ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸੂਬੇ ‘ਚ 2 ਘੰਟੇ ਸਿਹਤ ਸੇਵਾਵਾਂ ਠੱਪ ਰੱਖਣ ਦਾ ਐਲਾਨ

TeamGlobalPunjab
1 Min Read

ਅੰਮ੍ਰਿਤਸਰ : ਸਿਵਲ ਹਸਪਤਾਲ ‘ਚ ਬੀਤੇ ਐਤਵਾਰ ਸਵੇਰੇ 4 ਵਜੇ ਮੈਡੀਕਲ ਲੀਗਲ ਰਿਪੋਰਟ ਕਰਵਾਉਣ ਆਏ ਦੋ ਧਿਰਾਂ ਦੀ ਝੜਪ ਹੋ ਗਈ। ਇਸ ਦੌਰਾਨ ਇਕ ਧਿਰ ਦੇ ਵਿਅਕਤੀ ਨੇ ਦੂਜੇ ਪੱਖ ‘ਤੇ ਗੋਲ਼ੀ ਚਲਾ ਦਿੱਤੀ। ਇੱਕ ਗੋਲ਼ੀ ਹਸਪਤਾਲ ‘ਚ ਕੰਮ ਕਰ ਰਹੇ ਐਮਰਜੈਂਸੀ ਮੈਡੀਕਲ ਅਫਸਰ ਭਵਨੀਤ ਸਿੰਘ ਨੂੰ ਲੱਗੀ। ਭਵਨੀਤ ਸਿੰਘ ਨੂੰ ਤਤਕਾਲ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

ਸਿਵਲ ਹਸਪਤਾਲ ਦੀ ਘਟਨਾ ਦੇ ਵਿਰੋਧ ‘ਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸੂਬੇ ‘ਚ 2 ਘੰਟੇ ਸਿਹਤ ਸੇਵਾਵਾਂ ਠੱਪ ਰੱਖਣ ਦਾ ਐਲਾਨ ਕੀਤਾ ਹੈ। ਐਤਵਾਰ ਨੂੰ ਵਰਚੁਅਲ ਮੀਟਿੰਗ ‘ਚ ਇਹ ਫੈਸਲਾ ਲਿਆ ਗਿਆ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਕੇਡੀ ਸਿੰਘ ਤੇ ਸੈਕਰੇਟਰੀ ਡਾ. ਆਰਐੱਸ ਸੇਠੀ ਨੇ ਕਿਹਾ ਕਿ ਅੱਜ ਸੋਮਵਾਰ ਨੂੰ ਪੰਜਾਬ ਦੇ ਸਾਰੇ ਸਰਕਾਰੀ ਤੇ ਨਿੱਜੀ ਹਸਪਤਾਲਾਂ ‘ਚ ਕਾਰਜ ਅਧੀਨ ਆਈਐੱਮਏ ਨਾਲ ਜੁੜੇ ਡਾਕਟਰ ਓਪੀਡੀ ਸੇਵਾਵਾਂ ਦਾ ਬਾਈਕਾਟ ਕਰਨਗੇ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਪੂਰਨ ਜਾਰੀ ਰਹਿਣਗੀਆਂ।

Share this Article
Leave a comment