ਭਾਰਤ ਜੋੜੋ ਯਾਤਰਾ ਦੌਰਾਨ ਸੁਰੱਖਿਆ ਘੇਰਾ ਤੋੜ ਕੇ ਰਾਹੁਲ ਗਾਂਧੀ ਕੋਲ ਪਹੁੰਚੀ ਕੁੜੀ, ਕੀਤਾ ਇਹ ਕੰਮ

Rajneet Kaur
2 Min Read

ਨਿਊਜ਼ ਡੈਸਕ:ਰਾਹੁਲ ਗਾਂਧੀ ਇਨ੍ਹੀਂ ਦਿਨੀਂ ਭਾਰਤ ਜੋੜੋ ਯਾਤਰਾ ਕੱਢ ਰਹੇ ਹਨ। ਤਾਮਿਲਨਾਡੂ ਤੋਂ ਸ਼ੁਰੂ ਹੋਈ ਇਹ ਯਾਤਰਾ ਕੇਰਲ ਤੋਂ ਹੁੰਦੀ ਹੋਈ ਹੁਣ ਕਰਨਾਟਕ ਪਹੁੰਚ ਗਈ ਹੈ। ਇਸ ਦੌਰਾਨ ਰਾਹੁਲ ਗਾਂਧੀ ਦੀ ਸੁਰੱਖਿਆ ਘੇਰਾ ਤੋੜ ਕੇ ਅੰਦਰ ਦਾਖਲ ਹੋਈ ਇੱਕ ਲੜਕੀ ਨੇ ਰਾਹੁਲ ਗਾਂਧੀ ਨਾਲ ਅਜਿਹਾ ਕੀਤਾ ਕਿ ਹਰ ਕੋਈ ਹੈਰਾਨ ਰਹਿ ਗਿਆ।

ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਆਪਣੇ ਸਾਥੀ ਸਚਿਨ ਪਾਇਲਟ ਅਤੇ ਹੋਰ ਨੇਤਾਵਾਂ ਨਾਲ ਕਰਨਾਟਕ ‘ਚ ਯਾਤਰਾ ਕੱਢ ਰਹੇ ਹਨ। ਉਨ੍ਹਾਂ ਦੇ ਆਸ-ਪਾਸ ਕਰਨਾਟਕ ਪੁਲਿਸ ਤੋਂ ਇਲਾਵਾ ਸੀਆਰਪੀਐਫ ਦਾ ਕਮਾਂਡੋ ਦਸਤਾ ਵੀ ਸੁਰੱਖਿਆ ਵਿੱਚ ਇਕੱਠੇ ਚੱਲ ਰਿਹਾ ਹੈ। ਅਚਾਨਕ ਇੱਕ ਲੜਕਾ ਅਤੇ ਲੜਕੀ ਤੇਜ਼ੀ ਨਾਲ ਸੁਰੱਖਿਆ ਘੇਰਾ ਤੋੜ ਕੇ ਰਾਹੁਲ ਗਾਂਧੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ।

ਸੁਰੱਖਿਆ ਕਮਾਂਡੋ ਨੇ ਇਕਦਮ  ਲੜਕੇ ਨੂੰ ਫੜ ਕੇ ਪਿੱਛੇ ਵੱਲ ਧੱਕਿਆ, ਪਰ ਲੜਕੀ ਉਨ੍ਹਾਂ ਨੂੰ ਚਕਮਾ ਦੇ ਕੇ ਰਾਹੁਲ ਗਾਂਧੀ ਕੋਲ ਪਹੁੰਚ ਜਾਂਦੀ ਹੈ। ਉਸ ਨੂੰ ਇਸ ਤਰ੍ਹਾਂ ਆਪਣੇ ਕੋਲ ਆਉਂਦੇ ਦੇਖ ਰਾਹੁਲ ਗਾਂਧੀ ਵੀ ਹੈਰਾਨ ਹਨ। ਇਸ ਦੌਰਾਨ ਲੜਕੀ ਉਨ੍ਹਾਂ ਨੂੰ ਕੁਝ ਕਹਿੰਦੀ ਹੈ ਅਤੇ ਅਚਾਨਕ ਉਨ੍ਹਾਂ ਦੀਆਂ ਗੱਲ੍ਹਾਂ ‘ਤੇ ਕਿਸ ਕਰਦੀ ਹੈ। ਇਹ ਦੇਖ ਕੇ ਰਾਹੁਲ ਗਾਂਧੀ ਹੱਸ ਪਏ।

ਇਸ ਤੋਂ ਬਾਅਦ ਉਹ ਜਾਂਦੇ-ਜਾਂਦੇ ਕੁੜੀ ਨਾਲ ਗੱਲਾਂ ਕਰਨ ਲੱਗ ਜਾਂਦੇ ਹਨ। ਕੁੜੀ ਨੇ ਤੁਰਦੇ ਹੋਏ ਰਾਹੁਲ ਗਾਂਧੀ ਦੀ ਕਮਰ ਨੂੰ ਆਪਣੇ ਹੱਥ ਨਾਲ ਫੜ ਲਿਆ। ਲੜਕੀ ਦੇ ਇਸ ਵਤੀਰੇ ‘ਤੇ ਰਾਹੁਲ ਦੇ ਨਾਲ ਯਾਤਰਾ (ਭਾਰਤ ਜੋੜੋ ਯਾਤਰਾ) ‘ਚ ਗਏ ਸਚਿਨ ਪਾਇਲਟ ਸਮੇਤ ਸਾਰੇ ਨੇਤਾ ਵੀ ਮੁਸਕਰਾਉਣ ਲਗਦੇ ਹਨ। ਕੁਝ ਦੂਰੀ ਤੱਕ ਤੁਰਨ ਤੋਂ ਬਾਅਦ, ਲੜਕੀ ਸੁਰੱਖਿਆ ਘੇਰੇ ਤੋਂ ਬਾਹਰ ਆ ਜਾਂਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ‘ਤੇ ਮਜ਼ਾਕੀਆ ਟਿੱਪਣੀਆਂ ਕਰ ਰਹੇ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment