ਵਿਧਾਨ ਸਭਾ ਦੀਆਂ ਚੋਣਾਂ ਸਬੰਧੀ ਬੈਠਕ ਅੱਜ, ਉਮੀਦਵਾਰਾਂ ਦੇ ਨਾਵਾਂ ‘ਤੇ ਲੱਗੇਗੀ ਮੋਹਰ

TeamGlobalPunjab
2 Min Read

ਨਵੀਂ ਦਿੱਲੀ :- ਵਿਧਾਨ ਸਭਾ ਚੋਣਾਂ ‘ਚ ਉਮੀਦਵਾਰਾਂ ਦੇ ਨਾਵਾਂ ਸਬੰਧੀ ਫੈਸਲਾ ਲੈਣ ਲਈ ਅੱਜ ਸ਼ਨੀਵਾਰ ਨੂੰ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਇੱਕ ਬੈਠਕ ਹੋਵੇਗੀ। ਕਮੇਟੀ ਚਾਰ ਰਾਜਾਂ ਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਮੀਦਵਾਰਾਂ ਦੇ ਨਾਵਾਂ ‘ਤੇ ਮੋਹਰ ਲਾਏਗੀ।

 ਇਸ ਤੋਂ ਪਹਿਲਾਂ 3 ਮਾਰਚ ਨੂੰ ਭਾਜਪਾ ਦੇ ਬੰਗਾਲ ਦੇ ਮੁਢਲੇ ਸਮੂਹ ਦੀ ਮੁਲਾਕਾਤ ਹੋਈ ਸੀ। 4 ਮਾਰਚ ਨੂੰ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਹੋਈ। ਇਸ ਪਹਿਲੀ ਬੈਠਕ ‘ਚ ਬੰਗਾਲ ਤੇ ਅਸਾਮ ਦੇ ਪਹਿਲੇ ਪੜਾਅ ਲਈ ਉਮੀਦਵਾਰਾਂ ਦੇ ਨਾਵਾਂ ਲਈ ਸਲਾਹ ਹੋਈ ਸੀ।

ਦੱਸ ਦਈਏ 6 ਮਾਰਚ ਨੂੰ, ਭਾਰਤੀ ਜਨਤਾ ਪਾਰਟੀ ਨੇ ਪੱਛਮੀ ਬੰਗਾਲ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕੀਤੀ। ਇਸ ਪਹਿਲੀ ਸੂਚੀ ਵਿਚ 57 ਉਮੀਦਵਾਰ ਸਨ। ਮੁੱਖ ਮੰਤਰੀ ਤੇ ਟੀਐਮਸੀ ਦੀ ਮੁਖੀ ਮਮਤਾ ਬੈਨਰਜੀ ਨੰਦੀਗ੍ਰਾਮ ਸੀਟ ਤੋਂ ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਦੇ ਖਿਲਾਫ ਹਨ।

ਸੁਵੇਂਦੂ ਅਧਿਕਾਰ ਮਮਤਾ ਦੇ ਬਹੁਤ ਨੇੜਲੇ ਮੰਤਰੀ ਸਨ। ਕੁਝ ਮਹੀਨੇ ਪਹਿਲਾਂ, ਉਹ ਟੀਐਮਸੀ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਸਨ। ਬੰਗਾਲ ਚੋਣਾਂ ਵਿਚ ਨੰਦੀਗ੍ਰਾਮ ਸੀਟ ਹੁਣ ਸਭ ਤੋਂ ਆਕਰਸ਼ਕ ਤੇ ਸਖਤ ਚੁਣੌਤੀ ਹੋਵੇਗੀ।

- Advertisement -

 ਇਸਤੋਂ ਇਲਾਵਾ ਕੇਰਲਾ, ਤਾਮਿਲਨਾਡੂ, ਪੱਛਮੀ ਬੰਗਾਲ, ਅਸਾਮ ਤੇ ਪੁਡੂਚੇਰੀ ਦੇ 824 ਵਿਧਾਨ ਸਭਾ ਹਲਕਿਆਂ ‘ਚ ਚੋਣਾਂ ਹੋਣੀਆਂ ਹਨ। ਇਨ੍ਹਾਂ ਰਾਜਾਂ ‘ਚ ਚੋਣਾਂ 27 ਮਾਰਚ ਨੂੰ ਸ਼ੁਰੂ ਹੋਣੀਆਂ ਹਨ ਤੇ 29 ਅਪ੍ਰੈਲ ਨੂੰ ਖਤਮ ਹੋਣਗੀਆਂ। ਵੋਟਾਂ ਦੀ ਗਿਣਤੀ 2 ਮਈ ਤੋਂ ਸ਼ੁਰੂ ਹੋਵੇਗੀ। ਤਾਮਿਲਨਾਡੂ, ਪੱਛਮੀ ਬੰਗਾਲ, ਕੇਰਲ, ਅਸਾਮ ਤੇ ਪੁਡੂਚੇਰੀ ‘ਚ 18.68 ਕਰੋੜ ਵੋਟਰ 2.7 ਲੱਖ ਪੋਲਿੰਗ ਸਟੇਸ਼ਨਾਂ ‘ਤੇ ਵੋਟ ਪਾਉਣਗੇ।

TAGGED: , ,
Share this Article
Leave a comment