Home / ਭਾਰਤ / ਡਾਕਟਰਾਂ, ਇੰਜਨੀਅਰਾਂ ਸਮੇਤ ਸੈਂਕੜੇ ਗ੍ਰੇਜੂਏਟ ਨੌਜਵਾਨ ਕਰ ਰਹੇ ਨੇ ਚਪੜਾਸੀ ਦੀ ਨੌਕਰੀ

ਡਾਕਟਰਾਂ, ਇੰਜਨੀਅਰਾਂ ਸਮੇਤ ਸੈਂਕੜੇ ਗ੍ਰੇਜੂਏਟ ਨੌਜਵਾਨ ਕਰ ਰਹੇ ਨੇ ਚਪੜਾਸੀ ਦੀ ਨੌਕਰੀ

ਅਹਿਮਦਾਬਾਦ : ਗੁਜਰਾਤ ਹਾਈਕੋਰਟ ਅਤੇ ਅਧੀਨ ਅਦਾਲਤਾਂ ‘ਚ ਚਪੜਾਸੀ ਸਮੇਤ ਵਰਗ-4 ਦੀ ਭਰਤੀ ਲਈ 19 ਡਾਕਟਰਾਂ ਵੱਲੋਂ ਅਰਜ਼ੀਆਂ ਦਿੱਤੀਆਂ ਗਈਆਂ ਸਨ। ਪੇਪਰ ਪਾਸ ਕਰਨ ਤੋਂ ਬਾਅਦ ਇਨ੍ਹਾਂ ਵਿੱਚੋਂ 7 ਡਾਕਟਰਾਂ ਨੇ 30 ਹਜ਼ਾਰ ਤਨਖਾਹ ਵਾਲੀ ਇਹ ਨੌਕਰੀ ਸਵੀਕਾਰ ਕੀਤੀ। ਜਾਣਕਾਰੀ ਮੁਤਾਬਿਕ ਇੱਥੇ 1149 ਪਦਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ ਜਦੋਂ ਕਿ ਕੁੱਲ 1 ਲੱਖ 59278 ਅਰਜ਼ੀਆਂ ਪ੍ਰਾਪਤ ਹੋਈਆਂ। ਇਨ੍ਹਾਂ ਵਿੱਚੋਂ 44958 ਅਰਜ਼ੀ ਭੇਜਣ ਵਾਲੇ ਡਿਗਰੀ ਧਾਰਕ ਸਨ। ਚਪੜਾਸੀ ਦੀ ਨੌਕਰੀ ਲਈ ਰੱਖੇ ਗਏ ਪੇਪਰ ਦੀ ਪ੍ਰਕਿਰਿਆ ਤੋਂ ਬਾਅਦ 7 ਡਾਕਟਰਾਂ, 450 ਇੰਜਨੀਅਰਾਂ, 543 ਗ੍ਰੇਜੂਏਟ ਪਾਸ ਨੌਜਵਾਨਾਂ ਨੇ ਵਰਗ-4 ਦੀ ਨੌਕਰੀ ਸਵੀਕਾਰ ਕੀਤੀ ਹੈ। ਇਨ੍ਹਾਂ ਵਿੱਚ ਚਪੜਾਸੀ ਅਤੇ ਪਾਣੀ ਪਿਆਉਣ ਵਾਲੇ ਸ਼ਾਮਲ ਹਨ। ਪੇਪਰ ਲਈ ਆਈਆਂ ਅਰਜ਼ੀਆਂ ਅਤੇ ਚੁਣੇ ਗਏ  
ਡਿਗਰੀ  ਬਿਨੈਕਾਰ  ਚੁਣੇ ਗਏ
ਗ੍ਰੈਜੂਏਟ     44958      543
ਪੋਸਟ ਗ੍ਰੈਜੂਏਟ     5727      119
ਟੇਕ ਗ੍ਰੇਜੂਏਟ     196      156
ਬੀ-ਟੇਕ-ਬੀਈ    4832      450
  ਹਾਈ ਕੋਰਟ ਵਿੱਚ ਜੱਜ ਬਣਨ ਲਈ ਐਲਐਲਐਮ ਦੀ ਡਿਗਰੀ ਯੋਗ ਹੈ ਅਤੇ ਦੂਜੇ ਸ਼ਬਦਾਂ ਵਿਚ, ਜੱਜ ਬਣਨ ਲਈ ਬਰਾਬਰ ਯੋਗਤਾ ਵਾਲੇ ਡਿਗਰੀ ਧਾਰਕ ਵੀ ਕਲਾਸ -04 ਭਰਤੀ ਪ੍ਰੀਖਿਆ ਵਿਚ ਸ਼ਾਮਲ ਹੋਏ ਹਨ। ਅਜਿਹੇ ਬਿਨੈਕਾਰ ਨਾਲ ਗੱਲ ਕਰਨ ‘ਤੇ, ਉਸਨੇ ਦੱਸਿਆ ਕਿ ਇੰਨੀ ਪੜ੍ਹਾਈ ਤੋਂ ਬਾਅਦ ਵੀ ਸਾਡੇ ਕੋਲ ਯੋਗ ਨੌਕਰੀ ਨਹੀਂ ਸੀ ਅਤੇ ਇਹ ਇਕ ਸਰਕਾਰੀ ਨੌਕਰੀ ਹੈ, ਇਸ ਲਈ ਅਸੀਂ ਚਪੜਾਸੀ ਬਣਨ ਲਈ ਤਿਆਰ ਹਾਂ।

Check Also

Breaking News : ਕਾਨਪੁਰ ਪੁਲਿਸ ਕਤਲਕਾਂਡ ਦਾ ਮੁੱਖ ਦੋਸ਼ੀ ਵਿਕਾਸ ਦੁਬੇ ਗ੍ਰਿਫ਼ਤਾਰ

ਭੋਪਾਲ : ਕਾਨਪੁਰ ਪੁਲਿਸ ਕਤਲਕਾਂਡ ਦੇ ਮੁੱਖ ਦੋਸ਼ੀ ਅਤੇ ਹਿਸਟਰੀਸ਼ੀਟਰ ਵਿਕਾਸ ਦੁਬੇ ਨੂੰ ਪੁਲਿਸ ਵੱਲੋਂ …

Leave a Reply

Your email address will not be published. Required fields are marked *