਼ਿਸ਼ ਦਾ : “ਸੁਖਬੀਰ ਆਪਣੀ ਪ੍ਰਸਿੱਧੀ ਬਣਾਉਣ ਲਈ ਇਹੋ ਜਿਹੀਆਂ ਕਹਾਣੀਆਂ ਬਣਾ ਰਿਹੈ” : ਭਾਰਤ ਭੂਸ਼ਣ ਆਸ਼ੂ

ਖੰਨਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਬੰਬ ਨਾਲ ਉਡਾਉਣ ਦੀ ਨਾਕਾਮ ਸਾਜ਼ਿਸ਼ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ, ਇਸ ‘ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਇਸ ਮਾਮਲੇ ‘ਤੇ ਕਾਂਗਰਸ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵੱਡਾ ਬਿਆਨ ਦਿੱਤਾ ਹੈ। ਇਸ ਹਮਲੇ ਦੀ ਸਾਜ਼ਿਸ਼ ਬਾਰੇ ਪੱਤਰਕਾਰਾਂ ਨੇ ਜਦੋਂ ਆਸ਼ੂ ਤੋਂ ਸਵਾਲ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ, ਕਿਸੇ ਨੇ ਸੁਖਬੀਰ ਬਾਦਲ ਨੂੰ ਉਡਾ ਕੇ ਕੀ ਲੈਣਾ ਹੈ, ਮੈਨੂੰ ਨਹੀਂ ਲਗਦਾ ਕਿ ਹੁਣ ਉਨ੍ਹਾਂ ਦੇ ਪਰਿਵਾਰ ਵੱਲ ਕੋਈ ਦੇਖਦਾ ਵੀ ਹੈ, ਉਹ ਬਿਨ੍ਹਾਂ ਗੱਲ ਤੋਂ ਇਵੇਂ ਪ੍ਰਸਿੱਧ ਹੋਣ ਲਈ ਕਹਾਣੀ ਬਣਾਉਦੇਂ ਰਹਿੰਦੇ ਹਨ।

ਭਾਰਤ ਭੂਸ਼ਣ ਆਸ਼ੂ ਨੇ ਦਾਅਵਾ ਕੀਤਾ ਕਿ ਜਦੋਂ ਤੱਕ ਸੂਬੇ ਅੰਦਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ ਉਦੋਂ ਤੱਕ ਪੰਜਾਬ ਵਿੱਚ ਅਮਨ ਅਤੇ ਕਨੂੰਨ ਦੀ ਵਿਵਸਥਾ ਰਹੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਕਿਸੇ ਦੀ ਵੀ ਜਾਨ ਨੂੰ ਕੋਈ ਖਤਰਾ ਖੜ੍ਹਾ ਨਹੀਂ ਹੋਣ ਦਿੱਤਾ ਜਾਵੇਗਾ। ਕੁੱਲ ਮਿਲਾ ਕੇ ਭਾਰਤ ਭੂਸ਼ਣ ਆਸ਼ੂ ਨੇ ਤਾਂ ਆਪਣਾ ਪੱਖ ਰੱਖ ਦਿੱਤਾ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਭਾਰਤ ਭੂਸ਼ਣ ਆਸ਼ੂ ਦੇ ਇਸ ਬਿਆਨ ‘ਤੇ ਸੁਖਬੀਰ ਬਾਦਲ ਕੀ ਪ੍ਰਤੀਕਿਰਿਆ ਦਿੰਦੇ ਹਨ।

Check Also

ਪੰਜਾਬ ’ਚ ਨਹੀਂ ਲਾਗੂ ਹੋਵੇਗਾ ਨਾਗਰਿਕਤਾ ਸੋਧ ਬਿੱਲ: ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ: ਇੱਕ ਪਾਸੇ ਜਿੱਥੇ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਪ੍ਰਦਰਸ਼ਨ ਜਾਰੀ ਹਨ, ਉੱਥੇ ਹੀ …

Leave a Reply

Your email address will not be published. Required fields are marked *