ਮੁੰਬਈ ਦੀ ਅਦਾਲਤ ਨੇ KRK ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜਿਆ

Rajneet Kaur
2 Min Read

ਨਿਊਜ਼ ਡੈਸਕ: ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਅਤੇ ਵਿਵਾਦਾਂ ‘ਚ ਰਹਿਣ ਵਾਲੇ ਕੇਆਰਕੇ ਯਾਨੀ ਕਮਾਲ ਰਾਸ਼ਿਦ ਖਾਨ ਨੂੰ ਮੁੰਬਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਮੁੰਬਈ ਏਅਰਪੋਰਟ ‘ਤੇ ਉਤਰਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰੀ ਤੋਂ ਬਾਅਦ KRK  ਨੂੰ ਬੋਰੀਵਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।ਦੱਸ ਦੇਈਏ ਕਿ ਆਲੋਚਕ ਅਤੇ ਅਦਾਕਾਰ ਦੇ ਖਿਲਾਫ ਮਲਾਡ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।

ਦਸ ਦਈਏ ਕਿ  ਸਾਲ 2020 ਵਿੱਚ, KRK ਨੇ ਮਰਹੂਮ ਅਦਾਕਾਰ ਰਿਸ਼ੀ ਕਪੂਰ ਅਤੇ ਇਰਫਾਨ ਖਾਨ ਬਾਰੇ ਟਵੀਟ ਕੀਤਾ ਸੀ, ਜਿਸ ਕਾਰਨ ਉਨ੍ਹਾਂ ਵਿਰੁੱਧ FIR ਦਰਜ ਕੀਤੀ ਗਈ ਸੀ। ਯੁਵਾ ਸੈਨਾ ਦੀ ਕੋਰ ਕਮੇਟੀ ਦੇ ਮੈਂਬਰ ਰਾਹੁਲ ਕਨਾਲ ਨੇ ਕੇਆਰਕੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਰਿਪੋਰਟ ਮੁਤਾਬਕ ਕੇਆਰਕੇ ਨੇ 30 ਅਪ੍ਰੈਲ 2020 ਨੂੰ ਰਿਸ਼ੀ ਕਪੂਰ ਬਾਰੇ ਟਵੀਟ ਕੀਤਾ ਸੀ। ਉਨ੍ਹਾਂ ਨੇ ਇਹ ਟਵੀਟ ਉਦੋਂ ਕੀਤਾ ਜਦੋਂ ਉਹ ਹਸਪਤਾਲ ‘ਚ ਭਰਤੀ ਸਨ। ਉਨ੍ਹਾਂ ਨੇ ਟਵੀਟ ‘ਚ ਲਿਖਿਆ- ‘ਸਰ, ਠੀਕ ਹੋ ਜਾਓ ਅਤੇ ਜਲਦੀ ਵਾਪਸ ਆਓ, ਕਿਉਂਕਿ ਸ਼ਰਾਬ ਦੀ ਦੁਕਾਨ ਸਿਰਫ 2-3 ਦਿਨਾਂ ਬਾਅਦ ਖੁੱਲ੍ਹਣ ਵਾਲੀ ਹੈ।’

ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੇਆਰਕੇ ਮੁਸੀਬਤ ਵਿੱਚ ਫਸਿਆ ਹੋਵੇ। ਉਹ ਅਕਸਰ ਆਪਣੇ ਵਿਵਾਦਿਤ ਟਵੀਟਸ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੇ ਹਨ। ਕੇਆਰਕੇ ਹਮੇਸ਼ਾ ਕਿਸੇ ਵੀ ਫਿਲਮ ਅਤੇ ਅਦਾਕਾਰਾਂ ‘ਤੇ ਟਿੱਪਣੀ ਕਰਦੇ ਰਹਿੰਦੇ ਹਨ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment