‘ਦਿ ਕਪਿਲ ਸ਼ਰਮਾ ਸ਼ੋਅ’ ਨਵੇਂ ਸੈੱਟ ਦੇ ਨਾਲ ਜਲਦ ਕਰੇਗਾ ਵਾਪਸੀ

TeamGlobalPunjab
3 Min Read

ਸੋ਼ਅ ਵਿੱਚ ਇਸ ਵਾਰ ਕੀਤੇ ਜਾਣਗੇ ਕਈ ਨਵੇਂ ਬਦਲਾਅ

 

 ਨਵੇਂ ਰੂਪ ‘ਚ ਕਪਿਲ ਖੋਲਣਗੇ ਹਾਸਿਆਂ ਦਾ ਪਿਟਾਰਾ

 

- Advertisement -

ਮੁੰਬਈ : ਭਾਰਤ ਵਿੱਚ ਟੇਲੀਵਿਜਨ ਜਗਤ ਦੇ ਸਭ ਤੋਂ ਵੱਧ ਚਰਚਿਤ ਅਤੇ ਮਨਪਸੰਦ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ । ‘ਦਿ ਕਪਿਲ ਸ਼ਰਮਾ ਸ਼ੋਅ’ ਦੀ ਨਵੇਂ ਐਪੀਸੋਡਜ਼ ਦੇ ਨਾਲ ਜਲਦੀ ਹੀ ਵਾਪਸੀ ਹੋਣ ਵਾਲੀ ਹੈ । ਮਹਾਰਾਸ਼ਟਰ ਵਿੱਚ ਵਧ ਰਹੇ ਕੋਰੋਨਾ ਦੇ ਮਾਮਲਿਆਂ ਅਤੇ ਤਾਲਾਬੰਦੀ ਦੇ ਦੌਰਾਨ ਸ਼ੋਅ ਨੂੰ ਕੁਝ ਮਹੀਨਿਆਂ ਲਈ ਬੰਦ ਕੀਤਾ ਗਿਆ ਸੀ । ਅਜਿਹੀ ਸਥਿਤੀ ਵਿੱਚ, ਹੁਣ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਕਿ ਸ਼ੋਅ ਵਾਪਸ ਕਦੋਂ ਆਵੇਗਾ । ਇਸ ਲਈ ਹੁਣ ਤੁਹਾਡਾ ਇੰਤਜ਼ਾਰ ਖਤਮ ਹੋ ਰਿਹਾ ਹੈ ਕਿਉਂਕਿ ‘ਦਿ ਕਪਿਲ ਸ਼ਰਮਾ ਸ਼ੋਅ’ ਦੀ ਵਾਪਸੀ ਦੀ ਤਰੀਕ ਸਾਹਮਣੇ ਆ ਗਈ ਹੈ। ਪਰ ਇਸ ਲਈ ਦਰਸ਼ਕਾਂ ਨੂੰ ਹਾਲੇ ਥੋੜਾ ਜਿਹਾ ਹੋਰ ਇੰਤਜ਼ਾਰ ਕਰਨਾ ਪਵੇਗਾ।

ਹੁਣ ਕਪਿਲ ਅਤੇ ਉਨ੍ਹਾਂ ਦੀ ਟੀਮ ਨਾਲ ਫਿਰ ਤੋਂ ਹੱਸਣ ਲਈ ਤੁਹਾਨੂੰ ਬਸ ਜੁਲਾਈ ਮਹੀਨੇ ਤੱਕ ਦਾ ਇੰਤਜ਼ਾਰ ਕਰਨਾ ਪਏਗਾ। ਉਸ ਤੋਂ ਬਾਅਦ, ਕਪਿਲ ਜਲਦੀ ਹੀ ਆਪਣੀ ਟੀਮ ਨਾਲ ਤੁਹਾਡੇ ਟੈਲੀਵਿਜ਼ਨ ਸਕ੍ਰੀਨਾਂ ਤੇ ਵਾਪਸੀ ਕਰਨ ਜਾ ਰਹੇ ਹਨ । ਟੀਵੀ ਇੰਡਸਟਰੀ ਦੀ ਹਲਚਲ ‘ਤੇ ਨਜ਼ਰ ਰੱਖਣ ਵਾਲੇ ਮੀਡੀਆ ਅਦਾਰੇ ਦੀ ਇੱਕ ਰਿਪੋਰਟ ਦੇ ਅਨੁਸਾਰ ਸ਼ੋਅ 21 ਜੁਲਾਈ ਨੂੰ ਸ਼ੁਰੂ ਹੋਣ ਵਾਲਾ ਹੈ । ਖਬਰਾਂ ਅਨੁਸਾਰ ਸੋ਼ਅ ਦੀ ਸ਼ੂਟਿੰਗ ਜੁਲਾਈ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋਵੇਗੀ।

