ਨਾਈਟ ਕਰਫਿਊ ਦੌਰਾਨ ਚੱਲ ਰਹੀ ਸੀ ਫਿਲਮ ਦੀ ਸ਼ੂਟਿੰਗ, ਪੰਜਾਬੀ ਅਦਾਕਾਰ ਸਣੇ 4 ਗ੍ਰਿਫਤਾਰ

TeamGlobalPunjab
1 Min Read

ਲੁਧਿਆਣਾ: ਕੋਰੋਨਾ ਮਹਾਂਮਾਰੀ ਕਾਰਨ ਪੰਜਾਬ ‘ਚ ਸਭ ਤੋਂ ਮਾੜੇ ਹਾਲਾਤ ਲੁਧਿਆਣਾ ਜ਼ਿਲ੍ਹੇ ਦੇ ਹਨ। ਇਸ ਵਿਚਾਲੇ ਫਿਲਮੀ ਅਦਾਕਾਰ ਜਿੰਮੀ ਸ਼ੇਰਗਿੱਲ ਕੋਰੋਨਾ ਪ੍ਰੋਟੋਕੋਲ ਤੋੜਦੇ ਪਾਏ ਗਏ। ਪੁਲੀਸ ਨੇ ਜਿੰਮੀ ਸ਼ੇਰਗਿੱਲ ਸਣੇ ਚਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਲੇ ਇਕ ਦਿਨ ਪਹਿਲਾਂ ਹੀ ਉਨ੍ਹਾਂ ਦਾ ਪ੍ਰੋਟੋਕਾਲ ਤੋੜਨ ‘ਤੇ ਚਲਾਨ ਕੱਟਿਆ ਗਿਆ ਸੀ। ਇਸ ਦੇ ਬਾਵਜੂਦ ਉਹ ਫਿਰ ਤੋਂ ਨਾਈਟ ਕਰਫ਼ਿਊ ਵਿਚ ਬਾਹਰ ਨਿਕਲੇ ਸਨ।

ਐੱਸਆਈ ਮਨਿੰਦਰ ਕੌਰ ਨੇ ਦੱਸਿਆ ਕਿ ਬੀਤੇ ਤਿੰਨ ਦਿਨ ਤੋਂ ਜਿੰਮੀ ਸ਼ੇਰਗਿੱਲ ਦੀ ਟੀਮ ਆਰੀਆ ਸਕੂਲ ਵਿੱਚ ਇੱਕ ਪੰਜਾਬੀ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ। ਇਸ ਦੇ ਚੱਲਦਿਆਂ ਸਕੂਲ ਦੀ ਇਮਾਰਤ ਨੂੰ ਸੈਸ਼ਨ ਕੋਰਟ ਦੇ ਸੈੱਟ ਵਿੱਚ ਬਦਲਿਆ ਗਿਆ ਸੀ।

ਸੋਮਵਾਰ ਨੂੰ ਪੁਲੀਸ ਨੂੰ ਜਾਣਕਾਰੀ ਮਿਲੀ ਸੀ ਕਿ ਉੱਥੇ ਸਮਾਜਿਕ ਦੂਰੀ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਤੇ ਨਾਂ ਹੀ ਕਿਸੇ ਨੇ ਆਪਣੇ ਚਿਹਰੇ ‘ਤੇ ਮਾਸਕ ਪਹਿਨਿਆ ਹੈ। ਇਸਦੇ ਚਲਦਿਆਂ ਮੌਕੇ ‘ਤੇ ਪਹੁੰਚੀ ਪੁਲਿਸ ਟੀਮ ਨੇ ਉਨ੍ਹਾਂ ਦੇ  ਚਲਾਨ ਕੱਟ ਦਿੱਤੇ।

- Advertisement -

ਇਸ ਦੇ ਬਾਵਜੂਦ ਟੀਮ ਨੇ ਫਿਰ ਤੋਂ ਨਿਯਮਾਂ ਦੀ ਉਲੰਘਣਾ ਕੀਤੀ ਮੰਗਲਵਾਰ ਦੇਰ ਰਾਤ ਪੁਲੀਸ ਨੂੰ ਸੂਚਨਾ ਮਿਲੀ ਕਿ ਨਾਈਟ ਕਰਫਿਊ ਦੌਰਾਨ ਸ਼ੂਟਿੰਗ ਕੀਤੀ ਜਾ ਰਹੀ ਹੈ ਤੇ ਸੈੱਟ ‘ਤੇ ਲਗਭਗ 150 ਲੋਕ ਮੌਜੂਦ ਹਨ। ਮੌਕੇ ‘ਤੇ ਪਹੁੰਚੀ ਪੁਲੀਸ ਨੇ ਜਿੰਮੀ ਸ਼ੇਰਗਿੱਲ ਸਣੇ ਚਾਰ ਨੂੰ ਗ੍ਰਿਫ਼ਤਾਰ ਕਰ ਲਿਆ।

Share this Article
Leave a comment