Home / ਪੰਜਾਬ / ਨਸ਼ਾ ਛੁਡਵਾਉਣ ਲਈ ਮਾਂ ਨੇ ਬਣਾਇਆ ਆਪਣੀ ਹੀ ਧੀ ਨੂੰ ਬੰਧਕ, ਫਿਰ ਕੁੜੀ ਨੇ ਵੀ ਚੁੱਕ ਲਿਆ ਵੱਡਾ ਕਦਮ

ਨਸ਼ਾ ਛੁਡਵਾਉਣ ਲਈ ਮਾਂ ਨੇ ਬਣਾਇਆ ਆਪਣੀ ਹੀ ਧੀ ਨੂੰ ਬੰਧਕ, ਫਿਰ ਕੁੜੀ ਨੇ ਵੀ ਚੁੱਕ ਲਿਆ ਵੱਡਾ ਕਦਮ

ਅੰਮ੍ਰਿਤਸਰ : ਪੰਜਾਬ ਅੰਦਰ ਨਸ਼ਾ ਖਤਮ ਕਰਨ ਲਈ ਜਿੱਥੇ ਸਰਕਾਰ ਹਰ ਦਿਨ ਕੋਸ਼ਿਸ਼ਾਂ ਕਰ ਰਹੀ ਹੈ ਤੇ ਇਸ ਲਈ ਲੋਕਾਂ ਦੇ ਸਾਥ ਦੀ ਵੀ ਮੰਗ ਕਰ ਰਹੀ ਹੈ ਉੱਥੇ ਹੀ ਨਸ਼ੇ ਨਾਲ ਸਬੰਧਤ ਇੱਕ ਅਜਿਹਾ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਜਿਸ ਬਾਰੇ ਜਾਣ ਕੇ ਹਰ ਕਿਸੇ ਵੱਲੋਂ ਇਸ ਦੀ ਨਿੰਦਾ ਕੀਤੀ ਜਾ ਰਹੀ ਹੈ। ਦਰਅਸਲ ਇਹ ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਇੱਕ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਦਾਅਵਾ ਕੀਤਾ ਹੈ ਕਿ ਉਸ ਨੇ ਆਪਣੀ ਲੜਕੀ ਦਾ ਨਸ਼ਾ ਛੁਡਾਉਣ ਲਈ ਉਸ ਨੂੰ ਜੰਜੀਰਾ ਨਾਲ ਵੀ ਬੰਨ੍ਹ ਕੇ ਰੱਖਿਆ ਪਰ ਫਿਰ ਵੀ ਨਸ਼ਾ ਤਸਕਰ ਉਸ ਨੂੰ ਭਜਾ ਕੇ ਲੈ ਗਿਆ ਹੈ। ਰੰਜੀਤ ਐਵੇਨਿਊ ਵਿੱਚ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਔਰਤ ਨੇ ਦਾਅਵਾ ਕੀਤਾ ਹੈ ਕਿ ਇਹ ਨਸ਼ਾ ਤਸਕਰ ਉਸ ਦੀ ਬੇਟੀ ਨੂੰ ਨਸ਼ੇ ਦੀਆਂ ਪੁੜੀਆਂ ਸਪਲਾਈ ਕਰਦਾ ਸੀ। ਜਾਣਕਾਰੀ ਮੁਤਾਬਿਕ ਔਰਤ ਨੇ ਸ਼ਿਕਾਇਤ ਦਰਜ ਕਰਵਾਉਂਦਿਆਂ ਇਹ ਵੀ ਦਾਅਵਾ ਕੀਤਾ ਹੈ ਕਿ ਨਸ਼ਾ ਤਸਕਰ ਨੇ ਉਸ ਦੀ ਬੇਟੀ ਨੂੰ ਆਪਣੇ ਜਾਲ ਵਿੱਚ ਫਸਾ ਕੇ ਸ਼ਹਿਰ ਅੰਦਰ ਚਿੱਟਾ ਕਾਲਜ ਵਾਲੀਆਂ ਕੁੜੀਆਂ ਨੂੰ ਵੀ ਵਿਕਵਾਇਆ ਹੈ, ਇਸੇ ਕਾਰਨ ਹੀ ਉਸ ਨੇ ਆਪਣੀ ਬੇਟੀ ਨੂੰ ਜੰਜੀਰਾਂ ਨਾਲ ਬੰਧਕ ਬਣਾਇਆ ਸੀ। ਖ਼ਬਰ ਹੈ ਕਿ ਔਰਤ ਨੇ ਸ਼ਿਕਾਇਤ ਦਰਜ ਕਰਵਾਉਂਦਿਆਂ ਇਹ ਵੀ ਮੰਗ ਕੀਤੀ ਹੈ ਕਿ ਨਸ਼ਾ ਤਸਕਰ ਦੇ ਨਾਲ ਨਾਲ ਉਸ ਦੀ ਬੇਟੀ ਵਿਰੁੱਧ ਨਸ਼ਾ ਵੇਚਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਜਾਵੇ।  

Check Also

ਸਿੱਖ ਲੀਡਰਾਂ ਨੇ ਜਦੋਂ ਜੁੱਤੇ ਪਾ ਕੇ ਸੁਣੀ ਗੁਰਬਾਣੀ! ਹੁਣ ਅਕਾਲ ਤਖਤ ਸਾਹਿਬ ਕਰੇ ਫੈਸਲਾ

ਨਵੀਂ ਦਿੱਲੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਲੈ …

Leave a Reply

Your email address will not be published. Required fields are marked *