 ਕਪਿਲ ਦੇ ਨਾਲ ਉਨ੍ਹਾਂ ਦੀ ਟੀਮ ਦੇ ਬਾਕੀ ਸਿਤਾਰੇ ਭਾਰਤੀ ਸਿੰਘ, ਕਿਕੂ ਸ਼ਾਰਦਾ, ਸੁਮੋਨਾ ਚੱਕਰਵਰਤੀ, ਚੰਦਨ ਪ੍ਰਭਾਕਰ ਅਤੇ ਕ੍ਰਿਸ਼ਨ ਅਭਿਸ਼ੇਕ ਵੀ ਪਹਿਲਾਂ ਦੀ ਤਰ੍ਹਾਂ ਸ਼ੋਅ ਦਾ ਹਿੱਸਾ ਹੋਣਗੇ। ਹਾਲਾਂਕਿ, ਇਸ ਬਾਰੇ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ ਕਿ, ਕੀ ਇਸ ਵਾਰ ਸੈੱਟ ‘ਤੇ ਲਾਈਵ ਦਰਸ਼ਕਾਂ ਨੂੰ ਸ਼ਾਮਲ ਕੀਤਾ ਜਾਵੇਗਾ ਜਾਂ ਨਹੀਂ।

ਤੁਹਾਨੂੰ ਦੱਸ ਦੇਈਏ ਕਿ ਫਰਵਰੀ ਵਿੱਚ, ਕਪਿਲ ਨੇ ਪਿਤਾ ਬਣਨ ਤੋਂ ਬਾਅਦ ਛੁੱਟੀ ਲੈ ਲਈ ਸੀ । ਉਸ ਸਮੇਂ ਦੌਰਾਨ ਸ਼ੋਅ ਵਿੱਚ ਬਹੁਤ ਜ਼ਿਆਦਾ ਮਹਿਮਾਨ ਵੀ ਨਹੀਂ ਆ ਰਹੇ ਸਨ, ਇਸ ਦੇ ਕਾਰਨ, ਨਿਰਮਾਤਾਵਾਂ ਨੇ ਕੁਝ ਸਮੇਂ ਲਈ ਸ਼ੋਅ ਨੂੰ ‘ਆਫ਼ ਏਅਰ’  ਕਰਨ ਦਾ ਫੈਸਲਾ ਕੀਤਾ ਸੀ ।

ਪਹਿਲਾਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਸ਼ੋਅ ਮਈ ਵਿੱਚ ਵਾਪਸ ਆ ਸਕਦਾ ਹੈ । ਇਕ ਮੈਗਜ਼ੀਨ  ਨਾਲ ਗੱਲਬਾਤ ਕਰਦਿਆਂ ਕ੍ਰਿਸ਼ਣਾ ਅਭਿਸ਼ੇਕ ਨੇ ਕਿਹਾ ਸੀ ਕਿ ‘ਦਿ ਕਪਿਲ ਸ਼ਰਮਾ ਸ਼ੋਅ’ ਮਈ ‘ਚ ਵਾਪਸੀ ਕਰ ਰਿਹਾ ਹੈ, ਹਾਲਾਂਕਿ ਅਜੇ ਤਰੀਕ ਨੂੰ ਅੰਤਮ ਰੂਪ ਨਹੀਂ ਦਿੱਤਾ ਗਿਆ ਹੈ। ਕ੍ਰਿਸ਼ਣਾ ਨੇ ਇਹ ਵੀ ਦੱਸਿਆ ਸੀ ਕਿ ਸ਼ੋਅ ਵਿੱਚ ਇਸ ਵਾਰ ਕੁਝ ਬਦਲਾਅ ਕੀਤੇ ਜਾਣਗੇ।

- Advertisement -

ਕ੍ਰਿਸ਼ਣਾ ਨੇ ਇਹ ਵੀ ਦੱਸਿਆ ਸੀ ਕਿ ਸ਼ੋਅ ਵਿੱਚ ਇਸ ਵਾਰ ਕੁਝ ਬਦਲਾਅ ਕੀਤੇ ਜਾਣਗੇ। ਦਰਸ਼ਕ ਇਸ ਵਾਰ ਕੁਝ ਨਵੀਆਂ ਚੀਜ਼ਾਂ ਵੀ ਦੇਖਣਗੇ । ਸ਼ੋਅ ਦਾ ਸੈੱਟ ਵੀ ਇਕ ਨਵੇਂ ਢੰਗ ਨਾਲ ਹੋਵੇਗਾ। ਇਸਦੇ ਨਾਲ ਹੀ, ਨਵੇਂ ਲੋਕਾਂ ਨੂੰ ਵੀ ਇਸ ਸ਼ੋਅ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ । ਕੁਝ ਦਿਨ ਪਹਿਲਾਂ ਕਪਿਲ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਸੀ ਜਿਸ ਵਿੱਚ ਉਸਨੇ ਦੱਸਿਆ ਸੀ ਕਿ ਨਿਰਮਾਤਾ ਨਵੇਂ ਲੇਖਕਾਂ ਅਤੇ ਅਦਾਕਾਰਾਂ ਦੀ ਭਾਲ ਕਰ ਰਹੇ ਹਨ।

Share this Article
Leave a comment